ਪੰਜਾਬ ਦੀ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੇ ਪਤੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ‘ਤੇ ਉਨ੍ਹਾਂ ਵੱਲੋਂ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ। ਮੁਸਤਫਾ ਨੇ ਹਿੰਦੂਆਂ ਖਿਲਾਫ ਵਿਵਾਦਤ ਬਿਆਨ ਦਿੱਤਾ ਸੀ, ਜਿਸ ਪਿੱਛੋਂ ਇਸ ਦੀ ਹਰ ਪਾਸਿਓਂ ਨਿਖੇਧੀ ਹੋ ਰਹੀ ਸੀ।
ਉਨ੍ਹਾਂ ਉੱਤੇ ਮਾਲੇਰਕੋਟਲਾ ਵਿਚ ਇੱਕ ਜਲਸੇ ਦੌਰਾਨ ਭੜਕਾਊ ਭਾਸ਼ਣ ਕਰਨ ਅਤੇ ਧਮਕੀਆਂ ਦੇਣ ਦਾ ਇਲਜ਼ਾਮ ਹੈ। ਮੁਹੰਮਦ ਮੁਸਤਫ਼ਾ ਨੇ ਟਵੀਟ ਰਾਹੀ ਆਪਣੇ ਭਾਸ਼ਣ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਹੈ। ਉਨ੍ਹਾਂ ਕਿਹਾ ਹੈ ਆਪਣੇ ਭੁੱਖ ਪੂਰੀ ਕਰਨ ਲਈ ਹਰ ਚੀਜ ਵਿਚ ਹਿੰਦੂ ਮੁਸਲਮਾਨ ਨਾ ਦੇਖੋ। ਉਨ੍ਹਾਂ ਆਪਣੇ ਸ਼ਬਦਾਂ ‘‘ਫ਼ਿਤਨੇ ਅਤੇ ਫਿਤਨੌ’’ਨੂੰ ਕੰਨ ਖੋਲ ਦੇ ਸੁਣਨ ਤੇ ਸਮਝਣ ਲਈ ਕਿਹਾ ਹੈ, ਜਿਸ ਦਾ ਅਰਥ ਗੈਰ ਸਮਾਜਿਕ ਤੱਤ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿਚ ਜੋ ਕੁਝ ਹੋਇਆ ਉਸ ਵਿਚ ਹਿੰਦੂ ਮੁਸਲਮਾਨ ਦਾ ਕੋਈ ਸੰਦਰਭ ਨਹੀਂ ਹੈ। ਉਨ੍ਹਾਂ ਕਿ ਇਹ ਇੱਕ ਪਾਸੜ ਭੜਕਾਹਟ ਪੈਦਾ ਕਰਨ ਵਾਲਿਆ ਖ਼ਿਲਾਫ਼ ਬੋਲੇ ਗਏ ਸ਼ਬਦ ਸਨ, ਜੋ ਸਾਰੇ ਮੁਸਲਮਾਨ ਸਨ।
ਭਾਜਪਾ ਨੇ ਮੁਹੰਮਦ ਮੁਸਤਫਾ ਅਤੇ ਉਸ ਦੀ ਪਤਨੀ ਰਜ਼ੀਆ ਸੁਲਤਾਨਾ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਮੁਸਤਫ਼ਾ ਨੂੰ ਮੋਹਰਾ ਬਣਾ ਕੇ ਪੰਜਾਬ ਦੇ ਹਲਾਤ ਖ਼ਰਾਬ ਕਰਨਾ ਚਾਹੁੰਦੇ ਹਨ।
ਸਿੱਧੂ ਦੇ ਸਲਾਹਕਾਰ ਮੁਸਤਫਾ ‘ਤੇ ਹੋਈ FIR
Total Views: 167 ,
Real Estate