
ਟੋਰਾਂਟੋ -(ਬਲਜਿੰਦਰ ਸੇਖਾ )ਕੈਨੇਡਾ ਦੇ ਵਿੱਚ ਆਮ ਆਦਮੀ ਪਾਰਟੀ ਟੋਰਾਟੋ ਦੇ ਵਲੰਟੀਅਰਾਂ ਨੇ ਬਰੈਪਟਨ ਵਿੱਚ ਪਾਰਟੀ ਦੀ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਦੀ ਖੁਸ਼ੀ ਵਿੱਚ ਪਾਏ ਭੰਗੜੇ ਤੇ ਸਮੁੱਚੇ ਪੰਜਾਬੀਆ ਨੂੰ ਦਿੱਤੀਆਂ ਮੁਬਾਰਕਾਂ ।ਯਾਦ ਰਹੇ ਕਿ ਕਨੇਡਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੀ ਹੋਂਦ ਤੋ ਨਿਰਸੁਆਰਥ ਜੁੜੇ ਹੋਏ ਹਨ । ਅੱਜ ਰਾਤ ਸਪਰੈਜਾਂ ਬੈਂਕਟ ਹਾਲ ਵਿੱਚ ਦੇਰ ਰਾਤ ਤੱਕ ਭੰਗੜੇ ਪੈਂਦੇ ਰਹੇ । ਸਾਡੇ ਨਾਲ ਗੱਲਬਾਤ ਕਰਦੇ ਹੋਏ ਹਰਪ੍ਰੀਤ ਖੋਸਾ ਨੇ ਮੀਡੀਏ ਅਤੇ ਸਾਰੇ ਸਪੋਟਰਜ ਦਾ ਪਾਰਟੀ ਵੱਲੋਂ ਧੰਨਵਾਦ ਕੀਤਾ ॥
Total Views: 307 ,
Real Estate
















