ਯੁਕਰੇਨ ਰਸ਼ੀਆ ਜੰਗ ਸ਼ੁਰੂ :ਕਈ ਮਹੀਨਿਆਂ ਤੋ ਚਲਦੀ ਹੋਈ ਡਿਪਲੋਮੈਸੀ ਵੀ ਨਹੀ ਰੋਕ ਸਕੀ ਜਿਸਦਾ ਸਾਰੀ ਦੁਨੀਆ ਨੂੰ ਸੀ ਡਰ

ਦਵਿੰਦਰ ਸਿੰਘ ਸੋਮਲ
ਕਈ ਮਹੀਨੀਆ ਤੋ ਚਲਦੀ ਹੋਈ ਡਿਪਲੋਮੈਸੀ ਵੀ ਅੱਜ ਉਹ ਹੋਣ ਤੋ ਨਹੀ ਰੋਕ ਪਾਈ ਜਿਸਦਾ ਸਾਰੀ ਦੁਨੀਆ ਨੂੰ ਡਰ ਸੀ। ਕੁਝ ਸਮਾ ਪਹਿਲਾ ਰਸ਼ੀਅਨ ਰਾਸ਼ਟਰਪਤੀ ਦੇ ਮਿਲਟਰੀ ਉਪਰੇਸ਼ਨ ਦੇ ਹੁੱਕਮ ਦੇਣ ਤੋ ਬਾਅਦ ਯੁਕਰੇਨ ਅਤੇ ਰਸ਼ੀਆ ਵਿਚਕਾਰ ਜੰਗ ਸ਼ੁਰੂ ਹੋ ਚੁੱਕੀ ਹੈ। ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨੇ ਆਖਿਆ ਕੇ “ਡੋਨਬਾਸ ਦੇ ਲੋਕਾ ਨੇ ਰਸ਼ੀਆ ਦੀ ਮੱਦਦ ਮੰਗੀ ਹੈ ਅਤੇ ਇਸ ਲਈ ਮੈ ਉੱਥੇ ਮਿਲਟਰੀ ਆਪਰੇਸ਼ਨ ਕਰਨ ਦਾ ਹੁੱਕਮ ਦਿੱਤਾ ਹੈ”। ਰਾਸ਼ਟਰਪਤੀ ਪੂਤਿਨ ਨੇ ਦਾਅਵਾ ਕੀਤਾ ਕੇ ਇਸਦਾ ਨਿਸ਼ਾਨਾ ਹੈ ਉਹਨਾਂ ਲੋਕਾ ਨੂੰ ਬਚਾਉਣਾ ਜਿਹਨਾਂ ਨੂੰ ਡਰਾਇਆ ਧਮਕਾਇਆ ਗਿਆ ਹੈ ਅਸੀ ਕੀਅਵ ਹਕੂਮਤ ਨੂੰ ਜਵਾਬਦੇਹ ਬਣਾਵਾਗੇ ਜਿਹਨਾਂ ਉਹਨਾਂ ਨਾਗਰਿਕਾ ਜਿਹਨਾਂ ਚ ਰੂਸੀ ਸ਼ਹਿਰੀ ਵੀ ਨੇ ਉਹਨਾ ਵਿਰੁੱਧ ਜੁਲਮ ਕੀਤੇ ਨੇ”।
ਯੁਕਰੇਨ ਦੇ ਰਾਸ਼ਟਰਪਤੀ ਵੋਲਦੀਮਾਰ ਜੇਲਨੇਸਕੀ ਨੇ ਆਪਣੇ ਦੇਸ਼ ਵਾਸੀਆ ਨੂੰ ਸੰਦੇਸ਼ ਵਿੱਚ ਆਖਿਆ ਕੇ ਰਸ਼ੀਆ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੈ ਅਤੇ ਮੁੱਲਖ ਦੇ ਕਈ ਇਲਾਕਿਆ ਵਿੱਚ ਧਮਾਕਿਆ ਦੀ ਆਵਾਜ ਸੁਣੀ ਗਈ ਹੈ। ਰਾਸ਼ਟਰਪਤੀ ਜੇਲਨੇਸਕੀ ਨੇ ਆਖਿਆ ਕੀ ਅਸੀ ਮੁੱਲਖ ਅੰਦਰ ਮਾਰਸ਼ਲ ਲਾ ਨਾਫਿਜ਼ ਕਰ ਦਿੱਤਾ ਹੈ।
ਉਹਨਾਂ ਯੁਕਰੇਨੀਅਨ ਸ਼ਹਿਰੀਆ ਨੂੰ ਸ਼ਾਤ ਅਤੇ ਸੰਭਵ ਹੋਵੇ ਤਾਂ ਘਰਾ ਚ ਰਹਿਣ ਲਈ ਆਖਿਆ ਤੇ ਕਿਹਾ ਕੇ ਅਸੀ ਕੰਮ ਕਰ ਰਹੇ ਹਾਂ ਫੌਜ ਆਪਣਾ ਕੰਮ ਕਰ ਰਹੀ ਹੈ ਇਸ ਹਰ ਸਥਿਤੀ ਲਈ ਤਿਆਰ ਹਾਂ ਅਤੇ ਅਸੀ ਯੁਕਰੇਨੀ ਜਿੱਤ ਹਾਸਿਲ ਕਰਾਂਗੇ।
