17 ਫਰਵਰੀ : ਸਹੀਦੀ ਦਿਵਸ ਤੇ ਵਿਸ਼ੇਸ਼


‘ਅਜ਼ਾਦ ਚਿੰਤਨ ਸਹੀਦ’ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ
ਬਲਵਿੰਦਰ ਸਿੰਘ ਭੁੱਲਰ
ਸਦੀਆਂ ਤੋਂ ਸੱਚ ਤੇ ਪਹਿਰਾ ਦੇਣ ਵਾਲੇ ਤੇ ਵਿਗਿਆਨਕ ਸੋਚ ਦੇ ਮਾਲਕ ਮਹਾਨ ਵਿਅਕਤੀਆਂ ਨੂੰ ਤਸੱਦਦ ਝੱਲਣਾ ਪਿਐ ਅਤੇ ਕੂੜ ਦੇ ਪਹਿਰੇਦਾਰਾਂ ਤੇ ਧਰਮਾਂ ਦੇ ਅਖੌਤੀ ਠੇਕੇਦਾਰਾਂ ਨੇ ਉਹਨਾਂ ਨੂੰ ਜ਼ੁਲਮਾਨਾਂ ਮੌਤ ਨਾਲ ਖਤਮ ਕੀਤਾ ਹੈ। ਪਰ ਸੱਚ ਖਤਮ ਨਹੀਂ ਹੋਇਆ ਸਗੋਂ ਵਧਦਾ ਰਿਹੈ। ਅਜਿਹੇ ਜ਼ੁਲਮਾਂ ਦਾ ਸ਼ਿਕਾਰ ਦੁਨੀਆਂ ਦਾ ਮਹਾਨ ਫਿਲਾਸਫਰ ਤੇ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ ਵੀ ਹੋਇਆ ਹੈ, ਜਿਸਨੂੰ ਯਥਾਰਥ ਤੋਂ ਪਿੱਛੇ ਹਟਣ ਲਈ ਬਹੁਤ ਧਮਕਾਇਆ ਡਰਾਇਆ ਗਿਆ, ਪਰ ਉਸਨੇ ਸੱਚ ਨੂੰ ਨਹੀਂ ਤਿਆਗਿਆ ਤੇ ਜਿਉਂਦਿਆਂ ਸੜ ਕੇ ਮਰਨ ਨੂੰ ਕਬੂਲ ਕੀਤਾ।
1548 ਈਸਵੀ ਵਿੱਚ ਇਟਲੀ ਦੇ ਸ਼ਹਿਰ ਨੇਲਾ ਵਿੱਚ ਪਿਤਾ ਸੋਹਵਾਨੀ ਬਰੂਨੋ ਦੇ ਘਰ ਮਾਤਾ ਫਰਾਲੀਸਾ ਸੈਵੋਲੀਨੋ ਦੀ ਕੁੱਖੋਂ ਪੈਦਾ ਹੋਏ ਪੁੱਤਰ ਦਾ ਨਾਂ ਫਿਲਿਪੋ ਬਰੂਨੋ ਰੱਖਿਆ ਗਿਆ ਸੀ। ਸਤਾਰਾਂ ਸਾਲਾਂ ਦੀ ਉਮਰ ਵਿੱਚ ਉਹ ਕੈਥੋਲਿਕ ਸੰਤਾਂ ਦੇ ਡੋਮੀਨੀਕਨ ਫਿਰਕੇ ਵਿੱਚ ਸ਼ਾਮਲ ਹੋ ਗਿਆ। ਫਿਰਕੇ ਦੇ ਆਗੂਆਂ ਨੇ ਉਸਦਾ ਨਾਂ ਬਦਲ ਕੇ ਜਿਓਰਦਾਨੋ ਬਰੂਨੋ ਰੱਖ ਦਿੱਤਾ। ਉਸਨੇ ਕੈਥੋਲਿਕ ਫ਼ਲਸਫ਼ੇ ਤੇ ਧਰਮ ਦੇ ਖੇਤਰ ਵਿੱਚ ਕੰਮ ਕੀਤਾ ਤਾਂ ਉਸਦੀ ਵਿਦਵਤਾ ਨੂੰ ਦੇਖਦਿਆਂ ਫਿਰਕੇ ਨੇ 1572 ਵਿੱਚ ਉਸਨੂੰ ਪਾਦਰੀ ਨਿਯੁਕਤ ਕਰਕੇ ਬਣਦੇ ਕੋਰਸ ਵਿੱਚ ਦਾਖਲ ਕਰ ਲਿਆ, ਜਿੱਥੇ ਉਸਨੇ 1575 ਵਿੱਚ ਇਹ ਕੋਰਸ ਪੂਰਾ ਕੀਤਾ। ਇਸ ਸਮੇਂ ਦੌਰਾਨ ਉਸਨੂੰ ਧਾਰਮਿਕ ਖੇਤਰ ਵਿੱਚ ਫੈਲੇ ਅੰਧ ਵਿਸ਼ਵਾਸਾਂ ਤੇ ਗੈਰ ਵਿਗਿਆਨਕ ਧਾਰਨਾਵਾਂ ਬਾਰੇ ਬਹੁਤ ਜਾਣਕਾਰੀ ਮਿਲੀ।
ਬਰੂਨੋ ਹਰ ਗੱਲ ਤੇ ਵਿਚਾਰ ਨੂੰ ਤਰਕ ਤੇ ਵਿਗਿਆਨਕ ਢੰਗ ਨਾਲ ਦੇਖਦਾ। ਵਿਗਿਆਨਕ ਢੰਗ ਨਾਲ ਮਿਹਨਤ ਕਰਦਿਆਂ ਉਹ ਮਹਾਨ ਖਗੋਲ ਵਿਗਿਆਨੀ ਕਾਰਪਨਿਕਸ ਦੇ ਵਿਚਾਰਾਂ ਨਾਲ ਸਹਿਮਤ ਹੋ ਗਿਆ, ਜਿਸਨੇ ਕਿਹਾ ਸੀ ਕਿ ਬ੍ਰਹਮੰਡ ਦਾ ਕੇਂਦਰ ਧਰਤੀ ਨਹੀਂ ਬਲਕਿ ਸੂਰਜ ਹੈ। ਇਹ ਉਹ ਸਮਾਂ ਸੀ ਜਦੋਂ ਯੂਰਪ ਦੇ ਲੋਕ ਧਰਮ ਵਿੱਚ ਅੰਨ•ਾਂ ਵਿਸ਼ਵਾਸ ਰਖਦੇ ਸਨ ਅਤੇ ਧਰਮ ਬ੍ਰਹਮੰਡ ਦਾ ਧੁਰਾ ਧਰਤੀ ਨੂੰ ਮੰਨਦਾ ਸੀ। ਬਰੂਨੋ ਦੇ ਕਾਰਪਨਿਕਸ ਦੇ ਵਿਚਾਰਾਂ ਨਾਲ ਸਹਿਮਤ ਹੋਣ ਤੇ ਉਸਦਾ ਵੀ ਵਿਰੋਧ ਸੁਰੂ ਹੋ ਗਿਆ, ਪਰ ਉਹ ਵਿਰੋਧ ਤੋਂ ਡਰਨ ਦੇ ਉਲਟ ਵਿਗਿਆਨਕ ਖੋਜਾਂ ਦੇ ਰਾਹ ਵਧਦਾ ਗਿਆ। ਉਸਨੇ ਕਾਰਪਨਿਕਸ ਤੋਂ ਵੀ ਅੱਗੇ ਵਧ ਕੇ ਕਿਹਾ ਕਿ ਅਕਾਸ਼ ਸਿਰਫ਼ ਓਨਾ ਹੀ ਨਹੀਂ ਜਿਨਾਂ ਸਾਨੂੰ ਦਿਖਾਈ ਦਿੰਦਾ ਹੈ, ਬਲਕਿ ਬਹੁਤ ਅਕਾਸ਼ ਹਨ।
