ਯੂਕੇ ਪੀਐਮ ਬੌਰਿਸ ਜੋਨਸਨ ਮੁਸ਼ਕਿਲਾ ‘ਚ …..

ਦਵਿੰਦਰ ਸਿੰਘ ਸੋਮਲ

ਡਾਊਨਿੰਗ ਸਟਰੀਟ ਅੰਦਰ ਲੌਕਡਾਉਨ ਨਿਯਮਾ ਦੀ ਕਥਿਤ ਉਲੰਘਣਾਵਾ ਵਾਰੇ ਰਿਪੋਰਟਾ ਨੂੰ ਲੇ ਕੇ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਦੀਆ ਮੁਸ਼ਕਿਲਾ ਖਤਮ ਹੋਣ ਦੀ ਬਜਾਏ ਦਿਨ ਬਾ ਦਿਨ ਵਧ ਰਹੀਆ ਨੇ।
ਇੱਕ ਤਾਜਾ ਦਾਅਵਾ ਪੀਐਮ ਦੇ ਸਾਬਕਾ ਮੁੱਖ ਸਲਾਹਕਾਰ ਡੌਮਨਿਕ ਕੰਮਗਿਸ ਵਲੋ ਕੀਤਾ ਗਿਆ ਹੈ।ਮਿਸਟਰ ਡੌਮਨਿਕ ਜੋ ਕੇ ਇਸ ਘਟਨਾ ਸਮੇ ਪੀਐਮ ਦਫਤਰ ‘ਚ ਹੀ ਸੰਨ ਉਹਨਾਂ ਨੇ ਆਪਣੇ ਇੱਕ ਬਲੋਗ ‘ਚ ਇਹ ਕਲੈਮ ਕੀਤਾ ਹੈ ਕੇ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨੂੰ 20 may 2020 ਵਾਲੀ ਡਿਰੰਕਸ ਪਾਰਟੀ ਵਾਰੇ ਪਹਿਲਾ ਹੀ ਜਾਣਕਾਰੀ ਸੀ ਅਤੇ ਪੀਐਮ ਨੇ ਇਸ ਇਕੱਤਰਤਾ ਹੋਣ ਲਈ ਸਹਿਮਤੀ ਪ੍ਰਗਟਾਈ ਸੀ।ਸਕਾਈ ਨਿਊਜ ਦਾ ਕਹਿਣਾ ਹੈ ਕੀ ਇਸੇ ਦਾਅਵੇ ਦੀ ਪੁਸ਼ਟੀ ਉਹਨਾਂ ਦੇ ਇੱਕ ਹੋਰ ਜਰਾਏ ਨੇ ਵੀ ਕੀਤੀ ਹੈ।
ਆਪਣੇ ਬਲੋਗ ‘ਚ ਮਿਸਟਰ ਕੰਮਿਗਸ ਨੇ ਦਾਅਵਾ ਕੀਤਾ ਹੈ ਕੀ ਉਹਨਾਂ ਨੇ ਮਈ 2020 ਦੇ ਇਸ ਈਵੈਟ ਵਾਰੇ ਪੀਐਮ ਕੋਲ ਆਪਣੀਆ ਚਿੰਤਾਵਾ ਜ਼ਾਹਿਰ ਕੀਤੀਆ ਸੰਨ ਅਤੇ ਉਹ ਅੰਡਰ ਅੋਥ ਹਲਫੀਆ ਕਹਿਣ ਨੂੰ ਤਿਆਰ ਨੇ ਕੇ ਇਵੇ ਹੀ ਹੋਇਆ ਸੀ।
