ਦਵਿੰਦਰ ਸਿੰਘ ਸੋਮਲ
ਜਿਸ ਦਿਨ ਤੋ ਰੂਸੀ ਆਰਮੀ ਯੁਕਰੇਨ ਦੀ ਸਰਹੱਦ ਤੇ ਖੜੀ ਹੈ ਉਸੇ ਦਿਨ ਤੋ ਯੂਰਪੀਅਨ ਖਿੱਤੇ ਅੰਦਰ ਜੰਗ ਦੇ ਬੱਦਲ ਮੰਡਰਾ ਰਹੇ ਨੇ।
ਨੈਟੋ ਮੁੱਲਖਾ ਖਾਸ ਕਰਕੇ ਅਮਰੀਕਾ ਅਤੇ ਰਸ਼ੀਆ ਵਿਚਕਾਰ ਤੱਤੇ -੨ ਬਿਆਨਾ ਦਾ ਦੋਰ ਦੋਰਾ ਵੀ ਵੱਡੇ ਪੱਧਰ ਤੇ ਚਲ ਰਿਹਾ।
ਕੁਝ ਦਿਨ ਪਹਿਲਾ ਹੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕੀ ਜੇਕਰ ਰੂਸ ਨੇ ਯੂਕਰੇਨ ਤੇ ਚੜਾਈ ਕੀਤੀ ਤਾਂ ਉਸਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਹੋਵੇਗੀ। ਯੂਐਸ ਦੇ ਸੈਕਟਰੀ ਸਟੇਟ ਐਂਨਟਨੀ ਬਲਿੰਕਨ
ਨੇ ਵੀ ਆਖਿਆ ਕੀ ਜੇਕਰ ਪੂਤਿਨ ਵਲੋ ਯੂਕਰੇਨ ਦੀਆ ਸਰਹੱਦਾ ਦੀ ਉਲੰਘਣਾ ਹੁੰਦੀ ਹੈ ਤਾਂ ਉਸਨੂੰ ਇਸਦਾ ਇਕੱਠੇ ਹੋਕੇ ਤੇਜ ਅਤੇ ਤਗੜਾ ਜਵਾਬ ਮਿਲੇਗਾ।ਯੂਕੇ ਪੀਐਮ ਨੇ ਬੀਤੇ ਹਫਤੇ ਆਖਿਆ ਕੇ ਰੂਸ ਦਾ ਜੰਗ ਵੱਲ ਨੂੰ ਵੱਧਣਾ ਪੂਰੇ ਵਿਸ਼ਵ ਲਈ ਤਬਾਹੀ ਹੋਵੇਗਾ ਅਤੇ ਯੂਕੇ ਵਿਦੇਸ਼ ਸਕੱਤਰ ਨੇ ਵੀ ਰੂਸ ਨੂੰ ਯੂਕਰੇਨ ਵਿਰੁੱਧ ਕਾਰਵਾਈ ਤੋ ਵਰਜਿਆ ਹੈ।
ਉੱਧਰ ਦੂਜੇ ਪਾਸੇ ਰਸ਼ੀਆ ਦੇ ਡਿਪਟੀ ਫੌਰਨ ਮਿਨਸਟਰ ਨੇ ਆਖਿਆ ਕੇ ਰੂਸ ਕਿਸੋ ਤੋ ਵੀ ਨਹੀ ਡਰਦਾ ਭਾਵੇ ਅਮਰੀਕਾ ਹੋਵੇ ਅਤੇ ਦੋਹਾ ਮੁੱਲਖਾ ਦੇ ਵਿਚਕਾਰ ਜੋ ਰਿਸ਼ਤੇ ਖਰਾਬ ਉਸਦੀ ਜਿੰਮੇਵਾਰੀ ਵੀ ਉਹਨਾਂ ਯੂਐਸ ਤੇ ਪਾ ਦਿੱਤੀ।
