ਯੁਕਰੇਨੀਅਨ ਮੁੱਖੀ ਨੇ ਰੂਸੀ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਲਈ ਸਹਿਮਤੀ ਪ੍ਰਗਟਾਈ

ਦਵਿੰਦਰ ਸਿੰਘ ਸੋਮਲ
ਯੁਕਰੇਨ ਦੇ ਰਾਸ਼ਟਰਪਤੀ ਵੋਲਉਦੀਮੇਰ ਜੇਲਨੇਸਕੀ ਨੇ ਆਖਿਆ ਕੇ ਉਹ ਸਿੱਧਾ ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ। ਉਹਨਾਂ ਆਖਿਆ ਕੇ ਰਸ਼ੀਅਨ ਫੋਰਸਸ ਗੋਲੀਬੰਦੀ ਕਰਨ ਅਤੇ ਵਾਪਿਸ ਜਾਣ ਨਾਲ ਹੀ ਯੁਕਰੇਨ ਦੀ ਸੁਰੱਖਿਆ ਦੀ ਗੈਰੰਟੀ ਦੇ ਬਦਲ ‘ਚ ਯੁਕਰੇਨ ਦੀ ਨੈਟੋ ਨੂੰ ਜੁੰਆਇਨ ਨਾ ਕਰਣ ਦੀ ਵਚਨਬੱਧਤਾ ਵਾਰੇ ਵਿਚਾਰ ਵਟਾਦਰਾ ਕਰਣ ਨੂੰ ਤਿਆਰ ਨੇ।
ਰਾਸ਼ਟਰਪਤੀ ਜੇਲਨੇਸਕੀ ਨੇ ਕਿਹਾ ਕੇ ਜਦ ਤੱਕ ਉਹ ਰਸ਼ੀਅਨ ਮੁੱਖੀ ਨਾਲ ਨਹੀ ਮਿਲਦੇ ਤਾਂ ਇਹ ਸਮਝਣਾ ਨਾਮੁਮਕਿਨ ਹੈ ਕੇ ਇਹ ਜੰਗ ਰੁਕੇ ਇਸ ਲਈ ਰਸ਼ੀਆ ਕੀ ਚਾਹੁੰਦਾ ਹੈ।
ਪਹਿਲਾ ਯੁਕਰੇਨੀਅਨ ਮੁੱਖੀ ਇਹ ਆਖ ਚੁੱਕੇ ਨੇ ਕੇ ਯੁਕਰੇਨ ਦੇ ਕਾਨੂੰਨ ਅੰਦਰ ਕੁਝ ਵੀ ਸ਼ਾਮਿਲ ਕਰਨ ਲਈ ਰੈਫਰਡੈਮ ਕਰਵਾਉਣਾ ਪਵੇਗਾ।
ਰਾਸ਼ਟਰਪਤੀ ਜੇਲਨੇਸਕੀ ਨੇ ਕਿਹਾ ਕੀ ਅਸੀ ਡੋਨਬਾਸ ਖੇਤਰ ਅਤੇ ਕਰਾਈਮੀਆ ਦੀ ਸਥਿਤੀ ਤੇ ਗੱਲਬਾਤ ਕਰਨ ਲਈ ਵੀ ਤਿਆਰ ਹੋਵਾਗੇ ਸੀਜ ਫਾਇਰ ਤੋ ਬਾਅਦ।
ਯੂਐਸ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕੀ ਇਸ ਵੇਲੇ ਯੁਕਰੇਨ ਅੰਦਰ ਰਸ਼ੀਆ ਦਿਵਾਰ ਨਾਲ ਲੱਗਾ ਹੋਇਆ ਹੈ। ਅਮੇਰੀਕਨ ਰਾਸ਼ਟਰਪਤੀ ਨੇ ਚੇਤਾਵਨੀ ਦਿੰਦਿਆ ਕਿਹਾ ਕੇ ਵਲਾਦੀਮਾਰ ਪੂਤਿਨ ਬਾਇਉਲੋਜਕਿਲ ਅਤੇ ਕੈਮੀਕਲ ਹਥਿਆਰਾ ਦੀ ਵਰਤੋ ਕਰਨ ਵਾਰੇ ਵਿਚਾਰ ਕਰ ਸਕਦਾ ਹੈ।
ਬੀਤੇ ਕੱਲ ਵਾਇਟ ਹਾਊਸ ਨੇ ਕਿਹਾ ਸੀ ਕੇ ਉਹਨਾਂ ਪਾਸ ਇੰਨਟੈਲੀਜੈਸ ਹੈ ਕੇ ਰਸ਼ੀਆ ਸਾਈਬਰ ਹਮਲੇ ਦੇ ਵਿਕਲੱਪ ਵਾਰੇ ਸੋਚ ਰਿਹਾ ਹੈ ਪਰ ਮੋਸਕੋ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।
ਯੁਕਰੇਨੀ ਅਥਾਰਟੀਸ ਦਾ ਦਾਅਵਾ ਹੈ ਕੀ ਉਹਨਾਂ ਦੀ ਆਰਮੀ ਨੇ ਰਸ਼ੀਅਨ ਟਰੂਪਸ ਨੂੰ ਮਾਕਾਰਿਵ ਵਿੱਚੋ ਬਾਹਰ ਨਿੱਕਲਣ ਲਈ ਮਜਬੂਰ ਕਰ ਦਿੱਤਾ ਹੈ।
ਸੋਮਵਾਰ ਨੂੰ ਮਾਰੀਉਪਲ ਵਿੱਚੋ ਕੋਈ ਤਿੰਨ ਹਜਾਰ ਲੋਕ ਬਚ ਕੇ ਬਾਹਰ ਨਿੱਕਲੇ ਦੱਸੇ ਜਾ ਰਹੇ ਨੇ ਜਿੱਥੇ ਲੜਾਈ ਲਗਾਤਾਰਤਾ ਨਾਲ ਜਾਰੀ ਹੈ।
ਮੀਡੀਆ ਰਿਪੋਰਟਾ ਅਨੁਾਸਾਰ ਉੱਥੋ ਦੇ ਨਿਵਾਸੀਆ ਵਲੋ ਇਹ ਦਾਅਵਾ ਕੀਤਾ ਜਾ ਰਿਹਾ ਕੀ ਸ਼ਹਿਰ ਨੱਬੇ ਪ੍ਰਤੀਸ਼ਤ ਤਬਾਹ ਹੋ ਚੁੱਕਾ ਹੈ।
ਯੁਐਨ ਦਾ ਕਹਿਣਾ ਹੈ ਕੀ ਜਦੋ ਦੀ ਚੌਵੀ ਫਰਵਰੀ ਤੋ ਜੰਗ ਦੀ ਸ਼ੁਰੂਆਤ ਹੋਈ ਹੈ ਉਸ ਸਮੇ ਤੋ ਕੋਈ 3.4 million ਲੋਕ ਯੁਕਰੇਨ ਵਿੱਚੋ ਨਿੱਕਲ ਗਵਾਂਢੀ ਮੁੱਲਖਾ ਅੰਦਰ ਜਾ ਚੁੱਕੇ ਨੇ।

 

Total Views: 263 ,
Real Estate