ਰਾਸ਼ਟਰਪਤੀ ਜੇਲਨੇਸਕੀ ਨੇ ਆਖਿਆ ਮੇਰੀ ਹੁਣੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਫੋਨ ਤੇ ਗੱਲਬਾਤ ਹੋਈ ਹੈ ਅਤੇ ਅਮਰੀਕਾ ਨੇ ਪਹਿਲਾ ਤੋ ਹੀ ਸਾਡੇ ਲਈ ਅੰਤਰਰਾਸ਼ਟਰੀ ਮੱਦਦ ਜੁਟਾਉਣੀ ਸ਼ੁਰੂ ਕਰਤੀ ਹੈ।
ਯੁਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕੀ ਰੂਸੀ ਹਮਲਾ ਸਿਰਫ ਮੁੱਲਖ ਦੇ ਉੱਤਰੀ ਹਿੱਸੇ ਤਰਫੋ ਨਹੀ ਬਲਕਿ ਕਈ ਸਥਾਨਾ ਵੱਲ ਦੀ ਹੋਇਆ ਹੈ ਅਤੇ ਰਸ਼ੀਆ ਨੇ ਸਾਡੇ ਤੇ full scale invasion ਪੂਰੇ ਪੈਮਾਨੇ ਦਾ ਹਮਲਾ ਕਰ ਦਿੱਤਾ ਹੈ।
ਹਜੇ ਤੱਕ ਦੀਆ ਮਿਲ ਰਹੀਆ ਮੀਡੀਆ ਰਿਪੋਰਟਾ ਅਨੁਸਾਰ ਯੁਕਰੇਨੀਅਨ ਮਿਲਟਰੀ ਦਾ ਦਾਅਵਾ ਹੈ ਕੀ ਜੰਗ ਚ ਉਹਨਾਂ ਨੇ ਰਸ਼ੀਆ ਦੇ ਛੇ ਫੌਜੀ ਜਹਾਜ ਮਾਰ ਗਿਰਾਏ ਨੇ ਤੇ ਯੁਕਰੇਨ ਦੇ ਚਾਲੀ ਫੌਜੀ ਮਾਰੇ ਜਾ ਚੁੱਕੇ ਨੇ।ਕਾਬਿਲ ਏ ਗੌਰ ਹੈ ਕੀ ਕੁਝ -੨ ਮੀਡੀਆ ਅਦਾਰਿਆ ਵਲੋ ਆਮ ਨਾਗਰਿਕਾ ਦੀ ਮੌਤ ਦੀ ਗੱਲ ਵੀ ਆਖੀ ਗਈ ਹੈ।
ਪੱਛਮੀ ਮੁੱਲਖਾ ਵਲੋ ਮੋਸਕੋ ਦੇ ਇਸ ਕੱਦਮ ਦੀ ਨਿੰਦਾ ਕੀਤੀ ਗਈ ਹੈ।
ਰਾਸ਼ਟਰਪਤੀ ਬਾਈਡਨ ਨੇ ਆਪਣੇ ਟਵੀਟ ਚ ਲਿਖਿਆ ਕੇ ਮੇਰੀ ਯੁਕਰੇਨੀਅਨ ਪਰੇਜੀਡੇਂਟ ਨਾਲ ਗੱਲ ਹੋਈ ਹੈ ਅਤੇ ਮੈ ਰਸ਼ੀਆ ਵਲੋ ਬਿਨਾ ਕਿਸੇ ਭੜਕਾਹਟ ਤੋ ਕੀਤੇ ਹਮਲੇ ਦੀ ਨਿੰਦਾ ਕਰਦਾ ਹਾਂ।
ਯੂਕੇ ਪ੍ਰਧਾਨਮੰਤਰੀ ਬੌਰਿਸ ਜੋਨਸਨ ਨੇ ਕਿਹਾ ਕੇ ਰਸ਼ੀਆ ਨੇ ਯੂਰਪੀਅਨ ਮਹਾਂਦੀਪ ਅੰਦਰ ਜੰਗ ਲਿਆਦੀ ਹੈ।ਪੀਐਮ ਬੌਰਿਸ ਜੋਨਸਨ ਨੇ ਕਿਹਾ ਕੀ ਅਸੀ ਰਸ਼ੀਆ ਉੱਪਰ ਸਖਤ ਪਾਬੰਦੀਆ ਲਾਵਾਗੇ ਜਿਸ ਨਾਲ ਕੇ ਰੂਸ ਦਾ ਅਰਥਚਾਰਾ ਹਿੱਲੇ।
ਨੈਟੋ ਸੇਕਰੇਟਰੀ ਜਨਰਲ ਨੇ ਯੂਰਪ ਲਈ ਸੰਦੇਸ਼ ਚ ਕਿਹਾ ਕੇ ਸਾਡੇ ਕੰਨਟੀਨੇਂਟ ਦੀ ਸ਼ਾਤੀ ਬਿਖਰ ਗਈ ਹੈ ਅਤੇ ਅਸੀ ਯੂਰਪ ‘ਚ ਉਸੇ ਤਰਾ ਦੀ ਜੰਗ ਵੇਖ ਰਹੇ ਹਾਂ ਜਿਸ ਵਾਰੇ ਅਸੀ ਸੋਚਦੇ ਸੀ ਕੇ ਇਹ ਤਾਂ ਹੁਣ ਤਵਾਰੀਖ ਦਾ ਹਿੱਸਾ ਨੇ।

Total Views: 258 ,
Real Estate