ਕਾਬਿਲ ਏ ਜ਼ਿਕਰ ਹੈ ਕੀ ਵਲਾਦੀਮਾਰ ਪੂਤਿਨ ਰੂਸੀ ਰਾਸ਼ਟਰਪਤੀ ਸੋਬਇਤ ਯੂਨੀਅਨ ਤੋ ਅੱਡ ਹੋਕੇ ਬਣੇ ਮੁੱਲਖਾ ਦੇ ਨੈਟੋ ਦਾ ਹਿੱਸਾ ਬਣਨ ਦੇ ਸਖਤ ਖਿਲਾਫ ਹੈ। ਇਹ ਵੀ ਆਖਿਆ ਜਾਂਦਾ ਹੈ ਕੀ ਕੇਜੀਬੀ ਦਾ ਹਿੱਸਾ ਰਹਿ ਚੁੱਕੇ ਪੂਤਿਨ ਦਾ ਸੁਪਨਾ ਹੈ ਸੋਬਿਅਤ ਯੂਨੀਅਨ ਤੋ ਵੱਖ ਹੋਏ ਮੁੱਲਖਾ ਨੂੰ ਨਾਲ ਜੋੜਨਾ ਅਤੇ ਗ੍ਰਟੇਰ ਰਸ਼ੀਆ ਬਣਾਉਣਾ।ਇਸ ਸਮੇ ਪੂਤਿਨ ਨੇ ਇੱਕ ਲੱਖ ਤੋ ਉੱਤੇ ਰੂਸੀ ਫੌਜੀ ਯੂਕਰੇਨ ਦੀ ਸਰਹੱਦ ਤੇ ਖੜਾ ਕੀਤਾ ਹੋਇਆ ਹੈ।
ਜਦਕਿ ਵਿਸ਼ਲੇਸ਼ਕਾ ਨੇ ਬੀਤੇ ਦਿਨੀ ਇੱਕ ਹੋਰ ਮਸਲੇ ਤੇ ਚਿੰਤਾ ਜ਼ਾਹਿਰ ਕੀਤੀ। ਸੈਟਲਾਇਟ ਦੀਆ ਤਾਜਾ ਤਸਵੀਰਾ ‘ਚ ਰੂਸੀ ਫੌਜ ਵਲੋ ਯੂਕਰੇਨ ਦੀ ਸਰਹੱਦ ਨਜ਼ਦੀਕ ਪਹਿਲਾ ਨਾਲੋ ਵਧੀਆ ਹੋਈਆ ਕਾਰਵਾਈਆ ਤਾਂ ਨਜ਼ਰ ਆ ਰਹੀਆ ਨੇ।
ਪਰ ਪਹਿਲੀਆ ਰਿਪੋਰਟਾ ਅਨੁਸਾਰ ਪੂਰੇ ਰੂਸ ਵਿੱਚੋ ਟੈਕ ਅਤੇ ਮਿਸਾਇਲ ਲੌਚਰ ਯੂਕਰੇਨ ਅਤੇ ਬੇਲਾਰੂਸ ਦੇ ਬਾਰਡਰਾ ਵੱਲ ਘੱਲੇ ਜਾ ਰਹੇ ਸੀ ਜੋ ਕੀ ਸਾਰੇ ਇਹਨਾਂ ਤਸਵੀਰਾ ‘ਚ ਨਜ਼ਰ ਨਹੀ ਆ ਰਹੇ ਇਸ ਲਈ ਕਈ ਵਿਸ਼ਲੇਸ਼ਕਾ ਨੇ ਇਸ ਗੱਲ ਤੇ ਚਿੰਤਾ ਜਤਾਈ ਹੈ ਕੇ ਰਸ਼ੀਆ ਵਲੋ ਇਹ ਹਥਿਆਰ ਕੀ ਗੁੱਪਤ ਤੋਰ ਤੇ ਰੱਖੇ ਜਾ ਰਹੇ ਨੇ ਤੇ ਜੇ ਇਵੇ ਹੈ ਤਾਂ ਇਹ ਕਿੱਥੇ ਲਿਜਾਏ ਜਾ ਰਹੇ ਨੇ।
ਇਸੇ ਦਰਮਿਆਨ ਬੀਤੇ ਕੱਲ ਯੂਕੇ ਦੇ ਵਿਦੇਸ਼ ਮੰਤਰਾਲੇ ਨੇ ਰਸ਼ੀਆ ਤੇ ਇਲਜਾਮ ਲਾਇਆ ਕੀ ਰੂਸ ਵਲੋ ਪੂਰੀ ਕੋਸ਼ਿਸ਼ ਹੋ ਰਹੀ ਹੈ ਕੀ ਉਹ ਯੂਕਰੇਨ ਦੀ ਹਾਲੀਆ ਸਰਕਾਰ ਨੂੰ ਬਦਲ ਕੇ ਉੱਥੇ ਆਪਣੀ ਕੱਠਪੁਤਲੀ ਹਕੂਮਤ ਬਣਾਵੇ।
