ਰੂਸ ਦੇ ਹਮਲੇ ਵਿੱਚ ਹੋਈਆਂ 137 ਮੌਤਾਂ

ਰੂਸੀ ਫੌਜਾਂ ਨੇ ਕੀਵ, ਖਾਰਕੀਵ ਤੇ ਡਨਿਪਰੋ ਵਿਚਲੇ ਯੂਕਰੇਨ ਦੇ ਫੌਜੀ ਡਿੱਪੂਆਂ, ਅੱਡਿਆਂ ਤੇ ਹੋਰ ਕਮਾਂਡਾਂ ’ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ। ਰੂਸੀ ਫੌਜ ਨੇ ਕੁਝ ਹੀ ਘੰਟਿਆਂ ਅੰਦਰ ਯੂਕਰੇਨ ਦੇ 74 ਫੌਜੀ ਟਿਕਾਣਿਆਂ, ਜਿਨ੍ਹਾਂ ਵਿੱਚ 11 ਫੌਜੀ ਅੱਡੇ ਵੀ ਸ਼ਾਮਲ ਹਨ, ਨੂੰ ਤਹਿਸ-ਨਹਿਸ ਕਰਨ ਦਾ ਦਾਅਵਾ ਕੀਤਾ ਹੈ। ਕੀਵ ਵਿੱਚ ਰਣਨੀਤਕ ਪੱਖੋਂ ਅਹਿਮ ਹਵਾਈ ਅੱਡੇ ਦਾ ਕੰਟਰੋਲ ਆਪਣੇ ਹੱਥਾਂ ’ਚ ਲੈਣ ਦੇ ਇਰਾਦੇ ਨਾਲ ਰੂਸੀ ਫੌਜਾਂ ਕਾਫ਼ੀ ਨੇੜੇ ਢੁੱਕ ਗਈਆਂ ਹਨ।ਯੂਕਰੇਨ ਦੇ ਰਾਸ਼ਟਰਪਤੀ ਮੁਤਾਬਕ ਹਮਲੇ ਦੇ ਪਹਿਲੇ ਦਿਨ 137 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਫੌਜੀ ਤੇ ਆਮ ਲੋਕ ਸ਼ਾਮਲ ਸਨ।
ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੌਇਗੂ ਨੇ ‘ਪਾਇਲਟ ਦੀ ਗ਼ਲਤੀ’ ਕਰਕੇ ਸੂ-25 ਜੰਗੀ ਜਹਾਜ਼ ਨੁਕਸਾਨੇ ਜਾਣ ਦੀ ਗੱਲ ਕਬੂਲੀ ਹੈ। ਸ਼ੌਇਗੂ ਨੇ ਯੂਕਰੇਨੀ ਫ਼ੌਜੀਆਂ ਨੂੰ ਪੂਰਾ ‘ਸਤਿਕਾਰ’ ਦੇਣ ਤੇ ਹਥਿਆਰ ਸੁੱਟਣ ਵਾਲਿਆਂ ਨੂੰ ਸੁਰੱਖਿਅਤ ਲਾਂਘਾ ਦੇਣ ਦੀ ਹਦਾਇਤ ਕੀਤੀ ਹੈ।
Total Views: 351 ,
Real Estate