ਪਰਿਵਾਰ ਦੇ ਪੰਜ ਮੈਂਬਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗੇ, ਦੋ ਦੀਆਂ ਲਾਸ਼ਾ ਮਿਲੀਆਂ, ਤਿੰਨ ਲਾਪਤਾ

ਰਾਮਪੁਰਾ ਫੂਲ ਸ਼ਹਿਰ ਦੇ ਇਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲਾਪਤਾ ਹੋ ਗਏ। ਇਸ ਕਾਰ ਵਿੱਚ ਉਹ ਖੁਦ ਉਸ ਦੀ ਪਤਨੀ ਦੋ ਬੇਟੀਆਂ ਤੇ ਬੇਟਾ ਸਵਾਰ ਸੀ। ਇਹ ਐਤਵਾਰ ਰਾਤ ਦੇ ਹਨੇਰੇ ਵਿੱਚ ਪਟਿਆਲਾ-ਸੰਗਰੂਰ ਰੋਡ ‘ਤੇ ਪਸਿਆਣਾ ਥਾਣੇ ਨੇੜੇ ਭਾਖੜਾ ਨਹਿਰ ‘ਚ ਕਾਰ ਡਿੱਗਣ ਕਾਰਨ ਹਾਦਸਾ ਵਾਪਰਿਆ। ਗੋਤਾਖੋਰਾਂ ਵੱਲੋ ਲਾਪਤਾ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਨੀਲਮ ਗਰਗ (50) ਅਤੇ ਉਸ ਦੀ ਧੀ ਸਮਿਤਾ ਗਰਗ (26) ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਲਾਪਤਾ ਹੋਣ ਵਾਲਿਆਂ ਵਿੱਚ ਨੀਲਮ ਦੇ ਪਤੀ ਜਸਵਿੰਦਰ ਕੁਮਾਰ (52), ਉਨ੍ਹਾਂ ਦੀ ਧੀ ਈਸ਼ਾ ਗਰਗ (22) ਅਤੇ ਉਨ੍ਹਾਂ ਦਾ ਪੁੱਤਰ ਪੇਰੂ ਗਰਗ (15) ਸ਼ਾਮਲ ਹਨ।
ਜਸਵਿੰਦਰ ਕੁਮਾਰ ਬਾਹੀਆ ਉਰਫ ਬਬਲਾ ਪੈਸ਼ਟੀਸਾਈਡ ਤੇ ਮਸ਼ੀਨਰੀ ਸਟੋਰ ਦਾ ਕੰਮ ਕਰਦਾ ਹੈ ਤੇ 2 ਜਨਵਰੀ ਨੂੰ ਦੁਪਹਿਰ ਕਰੀਬ 3।30 ਵਜੇ ਆਪਣੀ ਪਤਨੀ ਨੀਲਮ ਰਾਣੀ, ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਗਰਗ, ਛੋਟੀ ਬੇਟੀ ਈਸ਼ਕਾ ਤੇ ਪੁੱਤਰ ਪੀਰੂ ਗਰਗ ਨਾਲ ਆਪਣੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ। ਘਟਨਾਂ 2 ਜਨਵਰੀ ਰਾਤ ਕਰੀਬ 12 ਵਜੇ ਵਾਪਰੀ ਜਦ ਸੜਕ ਤੋ ਜਾ ਰਹੇ ਟਰੱਕ ਡਰਾਇਵਰ ਵੱਲੋ ਭਾਖੜਾ ਨਹਿਰ ਵਿੱਚ ਕਾਰ ਦੀਆਂ ਲਾਈਟਾਂ ਵੇਖ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿੰਨਾਂ ਨੇ ਕਾਰਵਾਈ ਕਰਦਿਆਂ ਗੋਤਾ ਖੋਰਾ ਰਾਹੀ 3 ਜਨਵਰੀ ਨੂੰ ਭਾਖੜਾ ਨਹਿਰ ਵਿੱਚੋ ਕਾਰ ਦੀ ਭਾਲ ਕਰ ਲਈ ਜਿਸ ਵਿੱਚ ਦੋ ਔਰਤਾਂ ਦੀਆਂ ਲਾਸ਼ਾ ਮੋਜੂਦ ਸਨ।

Total Views: 133 ,
Real Estate