6 ਸਾਲਾ ਬਾਅਦ ਆਪਣੇ ਪਰਿਵਾਰ ਨੂੰ ਮਿਲੀ ਨਾਜਾਨਿਨ

ਦਵਿੰਦਰ ਸਿੰਘ ਸੋਮਲ

ਸਾਲਾਂ ਤੱਕ ਇਰਾਨ ਅੰਦਰ ਬੰਦ ਰਹਿਣ ਪਿੱਛੋ ਬ੍ਰਿਟਿਸ਼ ਇਰਾਨੀਅਨ ਨੇਸ਼ਨਲਸ ਨਾਜਾਨਿਨ ਜਗਹਾਰੀ ਰੈਟਕਲਿੱਫ ਅਤੇ ਅਨੂਸ਼ੇ ਅਸ਼ੂਰੀ ਨੇ ਬੀਤੇ ਹਫਤੇ ਵੀਰਵਾਰ ਤੜਕਸਾਰ ਵਾਪਸ ਬਰਤਾਨੀਆ ਦੀ ਧਰਤੀ ਤੇ ਕਦਮ ਰੱਖੇ।
ਮਿਸਸ। ਜਗਹਾਰੀ ਨੂੰ ਛੇ ਸਾਲ ਇਰਾਨ ਅੰਦਰ ਉੱਥੋ ਦੀ ਸਰਕਾਰ ਨੂੰ ਲਾਂਭੇ ਕਰਨ ਦੇ ਇਲਜਾਮ ਹੇਠਾਂ ਡਿਟੇਨ ਰੱਖਿਆ ਗਿਆ ਅਤੇ ਮਿਸਟਰ ਅਨੂਸ਼ੇ ਨੂੰ 2017 ਵਿੱਚ ਜਾਸੂਸੀ ਦੇ ਦੋਸ਼ਾ ਹੇਠਾ ਫੜਿਆ ਗਿਆ ਸੀ ਦੋਵਾ ਵਲੋ ਇਹਨਾਂ ਦੋਸ਼ਾ ਨੂੰ ਨਕਾਰਿਆ ਗਿਆ ਸੀ।
ਇਹਨਾਂ ਨੂੰ ਛੁਡਵਾਉਣ ਲਈ ਲੰਬੇ ਸਮੇ ਤੋ ਬਰਤਾਨਵੀ ਸਰਕਾਰਾ ਵਲੋ ਕੋਸ਼ਿਸ਼ਾ ਕੀਤੀਆ ਜਾ ਰਹੀਆ ਸੰਨ।
ਵੇਖਦਿਆ ਹੀ ਮਿਸਜ ਨਾਜਾਨਿਨ ਦੀ ਸੱਤ ਸਾਲਾ ਦੀ ਬੇਟੀ ਨੇ ਉਸਨੂੰ ਦੋੜਕੇ ਗਲ ਨਾਲ ਲਾਇਆ ਜੋ ਵਰਿਆ ਤੋ ਆਪਣੀ ਮਾਤਾ ਤੋ ਦੂਰ ਰਹਿ ਰਹੀ ਸੀ।
ਨਾਜਾਨਿਨ ਤੇ ਵੱਖ-੨ ਇਲਜਾਮ ਲਾਏ ਗਏ ਸੰਨ ਅਤੇ ਮਿਸਟਰ ਅਨੂਸ਼ੇ ਜੋ ਇੱਕ ਸਿਵਲ ਇੰਨਜੀਨਅਰ ਉਸਨੂੰ ਵੀ ਦਸ ਸਾਲ ਦੀ ਕੇਦ ਜਸੂਸੀ ਦੇ ਦੇਸ਼ ‘ਚ ਇਰਾਨੀ ਸਰਕਾਰ ਵਲੋ ਸੁਣਾਈ ਹੋਈ ਸੀ ਦੋਵਾ ਵਲੋ ਇਹਨਾਂ ਇਲਜਾਮਾ ਨੂੰ ਸਿਰੇ ਤੋ ਨਕਾਰਿਆ ਜਾਂਦਾ ਰਿਹਾ ਹੈ।
ਇਰਾਨ ਅੰਦਰ ਇੱਕ ਹੋਰ ਬ੍ਰਿਟਿਸ਼ ਨੇਸ਼ਨਲ ਮੌਰਾਦ ਤਾਹਬਾਜ ਨੂੰ ਵੀ ਜੇਲ ਤੋ ਫਰਲੋ ਤਹਿਤ ਛੱਡਿਆ ਗਿਆ ਹੈ ਜਿਸਤੇ ਸਰਕਾਰ ਦਾ ਕਹਿਣਾ ਹੈ ਕੀ ਉਹ ਉਹਨਾਂ ਦੀ ਪੂਰਣ ਰਿਹਾਈ ਲਈ ਲਗਾਤਾਰ ਕੰਮ ਕਰਦੇ ਰਹਿਣਗੇ।
