ਰਿਵਾਲਵਰ ਤੇ ਰਾਈਫਲ ਦਾ ਸੌਂਕੀ ਯੋਗੀ

ਭਾਜਪਾ ਦੇ ਆਗੂ ਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਸ਼ੁੱਕਰਵਾਰ ਗੋਰਖਪੁਰ ਸ਼ਹਿਰੀ ਸੀਟ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ । ਕੇਂਦਰੀ ਮੰਤਰੀ ਅਮਿਤ ਸ਼ਾਹ ਵੀ ਉਨ੍ਹਾ ਦੇ ਨਾਲ ਸਨ । ਯੋਗੀ ਨੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਰੁਦਰਾਭਿਸ਼ੇਕ ਤੇ ਮੰਤਰੋਚਾਰ ਨਾਲ ਕਾਫੀ ਦੇਰ ਤਕ ਧਿਆਨ ਲਾਇਆ । ਉਹ ਜਿਸ ਗੋਰਖਨਾਥ ਮੰਦਰ ਦੀ ਗੱਦੀ ਦੇ ਮਹੰਤ ਹਨ ਉਸਦੇ ਗੁਰੂ ਦੀ ਅਰਾਧਨਾ ਕੀਤੀ ਤੇ ਫਿਰ ਦੇਵੀ-ਦੇਵਤਿਆਂ ਦੀ ਪੂਜਾ ਨਾਲ ਰੁਦਰਾਭਿਸ਼ੇਕ ਕੀਤਾ ।
ਯੋਗੀ ਨੇ ਹਨੂੰਮਾਨ ਦੇ ਸ਼ਾਬਰ ਮੰਤਰ ਨਾਲ ਸ਼ੁਰੂਆਤ ਕੀਤੀ, ਜਿਸਨੂੰ ਸਿੱਧ ਕਰ ਲਿਆ ਜਾਵੇ ਤਾਂ ਦੁਸ਼ਮਣ ਤੁਹਾਨੂੰ ਹਰਾ ਨਹੀਂ ਸਕਦਾ । ਦੂਜਾ ਮੰਤਰ ਯਜੁਰਵੇਦ ਦਾ ਪੜਿ੍ਹਆ, ਜਿਸਦਾ ਉਦੇਸ਼ ਇਲਾਕੇ ਦੀ ਭਲਾਈ ਸੀ । ਤੀਜਾ ਮੰਤਰ ਰੁਦਰਾਭਿਸ਼ੇਕ ਦਾ ਪੜਿ੍ਹਆ ਅਤੇ ਪਾਣੀ, ਸ਼ਹਿਦ, ਮਿੱਠੇ, ਦੁੱਧ ਤੇ ਤੇਲ ਨਾਲ ਸ਼ਿਵ ਦੀ ਅਰਾਧਨਾ ਕੀਤੀ । ਯੋਗੀ ਨੇ ਡੀ ਸੀ ਦਫਤਰ ਵਿਚ ਵੜਨ ਤੋਂ ਪਹਿਲਾਂ ਗ੍ਰਹਿ ਨਖੱਤਰਾਂ ਦਾ ਪੂਰਾ ਧਿਆਨ ਰੱਖਿਆ । ਧੁੰਦ ਦੇ ਬਾਵਜੂਦ ਅਸਮਾਨ ਵੱਲ ਦੇਖ ਕੇ ਸੂਰਜ ਦੇ ਦਰਸ਼ਨ ਦੀ ਕੋਸ਼ਿਸ਼ ਕੀਤੀ । 12 ਵਜ ਕੇ 40 ਮਿੰਟ ‘ਤੇ ਸੱਜਾ ਪੈਰ ਅੱਗੇ ਕਰਕੇ ਡੀ ਸੀ ਦੇ ਕਮਰੇ ਵਿਚ ਵੜੇ । 15 ਮਿੰਟ ਵਿਚ ਕਾਗਜ਼ੀ ਕਾਰਵਾਈ ਕਰਕੇ ਪਰਤੇ ।
