ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੇ ਚੱਕਰ ਵਿਚ ਇਕ ਬੱਚੇ ਸਣੇ ਚਾਰ ਭਾਰਤੀਆਂ ਦੀ ਮੌਤ ਹੋ ਗਈ । ਇਨ੍ਹਾਂ ਦੀਆਂ ਲਾਸ਼ਾਂ ਆਰ ਸੀ ਐੱਮ ਪੀ ਮੈਨੀਟੋਬਾ ਨੇ ਅਮਰੀਕਾ-ਕੈਨੇਡਾ ਬਾਰਡਰ ਤੋਂ 12 ਕਿਲੋਮੀਟਰ ਦੂਰ ਕੈਨੇਡਾ ਵੱਲ ਬਰਾਮਦ ਕੀਤੀਆਂ । ਮੰਨਿਆ ਜਾ ਰਿਹਾ ਹੈ ਕਿ ਅੰਤਾਂ ਦੀ ਠੰਢ ਤੇ ਬਰਫਬਾਰੀ ਵਿਚ ਸਾਹ ਨਾ ਆਉਣ ਕਾਰਨ ਇਨ੍ਹਾਂ ਚੌਹਾਂ ਦੀ ਮੌਤ ਹੋ ਗਈ । ਮਿ੍ਤਕਾਂ ਵਿਚ ਬੱਚੇ ਤੋਂ ਇਲਾਵਾ ਇਕ ਅੱਲ੍ਹੜ ਨੌਜਵਾਨ ਅਤੇ ਇਕ ਬੰਦਾ ਤੇ ਇਕ ਮਹਿਲਾ ਸ਼ਾਮਲ ਸਨ । ਆਰ ਸੀ ਐੱਮ ਪੀ ਮੈਨੀਟੋਬਾ ਅਨੁਸਾਰ ਅਮਰੀਕਾ ਵਿਚ ਦਾਖਲ ਹੋਏ ਇਕ ਟੋਲੇ ਵਿਚ ਇਕ ਵਿਅਕਤੀ ਕੋਲੋਂ ਛੋਟੇ ਮਾਸੂਮ ਬੱਚੇ ਦੀਆਂ ਵਸਤਾਂ ਮਿਲੀਆਂ ਸਨ, ਪਰ ਇਸ ਟੋਲੇ ਕੋਲ ਕੋਈ ਬੱਚਾ ਨਹੀਂ ਸੀ । ਇਸ ਮਗਰੋਂ ਪੁਲਸ ਨੇ ਤਲਾਸ਼ ਸ਼ੁਰੂ ਕੀਤੀ ਤਾਂ 4 ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਵਿਚ ਇਕ ਛੋਟਾ ਬੱਚਾ ਸ਼ਾਮਲ ਸੀ ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਤੋਂ ਹੀ ਇਹ ਸੂਚਨਾ ਮਿਲੀ ਸੀ ਕਿ ਇਕ ਟੋਲਾ ਮੈਨੀਟੋਬਾ ਵਾਲੇ ਪਾਸੇ ਤੋਂ ਅਮਰੀਕਾ ਵਿਚ ਦਾਖਲ ਹੋਇਆ ਹੈ । ਇਸ ਦੌਰਾਨ ਇਸ ਸੰਬੰਧ ਵਿਚ ਅਮਰੀਕਾ ਦੇ ਫਲੋਰੀਡਾ ਰਹਿੰਦੇ ਵਿਅਕਤੀ ਦੇ ਖਿਲਾਫ ਮਨੁੱਖੀ ਤਸਕਰੀ ਦੇ ਦੋਸ਼ ਲਗਾਏ ਗਏ ਹਨ । 47 ਸਾਲ ਦੇ ਸਟੀਵ ਸਟੈਂਡ ਨੂੰ ਅਮਰੀਕੀ ਅਟਾਰਨੀ ਦਫਤਰ ਵਿਚ ਪੇਸ਼ ਕੀਤਾ ਗਿਆ ।
ਅਮਰੀਕਾ-ਕੈਨੇਡਾ ਬਾਰਡਰ ਤੋਂ 12 ਕਿਲੋਮੀਟਰ ਦੂਰ ਬੱਚੇ ਸਣੇ ਚਾਰ ਦੀ ਮੌਤ
Total Views: 382 ,
Real Estate