
ਉੱਤਰ ਪ੍ਰਦੇਸ਼ ਦੇ ਨੌਂ ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ ਲਈ ਸੱਤਵੇਂ ਅਤੇ ਆਖਰੀ ਪੜਾਅ ਲਈ ਵੋਟਾਂ ਪੈਣਗੀਆਂ। ਰਾਜ ਦੇ ਮੁੱਖ ਚੋਣ ਅਧਿਕਾਰੀ ਅਜੈ ਕੁਮਾਰ ਸ਼ੁਕਲਾ ਨੇ ਐਤਵਾਰ ਨੂੰ ਦੱਸਿਆ ਕਿ ਸੱਤਵੇਂ ਪੜਾਅ ਵਿੱਚ ਵਾਰਾਣਸੀ, ਚੰਦੌਲੀ, ਭਦੋਹੀ, ਮਿਰਜ਼ਾਪੁਰ, ਰੌਬਰਟਸਗੰਜ, ਗਾਜ਼ੀਪੁਰ, ਮਊ, ਆਜ਼ਮਗੜ੍ਹ ਅਤੇ ਜੌਨਪੁਰ ਜ਼ਿਲ੍ਹਿਆਂ ਦੇ 54 ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਇਸ ਗੇੜ ਵਿੱਚ ਕੁੱਲ 613 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੱਤਵੇਂ ਪੜਾਅ ਦੀਆਂ 54 ਸੀਟਾਂ ਵਿੱਚੋਂ 11 ਅਨੁਸੂਚਿਤ ਜਾਤੀਆਂ ਲਈ ਅਤੇ ਦੋ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ। ਸੱਤਵੇਂ ਪੜਾਅ ਵਿੱਚ ਲਗਭਗ 2.06 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।
Total Views: 182 ,
Real Estate



