ਜਿਸ ਯੂਕਰੇਨ ਦੇ ਐਮਪੀ ਵਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕੀ ਉਸ ਐਮਪੀ ਨੂੰ ਕਰਮਿਲੀਨ ਵਲੋ ਯੁਕਰੇਨ ਦੀ ਗੱਦੀ ਤੇ ਬੁਠਾਉਣ ਦੀ ਕੋਸ਼ਿਸ਼ ਹੈ ਉਸਨੇ ਅਜਿਹਾ ਹੋਣ ਤੋ ਸਾਫ ਇਨਕਾਰ ਕੀਤਾ ਹੈ ਤੇ ਰੂਸ ਨੇ ਵੀ ਇਸ ਬਿਆਨ ਦੀ ਤਰਦੀਦ ਕੀਤੀ ਹੈ।
ਅੱਜ ਇਸ ਘਟਨਾਕ੍ਰਮ ਵਿੱਚ ਇਹ ਅਧਿਆਏ ਜੁੜਿਆ ਕੇ ਯੂਕੇ ਵਲੋ ਵੱਧ ਰਹੇ ਜੰਗ ਦੇ ਖਤਰੇ ਨੂੰ ਵੇਖਦਿਆ ਆਪਣੇ ਐਬੰਸੀ ਸਟਾਫ ਅਤੇ ਉਹਨਾਂ ਦੇ ਪਰਿਵਾਰਾ ਨੂੰ ਯੁਕਰੇਨ ਤੋ ਵਾਪਿਸ ਬੁਲਾ ਲਿਆ ਗਿਆ ਹੈ ਇਸਤੋ ਪਹਿਲਾ ਯੂਐਸ ਨੇ ਵੀ ਆਪਣੇ ਐਬੰਸੀ ਸਟਾਫ ਦੇ ਪਰਿਵਾਰਿਕ ਮੈਂਬਰਾ ਨੂੰ ਯੁਕਰੇਨ ਛੱਡਣ ਦਾ ਹੁੱਕਮ ਦਿੱਤਾ ਸੀ। ਯੂਕੇ ਫੌਰਿਨ ਅਤੇ ਕੋਮਨਵੈਲਥ ਦਫਤਰ ਨੇ ਕਿਹਾ ਹੈ ਕੀ ਕੁਝ ਲੋਕਾ ਦੇ ਵਾਪਿਸ ਆਉਣ ਤੋ ਬਾਅਦ ਵੀ ਕੀਅਵ ਅੰਦਰ ਬਰਤਾਨਵੀ ਐਬੰਸੀ ਖੁੱਲੀ ਰਹੇਗੀ ਤੇ ਜਰੂਰੀ ਕੰਮਕਾਰ ਜ਼ਾਰੀ ਰਹੇਗਾ।
ਮੀਡੀਆ ਰਿਪੋਰਟਾ ਅਨੁਸਾਰ ਵਲਾਦੀਮਾਰ ਪੂਤਿਨ ਦੇ ਇੱਕ ਲੱਖ ਫੋਜੀ ਦੇ ਯੁਕਰੇਨੀਅਨ ਸਰਹੱਦ ਤੇ ਖੜੇ ਹੋਣ ਦੇ ਚਲਦਿਆ ਨੈਟੋ ਵਲੋ ਆਪਣੀਆ ਫੋਰਸਸ standby ਤਿਆਰ ਰੱਖੀਆ ਨੇ ਅਤੇ ਨਾਲ ਹੀ ਨੈਟੋ ਵਲੋ ਪੂਰਬੀ ਯੂਰਪ ਵਾਲੀਆ ਆਪਣੀਆ ਤੈਨਾਤੀਆ ਅੰਦਰ ਵਾਧੂ ਸ਼ਿੱਪਸ ਅਤੇ ਫਾਈਟਰ ਜੈਟਸ ਘੱਲੇ ਜਾ ਰਹੇ ਨੇ।