ਪਰਮਿੰਦਰ ਸਿੰਘ ਸਿੱਧੂ
ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿੱਚ ਚੋਣ ਪ੍ਰਚਾਰ ਜੋਰਾਂ-ਸ਼ੋਰਾਂ ਤੇ ਚੱਲ ਰਿਹਾ ਹੈ । ਇਸੇ ਦੌਰਾਨ ਉਮੀਦਵਾਰਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਗਲੀਓ-ਗਲੀ ਹੋਏ ਪਏ ਹਨ । ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਂਦਵਾਰ ਭਗਵੰਤ ਮਾਨ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਮਾਤਾ ਤੇ ਭੈਣ ਪ੍ਰਚਾਰ ਕਰ ਰਹੇ ਹਨ । ਪਰ ਇਸ ਵਾਰ ਉਨ੍ਹਾਂ ਦੇ ਪਤਨੀ ਨਾਲ ਨਹੀਂ ਹਨ ਕਿਉਂ ਕਿ ਇਸ ਜੋੜੀ ਦਾ ਤਲਾਕ ਹੋ ਚੁੱਕਾ ਹੈ ਤੇ ਉਹ ਵਿਦੇਸ਼ ਵਿੱਚ ਰਹਿ ਰਹੇ ਹਨ ।
ਪਰ ਹੁਣ ਪੰਜਾਬ ਦੇ ਇਕ ਯੂਟਿਊਬ ਚੈਨਲ ਵੱਲੋਂ ਖ਼ਬਰ ਚਲਾਈ ਗਈ ਕਿ ਭਗਵੰਤ ਮਾਨ ਦੀ ਸਾਬਕਾ ਪਤਨੀ ਉਨ੍ਹਾਂ ਲਈ ਚੋਣ ਪ੍ਰਚਾਰ ਕਰਨ ਪੰਜਾਬ ਆ ਰਹੀ ਹੈ । PNO ਮੀਡੀਆ ਗੁਰੱਪ ਨਾਲ ਗੱਲ ਕਰਦਿਆਂ ਮਾਨ ਦੀ ਸਾਬਕਾ ਪਤਨੀ ਨੇ ਕਿਹਾ ਕਿ ਇਹ ਖ਼ਬਰ ਝੂਠੀ ਹੈ , ਉਹ ਪੰਜਾਬ ਨਹੀਂ ਆ ਰਹੇ ।
Total Views: 262 ,
Real Estate



















