ਆਸਟਰੇਲੀਆ : ਸਕੂਲ ਦੇ ਝੂਲੇ ਨਾਲ ਵਾਪਰੇ ਦਰਦਨਾਕ ਹਾਦਸੇ ‘ਚ ਪੰਜ ਬੱਚਿਆਂ ਦੀ ਮੌਤ

ਆਸਟਰੇਲੀਆ ਤਸਮਾਨੀਆ ਦੇ ਇਕ ਸਕੂਲ ’ਚ ਤੇਜ਼ ਹਵਾਵਾਂ ਕਾਰਨ ਇਕ ਝੂਲਾ 33 ਫੁੱਟ ਹਵਾ ’ਚ ਉਛਲਣ ਤੋਂ ਬਾਅਦ ਹੇਠਾਂ ਡਿੱਗਿਆ ਜਿਸ ਕਾਰਨ ਪੰਜ ਬੱਚੇ ਮਾਰੇ ਗਏ ਅਤੇ ਚਾਰ ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਿਸ ਸਮੇਂ ਹਾਦਸਾ ਵਾਪਰਿਆ, ਉਸ ਸਮੇਂ ਸਕੂਲ ਦਾ ਸੈਸ਼ਨ ਖ਼ਤਮ ਹੋਣ ’ਤੇ ਜਸ਼ਨ ਮਨਾਏ ਜਾ ਰਹੇ ਸਨ। ਮਾਪਿਆਂ ਨੂੰ ਜਦੋਂ ਹਾਦਸੇ ਦਾ ਪਤਾ ਲੱਗਾ ਤਾਂ ਉਹ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲ ਪਹੁੰਚ ਗਏ। ਇਸ ਦੌਰਾਨ ਜ਼ਖ਼ਮੀ ਹੋਏ ਬੱਚਿਆਂ ਨੂੰ ਹਸਪਤਾਲ ਲਿਜਾਣ ਲਈ ਹੈਲੀਕਾਪਟਰ ਦਾ ਪ੍ਰਬੰਧ ਵੀ ਕੀਤਾ ਗਿਆ। ਤਸਮਾਨੀਆ ਦੇ ਪ੍ਰੀਮੀਅਰ ਪੀਟਰ ਗੁਟਵਿਨ ਨੇ ਹਾਦਸੇ ’ਤੇ ਅਫ਼ਸੋਸ ਪ੍ਰਗਟ ਕੀਤਾ। ਪੁਲੀਸ ਮੁਖੀ ਡੇਬੀ ਵਿਲੀਅਮਜ਼ ਨੇ ਬੱਚਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਬੱਚੇ ਕਰੀਬ 10 ਮੀਟਰ ਦੀ ਉਚਾਈ ਤੋਂ ਡਿੱਗੇ ਹਨ।

Total Views: 233 ,
Real Estate