ਸੌਰ ਮੰਡਲ ਬਾਰੇ ਬਰੂਨੋ ਨੇ ਕਿਹਾ ਕਿ ਹਰ ਤਾਰੇ ਦਾ ਆਪਣਾ ਪਰਿਵਾਰ ਹੈ, ਹਰ ਤਾਰਾ ਵੀ ਆਪਣੇ ਆਪਣੇ ਪਰਿਵਾਰ ਦਾ ਕੇਂਦਰ ਹੁੰਦਾ ਹੈ। ਉਸਨੇ ਬੜੀ ਦਲੇਰੀ ਨਾਲ ਸਪਸ਼ਟ ਕੀਤਾ ਕਿ ਧਰਤੀ ਹੀ ਨਹੀਂ ਸੂਰਜ ਵੀ ਆਪਣੇ ਧੁਰੇ ਦੁਆਲੇ ਘੁੰਮਦਾ ਹੈ। ਧਰਮ ਬਾਰੇ ਉਸਦਾ ਵਿਚਾਰ ਸੀ ਕਿ ਅਸਲ ਧਰਮ ਉਹ ਹੈ, ਜਿਸ ’ਚ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਧਰਮ ਬਾਰੇ ਖੁਲ• ਕੇ ਚਰਚਾ ਕਰ ਸਕਣ। ਉਸਦਾ ਕਹਿਣਾ ਸੀ ਕਿ ਬਾਈਬਲ ਗੰ੍ਰਥ ਤੋਂ ਧਰਮ, ਲੋਕ ਭਲਾਈ ਤੇ ਨੈਤਿਕਤਾ ਦੀ ਸਿੱਖਿਆ ਤਾਂ ਲਈ ਜਾਵੇ ਪਰ ਵਿਗਿਆਨ ਨੂੰ ਵਿਗਿਆਨੀਆਂ ਲਈ ਛੱਡ ਦਿੱਤਾ ਜਾਵੇ। ਉਸਨੇ ਕਲਪਨਾ ਤੇ ਅਸਲੀਅਤ, ਇਤਿਹਾਸ ਤੇ ਮਿਥਿਹਾਸ, ਸੱਚ ਤੇ ਝੂਠ ਦਾ ਅੰਤਰ ਸਮਝਣ ਦੀ ਲੋੜ ਤੇ ਜੋਰ ਦਿੱਤਾ। ਉਸਨੇ ਬੜੀ ਦਲੇਰੀ ਨਾਲ ਕਿਹਾ ਕਿ ਧਰਮ ਸਿੱਧੇ ਸਾਧੇ ਲੋਕਾਂ ਨੂੰ ਆਪਣੇ ਕਬਜੇ ਵਿੱਚ ਰੱਖਣ ਦਾ ਇੱਕ ਸਾਧਨ ਬਣ ਚੁੱਕਾ ਹੈ।
ਬਰੂਨੋ ਦੇ ਇਹ ਵਿਚਾਰ ਧਾਰਮਿਕ ਲੋਕਾਂ ਨੂੰ ਹਜ਼ਮ ਨਹੀਂ ਸਨ ਹੋ ਰਹੇ, ਉਹਨਾਂ ਬਰੂਨੋ ਵਿਰੁੱਧ ਪ੍ਰਚਾਰ ਕਰਨਾ ਹੋਰ ਤੇਜ ਕਰ ਦਿੱਤਾ। ਧਾਰਮਿਕ ਆਗੂਆਂ ਤੇ ਉਹਨਾਂ ਦੇ ਸਹਾਰੇ ਸਤ•ਾ ਭੋਗਣ ਵਾਲਿਆਂ ਨੇ ਬਰੂਨੋ ਤੇ ਝੂਠੇ ਮੁਕੱਦਮੇ ਬਣਾਏ ਅਤੇ ਕਰੀਬ ਅੱਠ ਸਾਲ ਉਸਨੂੰ ਜੇਲ•ਾਂ ਵਿੱਚ ਰਹਿਣਾ ਪਿਆ। ਆਪਣੇ ਬਚਾਅ ਲਈ ਉਹ ਰੋਮ ਚਲਾ ਗਿਆ, ਉ¤ਥੇ ਵੀ ਉਸਤੇ ਦਬਾਅ ਪਾਇਆ ਗਿਆ ਕਿ ਉਹ ਬ੍ਰਹਮੰਡ ਤੇ ਧਰਮ ਬਾਰੇ ਆਪਣੇ ਵਿਚਾਰਾਂ ਨੂੰ ਛੱਡ ਦੇਵੇ ਅਤੇ ਧਰਮ ਦਾ ਆਗੂ ਬਣ ਕੇ ਕੰਮ ਕਰੇ, ਪਰ ਬਰੂਨੋ ਨੇ ਸੱਚ ਤੇ ਪਹਿਰਾ ਦੇਣ ਦਾ ਪ੍ਰਣ ਕਰ ਲਿਆ ਸੀ ਅਤੇ ਉਸ ਦੇ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਕੋਈ ਉਸਨੂੰ ਡੋਲਾਅ ਨਾ ਸਕਿਆ।
