ਪੰਜਾਬ ਦੇ ਚੋਣਾਂ ਨਤੀਜਿਆਂ ਤੋਂ ਪਹਿਲਾਂ ਲੱਡੂਆਂ ਦੀ ਬੁਕਿੰਗ ਸ਼ੁਰੂ !

ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ, ਪਰ ਜਿੱਤ ਲਈ ਆਸਵੰਦ ਕੁਝ ਕੁ ਉਮੀਦਵਾਰਾਂ ਨੇ ਜਸ਼ਨਾਂ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਖ਼ਬਰ ਲੁਧਿਆਣਾ ਤੋਂ ਹੈ ਜਿੱਥੋਂ ਦੀਆਂ ਵੱਡੀਆਂ ਦੁਕਾਨਾਂ ਤੇ ਲੱਡੂਆਂ ਦੀ ਬੁਕਿੰਗ ਹੋਣ ਲੱਗ ਪਈ ਹੈ। ਸਪੈਸ਼ਲ ਮੋਤੀ ਚੂਰ ਦੇ ਲੱਡੂ ਤਿਆਰ ਹੋ ਰਹੇ ਹਨ ਤੇ ਦਿਵਾਲੀ ਦੇ ਸੀਜਨ ਵਾਂਗ ਹਲਵਾਈਆਂ ਨੂੰ ਕਾਰੀਗਰ ਬਾਹਰੋਂ ਮੰਗਵਾਉਣੇ ਪੈ ਰਹੇ ਹਨ।
ਮਿਠਾਈ ਵੇਚਣ ਵਾਲਿਆਂ ਅਨੁਸਾਰਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਈ ਆਰਡਰ ਆ ਚੁੱਕੇ ਨੇ ਖਾਸ ਕਰਕੇ ਜੋ ਵਿਧਾਇਕ ਬਣਨ ਜਾ ਰਹੇ ਨੇ ਉਨ੍ਹਾਂ ਦੇ ਕਰੀਬੀ ਪਹਿਲਾਂ ਹੀ ਮੋਤੀ ਚੂਰ ਦੇ ਲੱਡੂਆਂ ਦੇ ਆਰਡਰ ਬੁੱਕ ਕਰਵਾ ਰਹੇ ਨੇ ਉਨ੍ਹਾਂ ਨੇ ਦੱਸਿਆ ਕਿ ਸਪੈਸ਼ਲ ਜੋ ਬਿਲਕੁਲ ਵਿਧਾਇਕਾਂ ਦੇ ਨੇੜਲੇ ਹੁੰਦੇ ਨੇ ਉਹ ਹੀ ਅਜਿਹੇ ਆਰਡਰ ਦਿੰਦੇ ਨੇ ਅਤੇ ਲੱਡੂ ਵੀ ਦੇਸੀ ਘਿਓ ਦੇ ਤਿਆਰ ਕੀਤੇ ਜਾਂਦੇ ਨੇ, ਪਿਛਲੇ ਦੋ ਸਾਲਾਂ ਦੇ ਦੌਰਾਨ ਕੋਰੋਨਾ ਦੀ ਪਈ ਮਾਰ ਵਿੱਚੋਂ ਕੁਝ ਕੁ ਘਾਟਾਂ ਚੋਣਾਂ ਦੌਰਾਨ ਪੂਰੀਆਂ ਹੋ ਜਾਣਗੀਆਂ।
ਮਠਿਆਈ ਵੇਚਣ ਵਾਲਿਆਂ ਅਨੁਸਾਰ ਪਹਿਲਾਂ ਨਤੀਜਿਆਂ ਦੇ ਆਉਣ ਤੋਂ ਕਈ ਕਈ ਸਮਾਂ ਪਹਿਲਾਂ ਹੀ ਉਨ੍ਹਾਂ ਕੋਲ ਆਰਡਰ ਆ ਜਾਂਦੇ ਸਨ ਕਿਉਂਕਿ ਉਦੋਂ ਇਹ ਸਪਸ਼ਟ ਹੁੰਦਾ ਸੀ ਕਿ ਆਖਿਰਕਾਰ ਹਲਕੇ ਵਿੱਚ ਕੌਣ ਬਾਜ਼ੀ ਮਾਰਨ ਜਾ ਰਿਹਾ ਹੈ ਪਰ ਇਸ ਵਾਰ ਸਿਰਫ਼ ਉਹਨਾਂ ਦੇ ਕਰੀਬੀ ਹੀ ਆਰਡਰ ਦੇ ਰਹੇ ਹਨ ਜਿਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਉਮੀਦਵਾਰ ਜਿੱਤ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਆਰਡਰ ਆ ਤਾਂ ਰਹੇ ਪਰ ਉਸ ਤੇਜ਼ੀ ਨਾਲ ਨਹੀਂ ਜਿਸ ਤਰ੍ਹਾਂ ਪਹਿਲਾਂ ਆਉਂਦੇ ਸਨ ਕਿਉਂਕਿ ਇਸ ਵਾਰ ਪਾਰਟੀਆਂ ਬਹੁਤ ਸਾਰਿਆਂ ਨੇ ਇਸ ਕਰਕੇ ਚੋਣਾਂ ਚ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਗੱਲ ਤੇ ਸਸਪੈਂਸ ਬਰਕਰਾਰ ਹੈ।

Total Views: 341 ,
Real Estate