ਗੁਰਪੁਰਬ ਨੂੰ ਸਮਰਪਿਤ ਗਾਇਕ ਅਵਤਾਰ ਗਰੇਵਾਲ ਦਾ ਗੀਤ “ਕਿਰਪਾਨ ਖਾਲਸੇ ਦੀ ਰਿਲੀਜ਼”


ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੈਲੀਫੋਰਨੀਆਂ ਦੇ ਗਾਇਕ ਕਲਾਕਾਰ ਅਵਤਾਰ ਗਰੇਵਾਲ ਨੇ ਗੁਰਪੁਰਬ ਦੇ ਵਿਸ਼ੇਸ਼ ਸਮਾਗਮ ਦੌਰਾਨ ਖਾਲਸੇ ਦੀ ਮਹਿਮਾ ਵਿੱਚ ਆਪਣਾ ਨਵਾਂ ਗੀਤ “ਕਿਰਪਾਨ ਖਾਲਸੇ ਦੀ” ਰਿਲੀਜ਼ ਕੀਤਾ। ਇਸ ਗੀਤ ਦੇ ਗੀਤਕਾਰ ਕੈਲੀਫੋਰਨੀਆਂ ਤੋਂ ਕਵੀ ਅਤੇ ਲੇਖਕ ਹਰਜਿੰਦਰ ਕੰਗ ਹਨ, ਸੰਗੀਤ ਜੱਸੀ ਬ੍ਰਦਰਜ਼ ਵੱਲੋਂ ਦਿੱਤਾ ਗਿਆ ਹੈ। ਜਦ ਕਿ ਪ੍ਰੋਜੈਕਟ ਦੇ ਡਾਇਰੈਕਟਰ ਕੁਮਾਰ ਵਿਨੋਦ ਹਨ। ਇਸ ਗੀਤ ਦੀ ਪੇਸ਼ਕਾਰੀ “ਕੇ. ਧਾਲੀਆਂ ਮਿਊਜ਼ਿਕ ਐਂਡ ਇੰਟਰਟੇਨਮੈਂਟ ਅਮਰੀਕਾ” ਵੱਲੋਂ ਕੀਤੀ ਗਈ ਹੈ। ਇਸ ਗੀਤ ਵਿੱਚ ਦੁਨੀਆ ਭਰ ਵਿੱਚ ਖਾਲਸੇ ਦੁਆਰਾ ਨਿਭਾਈਆਂ ਜਾ ਰਹੀਆਂ ਸੇਵਾਵਾ ਅਤੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਗੱਲ ਕੀਤੀ ਗਈ ਹੈ। ਇਸ ਗੀਤ ਦੇ ਰਿਲੀਜ਼ ਸਮਾਗਮ ਵਿੱਚ ਸੰਗੀਤ ਦੁਨੀਆ ਨਾਲ ਸੰਬੰਧਿਤ ਬਹੁਤ ਸਾਰੀਆਂ ਸਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਚੰਗੀ ਗਾਇਕੀ ਲਈ ਅਵਤਾਰ ਗਰੇਵਾਲ ਨੂੰ ਵਧਾਈ ਦਿੱਤੀ। ਜਿੰਨਾਂ ਵਿੱਚ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ, ਗਾਇਕ ਗੌਗੀ ਸੰਧੂ, ਗਾਇਕ ਅਕਾਸਦੀਪ ਅਕਾਸ਼, ਗਾਇਕਾ ਅਤੇ ਰੇਡੀਓ ਹੋਸ਼ਟ ਬੀਬੀ ਜੋਤ ਰਣਜੀਤ ਕੌਰ, ਗਾਇਕ ਅਤੇ ਸੰਗੀਤਕਾਰ ਪੱਪੀ ਭਦੌੜ, ਗਾਇਕ ਅਤੇ ਅਦਾਕਾਰ ਬਾਈ ਸੁਰਜੀਤ, ਗੀਤਕਾਰ, ਗੈਰੀ ਢੇਸੀ, ਰਾਣੀ ਗਿੱਲ, ਗੀਤਕਾਰ ਸਤਵੀਰ ਹੀਰ, ਜੂਨੀਅਰ ਕਲਾਕਾਰ ਮਾਸਟਰ ਅਮਨਜੋਤ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਸ਼ਿਰਕਤ ਕੀਤੀ। ਜਦ ਕਿ ਅਮਰੀਕਾ ਵਿੱਚ ਪੰਜਾਬੀ ਸਟੇਜਾ ਦਾ ਮਾਣ ਬੀਬੀ ਆਸ਼ਾ ਸ਼ਰਮਾਂ ਅਤੇ ਗੀਤ ਦੇ ਰਚਾਇਤਾ ਹਰਜਿੰਦਰ ਕੰਗ ਨੇ ਵੀ ਬੋਲਦੇ ਹੋਏ ਚੰਗੀ ਪੇਸ਼ਕਾਰੀ ਲਈ ਸਮੁੱਚੀ ਟੀਮ ਨੂੰ ਵਧਾਈਆਂ ਭੇਜੀਆਂ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਇਸ ਗੀਤ ਦੀ ਵੀਡੀੳ ਵੀ ਖਾਲਸੇ ਦੀ ਨੁਹਾਰ ਅਤੇ ਬਹਾਦਰੀ ਦਾ ਸੁਨੇਹਾ ਦਿੰਦੀ ਹੈ ਕਿ ਖਾਲਸੇ ਦੀ ਕਿਰਪਾਨ ਹਮੇਸਾ ਮਜ਼ਲੂਮਾਂ ਅਤੇ ਲੋੜਬੰਦਾ ਦੇ ਨਾਲ ਖੜਦੀ ਆ ਰਹੀ ਹੈ। ਇਸ ਗੀਤ ਨੂੰ ਕੇ. ਧਾਲੀਆਂ (K. Dhalian) ਯੂ. ਟਿਊਬ ਚੈਨਲ ‘ਤੇ ਦੇਖਿਆ ਜਾਂ ਸਕਦਾ ਹੈ।

Total Views: 213 ,
Real Estate