ਆਖ਼ਰ ਧਾਰਮਿਕ ਤੇ ਸੱਤਾਧਾਰੀਆਂ ਦੇ ਗੱਠਜੋੜ ਨੇ ਉਸ ਵਿਰੁੱਧ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਅਤੇ ਇੱਕ ਸਾਜਿਸ ਤਹਿਤ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। 17 ਫਰਵਰੀ 1600 ਨੂੰ ਉਸਨੂੰ ਰੋਮ ਦੇ ਕੈਂਪੋ ਡੀ ਫਿਓਰੀ ਚੌਂਕ ਵਿੱਚ ਲੋਕਾਂ ਦੇ ਸਾਹਮਣੇ ਇੱਕ ਖੰਬੇ ਨਾਲ ਪੁੱਠਾ ਲਟਕਾਇਆ ਗਿਆ ਅਤੇ ਆਪਣੇ ਵਿਚਾਰ ਵਾਪਸ ਲੈਣ ਲਈ ਆਖ਼ਰੀ ਮੌਕਾ ਦਿੱਤਾ। ਬਹਾਦਰ ਵਿਗਿਆਨੀ ਬਰੂਨੋ ਨੇ ਵਿਚਾਰ ਵਾਪਸ ਲੈਣ ਤੋਂ ਇਨਕਾਰ ਕਰਕੇ ਮੌਤ ਕਬੂਲਦਿਆਂ ਕਿਹਾ ਕਿ ਇੱਕ ਦਿਨ ਆਵੇਗਾ ਜਦ ਦੁਨੀਆਂ ਉਸਦੀ ਖੋਜ ਨੂੰ ਸੱਚ ਮੰਨੇਗੀ। ਇਸ ਉਪਰੰਤ ਬਰੂਨੋ ਦੇ ਸਰੀਰ ਤੇ ਤੇਲ ਪਾ ਕੇ ਜਿਉਂਦੇ ਨੂੰ ਸਾੜ ਦਿੱਤਾ ਗਿਆ।
ਉਸਦੀਆਂ ਲਿਖਤਾਂ ਤੇ ਪਾਬੰਦੀ ਲਾ ਦਿੱਤੀ ਗਈ ਜੋ 1966 ਤੱਕ ਲੱਗੀ ਰਹੀ। ਹੁਣ ਸਮੁੱਚੀ ਦੁਨੀਆਂ ਉਸਦੀ ਖੋਜ ਨੂੰ ਸਵੀਕਾਰ ਕਰਦੀ ਹੈ। ਅੱਜ ਉਸਨੂੰ ਦੁਨੀਆਂ ਭਰ ਵਿੱਚ ‘ਅਜ਼ਾਦ ਚਿੰਤਨ ਸ਼ਹੀਦ’ ਤੇ ‘ਅਧੁਨਿਕ ਵਿਗਿਆਨੀ ਵਿਚਾਰਾਂ ਦਾ ਮੋਢੀ ਵਿਅਕਤੀ’ ਮੰਨਿਆਂ ਜਾਂਦਾ ਹੈ। ਸਹਾਦਤ ਤੋਂ ਕਰੀਬ ਤਿੰਨ ਸਦੀਆ ਬਾਅਦ ਉਸ ਚੌਂਕ ਵਿੱਚ ਇਸ ਖਗੋਲ ਵਿਗਿਆਨੀ ਦਾ ਬੁੱਤ ਲਾਇਆ ਗਿਆ ਸੀ, ਜਿੱਥੇ ਉਸਨੂੰ ਸਾੜ ਕੇ ਸਹੀਦ ਕੀਤਾ ਸੀ।

Total Views: 255 ,
Real Estate