ਡੇਰਾ ਮੁਖੀ ਦੀ ਪੇਰੋਲ ਭਾਜਪਾ ਦਾ “ਚੀਪ ਇਲੈਕਸ਼ਨ ਸਟੰਟ” – AISSF

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਨੇ ਕਿਹਾ ਹੈ ਕਿ ‘ਬਲਾਤਕਾਰ, ਗੁਰੂ ਗ੍ਰੰਥ ਸਾਹਿਬ ਬੇਅਦਬੀ, ਦਰਿੰਦਗੀ ਅਤੇ ਕਈ ਹੋਰ ਮਾਮਲਿਆਂ ਦਾ ਦੋਸ਼ੀ ਡੇਰਾ ਸਿਰਸਾ ਦੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ 21 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ। ਇਹ ਕਾਰਜ ਪੰਜਾਬ ਦੀ ਆਉਣ ਵਾਲੀਆਂ ਚੋਣਾਂ ਵਿਚ ਡੇਰਾ ਪ੍ਰੇਮੀਆਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਦਾ ਲਾਭ ਦਵਾਉਣ ਵਾਸਤੇ ਕੀਤਾ ਗਿਆ “ਚੀਪ ਇਲੈਕਸ਼ਨ ਸਟੰਟ” ਤੋਂ ਉੱਪਰ ਹੋਰ ਕੁਝ ਨਹੀਂ। ਇੱਕ ਪਾਸੇ ਕੌਮ ਖਾਤਿਰ ਲੜਨ ਵਾਲੇ ਸਿੱਖ ਯੋਧੇ ਹਨ ਜਿਨ੍ਹਾਂ ਨੂੰ ਸਮੇ ਨਾਲੋਂ ਵੱਧ ਜੇਲ ਕੱਟਣ ਦੇ ਬਾਵਜੂਦ ਨਾ ਕੋਈ ਪੈਰੋਲ ਅਤੇ ਨਾ ਰਿਹਾਈ ਹੀ ਮਿਲ ਰਹੀ ਹੈ, ਦੂਸਰੇ ਪਾਸੇ ਇਨਸਾਨੀਅਤ ਅਤੇ ਸਿੱਖ ਜਜ਼ਬਾਤਾਂ ਨਾਲ ਖਿਲਵਾੜ ਕਰਨ ਵਾਲਾ ਅਪਰਾਧੀ ਅੱਜ ਬਾਹਰ ਘੁੰਮ ਰਿਹਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਰਕਾਰ ਕੋਲੋਂ ਪੁੱਛਣਾ ਚਾਹੁੰਦੀ ਹੈ ਕਿ, ਕੀ ਸਿੱਖਾਂ ਲਈ ਸਵਿਧਾਨ ਅਤੇ ਨਿਯਮ ਬਾਕੀਆਂ ਨਾਲੋਂ ਵੱਖਰੇ ਨੇ? ਆਪਣੇ ਆਪ ਨੂੰ ਸੈਕੂਲਰ ਅਤੇ ਸੱਚੀ ਸੁੱਚੀ ਕਹਿਣ ਵਾਲੀ ਸੈਂਟਰ ਦੀ ਭਾਜਪਾ ਸਰਕਾਰ ਅੱਜ ਘੋਰ ਅਪਰਾਧ ਕਰਨ ਵਾਲੇ ਨਕਲੀ ਬਾਬੇ ਨੂੰ ਕਿਸ ਅਧਾਰ ਉੱਤੇ ਪੈਰੋਲ ਦੇ ਰਹੀ ਹੈ? ਸੌਦਾ ਸਾਧ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚ ਵੱਡਾ ਹੱਥ ਹੋਣ ਕਰਕੇ ਇਹ ਕਾਰਜ ਸਿੱਖਾਂ ਦੇ ਦਿਲਾਂ ਉੱਤੇ ਇਕ ਬਹੁਤ ਵੱਡਾ ਵਾਰ ਹੈ ਅਤੇ ਫੈਡਰੇਸ਼ਨ ਇਸਦਾ ਵਿਰੋਧ ਕਰਦੀ ਹੈ।

Total Views: 182 ,
Real Estate