ਜਿਕਰਯੋਗ ਹੈ ਕੀ ਬੀਤੇ ਹਫਤੇ ਪ੍ਰਧਾਨਮੰਤਰੀ ਨੇ ਪਾਰਲੀਮੈਂਟ ਅੰਦਰ ਕਿਹਾ ਸੀ ਕੀ ਉਹ ਇਸ ਇਕੱਤਰਤਾ ਅੰਦਰ ਇਸ ਨੂੰ ਕੰਮ ਨਾਲ ਸਬੰਧਿਤ ਮੰਨ ਕੇ ਸ਼ਾਮਿਲ ਹੋਏ ਸੰਨ।
ਜੇਕਰ ਪੀਐਮ ਦੇ ਸਬਕਾ ਮੁੱਖ ਸਲਾਹਕਾਰ ਦਾ ਇਹ ਦਾਅਵਾ ਸੱਚਾ ਹੈ ਤਾਂ ਇਸਦਾ ਮਤਲਵ ਹੋਵੇਗਾ ਕੇ ਪੀਐਮ ਨੇ ਪੀਰਲੀਮੈਂਟ ਅੰਦਰ ਗਲਤਬਿਆਨੀ ਕੀਤੀ ਅਤੇ ਇਸ ਨਾਲ ਉਹਨਾਂ ਸਾਹਮਣੇ ਬੜੀ ਵੱਡੀ ਮੁਸ਼ਕਿਲ ਖੜੀ ਹੋ ਜਾਵੇਗੀ। ਪਹਿਲਾ ਤੋ ਹੀ ਵਿਰੋਧੀ ਧਿਰਾ ਦੇ ਨਾਲ-੨ ਸੱਤਾਧਾਰੀ ਧਿਰ ਦੇ ਕੁਝ ਐਮਪੀਸੀ ਵੀ ਪੀਐਮ ਕੋਲੋ ਅਸਤੀਫੇ ਦੀ ਮੰਗ ਕਰ ਰਹੇ ਨੇ।
ਨੰਬਰ ਟੈਨ ਵਲੋ ਮਿਸਟਰ ਕੰਮਗਿਸ ਦੇ ਦਾਅਵਿਆ ਨੂੰ ਨਕਾਰਿਆ ਗਿਆ ਹੈ ਉਹਨਾਂ ਇੱਕ ਵਾਰ ਫਿਰ ਕਿਹਾ ਕੇ ਪੀਐਮ ਉਸ ਇਵੈਟ ਅੰਦਰ ਉਸਨੂੰ ਕੰਮ ਨਾਲ ਸਬੰਧਿਤ ਮੰਨ ਕੇ ਹੀ ਉੱਥੇ ਗਏ ਸੰਨ ਅਤੇ ਪੀਐਮ ਨੂੰ ਇਸ ਵਾਰੇ ਪਹਿਲਾ ਜਾਣਕਾਰੀ ਦਿੱਤੀ ਗਈ ਸੀ ਇਹ ਸੱਚ ਨਹੀ ਹੈ।
ਪੀਐਮ ਬੌਰਿਸ ਜੋਨਸਨ ਨੇ ਇਸ ਵਾਰੇ ਕਿਹਾ ਹੈ ਕੇ ਮੈਨੂੰ ਕਿਸੇ ਨੇ ਵੀ ਇਸਤੋ ਜਾਣੂ ਨਹੀ ਸੀ ਕਰਵਾਇਆ ਕੇ ਨੰਬਰ ਟੈਨ ਅੰਦਰ ਨਿਯਮਾ ਦੀ ਉਲੰਘਣਾ ਹੋ ਰਹੀ ਹੈ। ਉਹਨਾਂ ਨੇ ਕਿਹਾ ਕੇ ਸਾਨੂੰ ਜਾਂਚ ਦੇ ਨਤੀਜਿਆ ਦਾ ਇੰਤਜਾਰ ਕਰਨਾ ਚਾਹੀਦਾ।

