
ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਖ਼ਤ ਸੁਰੱਖਿਆ ਹੇਠ ਸੁਨਾਰੀਆ ਜੇਲ੍ਹ ਨਿਕਲ ਆਇਆ ਹੈ ਹ। ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਰਾਮ ਰਹੀਮ 3 ਵਜ ਕੇ 22 ਮਿੰਟ ‘ਤੇ ਜੇਲ੍ਹ ਵਿੱਚੋਂ ਨਿਕਲੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਫਰਲੋ ਦਿੱਤੇ ਜਾਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਲਈ ਫਰਲੋ ਮਿਲੀ ਹੈ। ਉਨ੍ਹਾਂ ਦੀ ਫਰਲੋ ਲਈ ਇਹ ਨਿਯਮ ਤੈਅ ਕੀਤੇ ਗਏ ਹਨ।ਰਾਮ ਰਹੀਮ 21 ਦਿਨਾਂ ਦੀ ਫਰਲੋ ਦੌਰਾਨ ਗੁਰੂਗ੍ਰਾਮ ਨਿੱਜੀ ਫਾਰਮ ਹਾਊਸ ਵਿੱਚ ਰਹਿਣਗੇ। ਰਾਮ ਰਹੀਮ ਪੁਲਿਸ ਸੁਰੱਖਿਆ ਵਿੱਚ ਰਹਿਣਗੇ।ਕੋਈ ਭੀੜ ਇਕੱਠੀ ਨਹੀਂ ਹੋਵੇਗੀ।ਕੋਈ ਸਤਿਸੰਗ ਨਹੀਂ ਕਰਨਗੇ।ਗੁਰੂਗ੍ਰਾਮ ਜੇਕਰ ਛੱਡਣਗੇ ਤਾਂ ਗੁਰੂਗ੍ਰਾਮ ਡੀਐੱਮ ਤੋਂ ਆਗਿਆ ਲੈਣੀ ਹੋਵੇਗੀ।ਹਰ ਹਫ਼ਤੇ ਥਾਣੇ ਵਿੱਚ ਹਾਜ਼ਰੀ ਦੇਣੀ ਹੋਵੇਗੀ।ਕੋਈ ਭਾਸ਼ਣ ਜਾਂ ਪ੍ਰਵਚਨ ਨਹੀਂ ਕਰਨਗੇ।ਕੋਈ ਸਿਆਸੀ ਗੱਲਬਾਤ ਨਹੀਂ ਕਹਿਣਗੇ।ਇਸ ਤੋਂ ਇਲਾਵਾ ਰੋਹਤਕ ਜੇਲ੍ਹ ਤੋਂ ਡੀਐੱਮ ਦੇ ਰਿਲੀਜ਼ ਆਰਡਰ ਆਉਣ ਤੋਂ ਬਾਅਦ ਛੱਡਿਆ ਜਾਵੇਗਾ।



















