
ਦਵਿੰਦਰ ਸਿੰਘ ਸੋਮਲ
ਯੂਰਪੀਅਨ ਪਾਰਲੀਮੈਂਟ ਅੰਦਰ ਬਾਤੇ ਕੱਲ ਉਸ ਸਮੇ ਮਾਹੌਲ ਭਾਵੂਕ ਹੋ ਗਿਆ ਜਦ ਯੁਕਰੇਨੀ ਰਾਸ਼ਟਰਪਤੀ ਵੋਲਦੀਮੇਰ ਜੇਲਨੇਸਕੀ ਦੀਆ ਗੱਲਾ ਦਾ ਤਰਜਮਾ ਕਰਨ ਵਾਲੇ ਦਾ ਗੱਚ ਭਰ ਆਇਆ।
ਰਾਸ਼ਟਰਪਤੀ ਜੇਲਨੇਸਕੀ ਨੇ ਈਯੂ ਪਾਰਲੀਮੈਂਟ ਨੂੰ ਸੰਬੋਧਨ ਕਰਦਿਆ ਆਖਿਆ ਅਸੀ ਆਪਣੀ ਇਸ ਇੱਛਾ ਲਈ ਕੇ ਸਾਨੂੰ equal ਬਰਾਬਰ ਸਮਝਿਆ ਜਾਵੇ ਇਸ ਲਈ ਆਪਣੇ ਚੰਗੇ ਚੰਗੇ ਲੋਕ ਗਵਾ ਰਹੇ ਹਾਂ। ਸਾਡੇ ਬੱਚੇ ਮਰ ਰਹੇ ਨੇ।ਉਹਨਾਂ ਆਖਿਆ ਇਹ ਆਜਾਦੀ ਦੀ ਕੀਮਤ ਹੈ।
ਰਾਸ਼ਟਰਪਤੀ ਜੇਲਨੇਸਕੀ ਨੇ ਆਖਿਆ ਕੇ ਰਾਸ਼ਟਰਪਤੀ ਪੂਤਿਨ ਆਖ ਰਿਹਾ ਹੈ ਕੀ ਅਸੀ ਯੁਕਰੇਨ ਦੇ ਮਿਲਟਰੀ ਟਿਕਾਣਿਆ ਤੇ ਹਮਲੇ ਕਰ ਰਹੇ ਹਾਂ ਉਹਨਾਂ ਕਿਹਾ ਕੇ ਕੱਲ ਸਾਡੇ ਸੌਲਾ ਬੱਚੇ ਮਾਰੇ ਗਏ ਉਹ ਦੱਸੇ ਕੇ ਸਾਡੇ ਬੱਚੇ ਕਿਹੜੇ ਟੈਕ ਚਲਾ ਰਹੇ ਸੀ ?
ਉਹਨਾਂ ਯੁਰਪੀਅਨ ਯੂਨੀਅਨ ਨੂੰ ਕਿਹਾ ਕੇ ਤੁਸੀ ਸਾਬਿਤ ਕਰੋ ਕੇ ਤੁਸੀ ਸਾਡੇ ਨਾਲ ਹੋ।ਅਸੀ ਆਪਣੀ ਤਾਕਤ ਵਿਖਾ ਦਿੱਤੀ ਹੈ।
ਈਯੂ ਨੂੰ ਜਿਹੜਾ ਖਤਰਾ ਹੈ ਉਸਦੇ ਲਈ ਅਸੀ ਯੁਕਰੇਨੀ ਲੜ ਰਹੇ ਹਾਂ।
ਪੂਰੇ ਹਾਊਸ ਨੇ ਰਾਸ਼ਟਰਪਤੀ ਵੋਲਦੀਮੇਰ ਜੇਲਨੇਸਕੀ ਦੀ ਇਸ ਭਾਵਪੂਰਤ ਸਪੀਚ ਤੋ ਬਾਅਦ ਖੜੇ ਹੋ ਕੇ ਤਾੜੀਆ ਬਜਾਈਆ।



















