ਚੰਨੀ ਨੂੰ ਐਲਾਨਿਆ ਪੰਜਾਬ ਵਿਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ

ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਚੋਣਾਂ ਲਈ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਹੈ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਦਾ ਐਲਾਨ ਕੀਤਾ ਹੈ।ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਦੇ ਆਗੂ ਹੀਰੇ ਹਨ।”ਭਾਸ਼ਣ ਦੇਣਾ ਬਹੁਤ ਸੌਖਾ ਹੁੰਦਾ ਹੈ ਪਰ ਜੇ ਡੁੰਘਾਈ ਨਾਲ ਦੇਖੋਂਗੇ ਤਾਂ ਨੇਤਾ ਦੀ ਸੱਚਾਈ ਲੁਕ ਨਹੀਂ ਸਕਦੀ।””ਕਾਂਗਰਸ ਦੇ ਕੁਝ ਆਗੂਆਂ ਕੋਲ ਜ਼ਿਆਦਾ ਤਜ਼ਰਬਾ ਕੁਝ ਕੋਲ ਘੱਟ ਹੈ।”
”ਰਾਜਨੀਤੀ ਈਵੈਂਟ ਨਹੀਂ ਹੈ, ਰਸਤਾ ਹੈ।” ”ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵਾਕਿਆ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰੀ ਨਵਜੋਤ ਸਿੰਘ ਸਿੱਧੂ ਨਾਲ ਪਹਿਲੀ ਮੁਲਾਕਾਤ ਚਾਲੀ ਸਾਲ ਪਹਿਲਾਂ ਹੋਈ ਸੀ।”ਮੈਂ ਦੂਨ ਸਕੂਲ ਵਿੱਚ ਪੜ੍ਹਦਾ ਸੀ। ਯਾਦਵਿੰਦਰਾ ਪਬਲਿਕ ਸਕੂਲ ਦੀ ਟੀਮ ਕ੍ਰਿਕਿਟ ਮੈਚ ਖੇਡਣ ਆਈ ਸੀ। ਮੈਂ ਮੈਦਾਨ ਤੋਂ ਬਾਹਰ ਬੈਠਾ ਸੀ।”

Total Views: 286 ,
Real Estate