ਰਸ਼ੀਆ ਅਤੇ ਯੁਕਰੇਨ ਦੀ ਚੱਲ ਰਹੀ ਲੜਾਈ ਅੱਜ ਛੇਵੇ ਦਿਨ ਚ ਆ ਪੁੱਜੀ

ਦਵਿੰਦਰ ਸਿੰਘ ਸੋਮਲ
ਰਸ਼ੀਅਨ ਮਿਲਟਰੀ ਦਾ ਯੁਕਰੇਨੀਅਨ ਰਾਜਧਾਨੀ ਕੀਅਵ ਵੱਲ ਨੂੰ ਵਧਣਾ ਜਾਰੀ ਹੈ।ਸੇਟਾਲਾਇਟ ਤਸਵੀਰਾ ਚ ਅੰਦਾਜਨ ਚਾਲੀ ਮੀਲ ਲੰਬਾ ਕਾਫਲਾ ਰੂਸੀ ਮਿਲਟਰੀ ਵਾਹਨਾ ਦਾ ਨਜਰ ਆ ਰਿਹਾ ਹੈ ਜੋ ਕੀ ਸਕਾਈ ਨਿਊਜ ਮੁਤਾਬਿਕ ਰਾਜਧਾਨੀ ਕੀਅਵ ਦੇ ਉੱਤਰ ‘ਚ ਹੈ।
ਯੁਕਰੇਨੀ ਅਧਿਕਾਰੀਆ ਦਾ ਕਹਿਣਾ ਹੈ ਇੱਕ ਮਿਲਟਰੀ ਬੈਸ ਤੇ ਰਸ਼ੀਅਨ ਆਰਟਿਲਰੀ ਫਾਇਰ ਕਾਰਣ 70 ਤੋ ਜਿਆਦਾ ਯੁਕਰੇਨੀ ਫੌਜੀ ਮਾਰੇ ਗਏ ਨੇ।ਇੱਕ ਵੱਖਰੇ ਹਮਲੇ ਜੋ ਸ਼ਹਿਰ ਖਾਰਕੀਵ ਚ ਹੋਇਆ ਦੱਸਿਆ ਜਾ ਰਿਹਾ ਇਸ ਅੰਦਰ ਕੋਈ ਇੱਕ ਦਰਜਨ ਦੇ ਕਰੀਬ ਮੌਤਾ ਹੋਣ ਦੀ ਆਸ਼ੰਕਾ ਹੈ।
ਬੀਤੇ ਕੱਲ ਦੋਹਾਂ ਮੁੱਲਖਾ ਦੇ ਅਧਿਕਾਰੀਆ ਵਲੋ ਬੇਲਾਰਸ਼ੀਅਨ ਬੋਰਡਰ ਤੇ ਹੋਈ ਗੱਲਬਾਤ ਇਹਨਾਂ ਮੁਲਾਕਾਤਾ ਨੂੰ ਅੱਗੇ ਜਾਰੀ ਰੱਖਿਆ ਜਾਵੇ ਇਸ ਤੋ ਇਲਾਵਾ ਕਿਸੇ ਸਿੱਟੇ ਤੇ ਨਹੀ ਪਹੁੰਚ ਸਕੀ।
ਬੇਲਾਰੂਸ ਦੀ ਸਟੇਟੇ ਨਿਊਜ ਐਜੰਸੀ ਅਨੁਸਾਰ ਉੱਥੋ ਦੇ ਰਾਸ਼ਟਰਪਤੀ ਨੇ ਆਪਣੀ ਯੁਕਰੇਨ ਨਾਲ ਲੱਗਦੀ ਸਰਹੱਦ ਤੇ ਫੌਜਾ ਦੀ ਗਿਣਤੀ ਵਧਾਉਣ ਦਾ ਹੁੱਕਮ ਦਿੱਤਾ ਹੈ।
ਇੱਕ ਤਾਜਾ ਮਿਲ ਰਹੀ ਰਿਪੋਰਟ ਅਨੁਸਾਰ ਚਲ ਰਹੀ ਜੰਗ ਚ ਯੁਕਰੇਨ ਚ ਰਹਿ ਰਹੇ ਇੱਕ ਭਾਰਤੀ ਵਿਦਆਰਥੀ ਦੀ ਵੀ ਮੌਤ ਹੋਈ ਹੈ ਜੋ ਕਰਨਾਟਕ ਸੂਬੇ ਨਾਲ ਸਬੰਧ ਰੱਖਦਾ ਸੀ।
ਚਲ ਰਹੀ ਜੰਗ ਵਾਰੇ ਪ੍ਰਿੰਸ ਚਾਰਲਸ ਨੇ ਅੱਜ ਕਿਹਾ ਕੀ ਇਹ ਜਮਹੂਰੀਅਤ ਦੀਆ ਕਦਰਾ ਕੀਮਤਾ ਤੇ ਹਮਲਾ ਹੈ ਅਤੇ ਜੋ ਇਸ ਅਗਰੈਸ਼ਨ ਦਾ ਮੁਕਾਬਲਾ ਕਰ ਰਹੇ ਨੇ ਅਸੀ ਉਹਨਾਂ ਦੇ ਨਾਲ ਹਾ।
ਕਾਊਸਲ ਆਫ ਯੂਰਪ ਨੇ ਜਾਰੀ ਆਪਣੇ ਇੱਕ ਬਿਆਨ ‘ਚ ਕਿਹਾ ਜੋ ਰਸ਼ੀਅਨ ਅਥਾਰਟੀਜ ਨੂੰ ਯੁਕਰੇਨ ਚ ਚਲ ਰਹੀ ਲੜਾਈ ਨੂੰ ਇਸੇ ਸਮੇ ਰੋਕਣਾ ਚਾਹੀਦਾ ਹੈ ਤਾਂ ਕੇ ਹੋਰ ਜਾਨਾ ਨਾ ਜਾਣ।
ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਦਿਆ ਅੱਜ ਯੁਕਰੇਨੀ ਰਾਸ਼ਟਰਪਤੀ ਜੇਲਨੇਸਕੀ ਨੇ ਆਖਿਆ ਅਸੀ ਆਪਣੀ ਇਸ ਇੱਛਾ ਲਈ ਕੇ ਸਾਨੂੰ ਬਰਾਬਰ ਸਮਝਿਆ ਜਾਵੇ ਇਸ ਲਈ ਆਪਣੇ ਚੰਗੇ ਲੋਕ ਗਵਾ ਰਹੇ ਹਾਂ ਅਤੇ ਕਿਹਾ ਕੀ ਇਹ ਆਜਾਦੀ ਦੀ ਕੀਮਤ ਹੈ।

Total Views: 307 ,
Real Estate