ਜਿਓਤਿਸ਼ਾਚਾਰੀਆ ਰਜਿੰਦਰ ਬਹਾਦਰ ਸ੍ਰੀਵਾਸਤਵ ਮੁਤਾਬਕ 12।40 ਵਜੇ ਤੋਂ 3।58 ਵਜੇ ਤਕ ਸ਼ੁਭ ਸਮਾਂ ਸੀ । ਇਸਤੋਂ ਪਹਿਲਾਂ 11।13 ਵਜੇ ਤੋਂ 12।35 ਵਜੇ ਤਕ ਰਾਹੂ ਕਾਲ ਸੀ । ਯੋਗੀ ਵੱਲੋਂ ਆਪਣੇ ਬਾਰੇ ਦਾਖਲ ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਉਨ੍ਹਾ ਕੋਲ ਇਕ ਕਰੋੜ 54 ਲੱਖ 94 ਹਜ਼ਾਰ 54 ਰੁਪਏ ਦੀ ਸੰਪਤੀ ਹੈ । ਇਸ ਵਿਚੋਂ ਇਕ ਲੱਖ ਰੁਪਏ ਨਕਦ ਹੈ । ਜਦੋਂ ਉਨ੍ਹਾ 2017 ਵਿਚ ਵਿਧਾਨ ਪ੍ਰੀਸ਼ਦ ਦੀ ਚੋਣ ਲੜੀ ਸੀ ਉਦੋਂ ਸੰਪਤੀ 95 ਲੱਖ 98 ਹਜ਼ਾਰ ਦੱਸੀ ਸੀ । ਉਨ੍ਹਾ ਦੇ ਦਿੱਲੀ, ਲਖਨਊ ਤੇ ਗੋਰਖਪੁਰ ਵਿਚ 11 ਬੈਂਕ ਖਾਤੇ ਹਨ । ਇਨ੍ਹਾਂ ਵਿਚ ਇਕ ਕਰੋੜ 13 ਲੱਖ 75 ਹਜ਼ਾਰ ਰੁਪਏ ਜਮ੍ਹਾਂ ਹਨ । ਉਨ੍ਹਾ ਕੋਲ ਜ਼ਮੀਨ ਜਾਂ ਘਰ ਨਹੀਂ । ਉਨ੍ਹਾ ਕੋਲ ਨੈਸ਼ਨਲ ਸੇਵਿੰਗ ਸਕੀਮਾਂ ਤੇ ਬੀਮਾ ਪਾਲਿਸੀਆਂ 37 ਲੱਖ 57 ਹਜ਼ਾਰ ਦੀਆਂ ਹਨ । 49 ਹਜ਼ਾਰ ਰੁਪਏ ਦੇ 20 ਗਰਾਮ ਦੇ ਸੋਨੇ ਦੇ ਕੁੰਡਲ ਹਨ । ਉਹ ਸੋਨੇ ਦੀ 10 ਗਰਾਮ ਦੀ ਚੇਨ ਵਿਚ ਰੁਦਰਾਕਸ਼ ਪਹਿਨਦੇ ਹਨ । ਉਨ੍ਹਾ ਕੋਲ 12 ਹਜ਼ਾਰ ਦਾ ਮੋਬਾਈਲ ਹੈ । ਪਿਛਲੀ ਵਾਰ ਦੋ ਕਾਰਾਂ ਸਨ ਪਰ ਐਤਕੀਂ ਉਹ ਨਹੀਂ ਰਹੀਆਂ । ਉਨ੍ਹਾ ਕੋਲ ਇਕ ਲੱਖ ਰੁਪਏ ਦਾ ਰਿਵਾਲਵਰ ਤੇ 80 ਹਜ਼ਾਰ ਰੁਪਏ ਦੀ ਰਾਈਫਲ ਹੈ । ਉਨ੍ਹਾ ਵਿਰੁੱਧ ਕੋਈ ਫੌਜਦਾਰੀ ਕੇਸ ਨਹੀਂ ਹੈ ।

Total Views: 93 ,
Real Estate