ਕਾਬਿਲ ਏ ਜ਼ਿਕਰ ਹੈ ਕੀ ਯੂਕੇ ਨੇ ਕਰੀਬ ਚਾਰ ਸੌ ਮਿਲਿਅਨ ਪਾਊਡਸ ਇਰਾਨ ਦੇ ਦੇਣੇ ਸੰਨ ਜੋ ਕੀ 1970ਵਿਆ ਦੇ ਦੌਰ ਦੇ ਸੰਨ ਜੋ ਇਰਾਨ ਨੇ ਬ੍ਰਿਟਿਸ਼ ਟੈਕ ਲੇਣ ਲਈ ਦਿੱਤੇ ਸੰਨ 1979 ‘ਚ ਇਰਾਨੀ ਇਨਕਲਾਬ ਤੋ ਬਾਅਦ ਇਹ ਆਰਡਰ ਯੂਕੇ ਨੇ ਰੱਦ ਕਰਤਾ ਸੀ ਤੇ ਇਰਾਨ ਵਲੋ ਉਸ ਪੈਸੈ ਦੀ ਵਾਪਸੀ ਦੀ ਮੰਗ ਕੀਤੀ ਜਾ ਰਹੀ ਸੀ ਜੋ ਕੀ ਬ੍ਰਿਟੇਨ ਨੇ ਵਾਪਿਸ ਕਰਤਾ ਹੈ।ਮਿਸਜ ਨਾਜਾਨਿਨ ਨੇ ਕਿਹਾ ਸੀ ਕੇ ਉਹਨਾਂ ਨੂੰ ਆਖਿਆ ਗਿਆ ਕੇ ਉਹਨਾਂ ਦੀ ਕੇਦ ਦਾ ਸਬੱਬ ਯੂਕੇ ਵਲੋ ਇਰਾਨ ਦਾ ਜੋ ਕਰਜਾ ਨਹੀ ਮੋੜਿਆ ਜਾ ਰਿਹਾ ਉਸ ਨਾਲ ਜੁੜਦਾ ਹੈ।ਬੀਤੇ ਵਰੇ ਯੂਕੇ ਦੇ ਸਾਬਕਾ ਵਿਦੇਸ਼ ਸਕੱਤਰ ਨੇ ਵੀ ਕਿਹਾ ਸੀ ਕੇ ਮੈਨੂੰ ਲੱਗਦਾ ਹੈ ਕੀ ਇਰਾਨ ਉਸ ਕਰਜੇ ਨੂੰ ਬ੍ਰਿਟਿਸ਼ ਨਾਗਰਿਕਾ ਦੀ ਰਿਹਾਈ ਨਾਲ ਜੋੜ ਕੇ ਫਾਇਦਾ ਲੇਣਾ ਚਾਹੁੰਦਾ ਹਾਂਲਾਕਿ ਯੂਕੇ ਸਰਕਾਰ ਨੇ ਇਸ ਗੱਲ ਤੋ ਇਨਕਾਰ ਕੀਤਾ ਹੈ ਕੇ ਬਰਤਾਨਵੀ ਨਾਗਰਿਕਾ ਦੀ ਇਰਾਨ ‘ਚ ਬੰਦੀ ਦਾ ਕਰਜੇ ਨਾਲ ਕੋਈ ਲੇਣ ਦੇਣ ਹੈ।
ਬੀਤੇ ਕੱਲ ਨਾਜਾਨਿਨ ਜਗਹਾਰੀ ਰੈਟਕਲਿੱਫ ਆਪਣੀ ਆਜ਼ਾਦੀ ਤੋ ਬਾਅਦ ਪਹਿਲੀ ਵਾਰ ਮੀਡੀਆ ਦੇ ਰੁਬਰੂ ਹੋਏ ਉਹਨਾਂ ਮੀਡੀਆ ਦਾ ਉਹਨਾਂ ਦੀ ਕਹਾਣੀ ਨੂੰ ਆਵਾਮ ‘ਚ ਜਿਉਦਿਆ ਰੱਖਣੇ ਲਈ ਧੰਨਵਾਦ ਕੀਤਾ।
ਮਿਸਜ ਨਾਜਾਨਿਨ ਨੇ ਦੱਸਿਆ ਕੇ ਇਹ ਪਿਛਲੇ ਛੇ ਸਾਲ ਉਹਨਾਂ ਲਈ ਕਿੰਨੇ ਔਖੇ ਸੰਨ ਉਹਨਾਂ ਆਖਿਆ ਉਹਨਾਂ ਦੀ ਆਜ਼ਾਦੀ ਜੋ ਹੁਣ ਹੋਈ ਉਹ ਛੇ ਸਾਲ ਪਹਿਲਾ ਹੋ ਜਾਣੀ ਚਾਹੀਦੀ ਸੀ।ਉਹਨਾਂ ਦੇ ਪਤੀ ਮਿਸਟਰ ਰਿਚਰਡ ਰੈਟਕਲਿੱਫ ਨੇ ਕਿਹਾ ਕੇ ਮੇਰਾ ਇੱਕ ਲੰਬਾ ਸਘੰਰਸ਼ ਖਤਮ ਹੋਇਆ ਮੈਨੂੰ ਇਸਦੀ ਖੁਸ਼ੀ ਹੈ ਅਤੇ ਆਪਣੀ ਪਤਨੀ ਉੱਤੇ ਮਾਣ ਹੈ। ਮਿਸਟਰ ਰਿਚਰਡ ਨੇ ਸਰਕਾਰ ਦਾ ਵਿਦੇਸ਼ ਮੰਤਰਾਲੇ ਦਾ ਉਹ ਐਮ ਪੀਸ ਜੋ ਉਹਨਾਂ ਦੀ ਵਾਇਫ ਦੀ ਰਿਹਾਈ ਲਈ ਲੜਦੇ ਰਹੇ ਉਹਨਾਂ ਸਬਦਾ ਧੰਨਵਾਦ ਕੀਤਾ ਉਹਨਾਂ ਮੀਡੀਆ ਦਾ ਤੇ ਲੋਕਾ ਵਲੋ ਉਹਨਾਂ ਦਾ ਸਾਥ ਦੇਣ ਲਈ ਵੀ ਧੰਨਵਾਦ ਕੀਤਾ।

 

Total Views: 208 ,
Real Estate