ਸਾਬਕਾ ਫੌਰਨ ਸੈਕਟਰੀ ਡਮਨਿਕ ਰੈਬ ਨੇ ਮਿਸਟਰ ਕੰਮਿਗ ਦੇ ਤਾਜਾ ਬਿਆਨ ਵਾਰੇ ਕਿਹਾ ਕੀ ਪੀਐਮ ਅਤੇ ਡੌਮਨਿਕ ਕੰਮਿਗਸ ਦੇ ਬਿਆਨ ਬਿੱਲਕੁੱਲ ਵੀ ਮੇਲ ਨਹੀ ਖਾਂਦੇ ਪਰ ਪ੍ਰਧਾਨ ਮੰਤਰੀ ਅਤੇ ਨੰਬਰ ਟੈਨ ਨੇ ਇਹ ਬਿੱਲਕੁੱਲ ਸ਼ਪੱਸ਼ਟ ਕੀਤਾ ਹੈ ਕੇ ਪੀਐਮ ਉਸ ਇਕੱਠ ‘ਚ ਉਸਨੂੰ ਕੰਮ ਨਾਲ ਸਬੰਧਿਤ ਮੰਨ ਕੇ ਹੀ ਉੱਥੇ ਗਏ ਸੰਨ। ਉਹਨਾਂ ਕਿਹਾ ਕੇ ਸਾਨੂੰ ਜੋ ਸੂ ਗ੍ਰੈ ਵਲੋ ਜਾਂਚ ਕੀਤੀ ਜਾ ਰਹੀ ਹੈ ਉਸਦਾ ਇੰਤਜਾਰ ਕਰਨਾ ਚਾਹੀਦਾ।
ਇਹ ਪੁੱਛੇ ਜਾਣ ਤੇ ਕੇ ਪੀਐਮ ਦੀ ਕੁਰਸੀ ਕਿੰਨੀ ਸੁਰੱਖਿਅਤ ਹੈ ਤਾਂ ਮਿਸਟਰ ਰੈਬ ਦਾ ਜਵਾਬ ਸੀ ਕੇ ਉਹਨਾਂ ਦਾ ਕਾਰਜਕਾਲ ਕਈ ਸਾਲ ਤੱਕ ਜਾਰੀ ਰਹੇਗਾ ਅਗਲੀਆ ਚੌਣਾ ਵਿੱਚ ਵੀ।
ਸਾਬਕਾ ਵਿਦੇਸ਼ ਸੈਕਟਰੀ ਨੂੰ ਬੀਬੀਸੀ ਰੇਡਿਉ ਫੋਰ ਤੇ ਪੁੱਛਿਆ ਗਿਆ ਕੇ ਜੇਕਰ ਕੋਈ ਪਰਾਇਮ ਮਨਿਸਟਰ ਪਾਰਲੀਮਾਨ ਅੰਦਰ ਝੂਠ ਬੋਲਦਾ ਪਾਇਆ ਜਾਵੇ ਉਹਨਾਂ ਨੂੰ ਕੁਰਸੀ ਤੋ ਲਾਂਭੇ ਹੋਣਾ ਚਾਹੀਦਾ ਤਾਂ ਸਾਬਕਾ ਵਿਦੇਸ਼ ਸਕੱਤਰ ਨੇ ਕਿਹਾ ਕੇ ਬਿਲਕੁਲ ਜੇਕਰ ਉਹਨਾਂ ਆਪਣੀ ਇਸ ਗਲਤੀ ਨੂੰ ਨਹੀ ਸੁਧਾਰਿਆ ਜੇਕਰ ਉਹਨਾ ਜਾਣ ਬੁੱਝ ਕੇ ਝੂਠ ਬੋਲਿਆ ਤਾਂ ਇਹ ਮਿਨਸਟਰੇਇਲ ਕੋਡ ਅਤੇ ਪਾਰਲੀਮੈਟ ਦੇ ਦੁਆਲੇ ਜੋ ਗਵਰਨਸ ਹੈ ਉਸ ਹੇਠਾ ਅਸਤੀਫਾ resigning ਦਾ ਹੀ ਮੁੱਦਾ ਬਣਦਾ ਹੈ।ਇਹੀ ਅਸੂਲ ਪ੍ਰਿਸੀਪਲਸ ਨੇ ਜੋ ਅਸੀ ਜਨਤਕ ਜਿੰਦਗੀ ‘ਚ ਸਬਤੋ ਉੱਚੇ ਰੱਖਦੇ ਹਾਂ ਜੋ ਕੀ ਬਹੁਤ ਮਹੱਤਵਪੂਰਨ ਹੈ।

 

Total Views: 296 ,
Real Estate