ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸ਼ਹੀਦਾ ਦਾ ਸ਼ਹੀਦੀ ਦਿਹਾੜਾ ਮਨਾਇਆ

“ਕਿਸਾਨ ਮੋਰਚੇ ਦੇ ਸ਼ਹੀਦਾ ਨੂੰ ਵੀ ਦਿੱਤੀ ਸ਼ਰਧਾਜਲੀ”
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): – ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜਨੋ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨਾਂ ਦੇ ਸਾਥੀ ਸ਼ਹੀਦਾ; ਬਖਸ਼ੀਸ਼ ਸਿੰਘ, ਸਰੈਣ ਸਿੰਘ ਵੱਡਾ, ਸਰੈਣ ਸਿੰਘ ਛੋਟਾ, ਹਰਨਾਮ ਸਿੰਘ, ਜਗਤ ਸਿੰਘ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਸਮਰਪਤ ਇਕ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਵਿਚ ਕਰਵਾਇਆ। ਇਸ ਸਮੇਂ ਗਦਰੀ ਯੋਧਿਆਂ ਦੇ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਆਪਣੀਆਂ ਜਾਨਾ ਨਿਸ਼ਾਵਰ ਕਰਨ ਵਾਲੇ ਸਮੂੰਹ ਲੋਕਾਂ ਨੂੰ ਸ਼ਰਧਾਜਲੀ ਦਿੱਤੀ ਗਈ।
ਪ੍ਰੋਗਰਾਮ ਦੀ ਸੁਰੂਆਤ ਦੌਰਾਨ ਫੋਰਮ ਦੇ ਸਕੱਤਰ ਸੁਰਿੰਦਰ ਮੰਢਾਲੀ ਨੇ ਸ਼ਹੀਦਾ ਨੂੰ ਸ਼ਰਧਾਜਲੀ ਪੇਸ਼ ਕੀਤੀ ਅਤੇ ਭਾਰਤ ਸਰਕਾਰ ਵਲੋਂ ਪਿਛਲੇ ਸਾਲ ਪਾਸ ਕੀਤੇ ਤਿੰਨ ਖੇਤੀ ਸਬੰਧੀ ਬਿਲਾ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਅੰਦੋਲਨ ਵਿਚ ਕੁਰਬਾਨ ਹੋਣ ਵਾਲੇ ਅੰਦੋਲਨਕਾਰੀਆਂ ਨੂੰ ਯਾਦ ਕੀਤਾ। ਉਨਾਂ ਨੇ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਐਨ ਆਰ ਆਈ ਭਾਈਚਾਰੇ ਵਲੋਂ ਪਾਏ ਯੋਗਦਾਨ ਦੀ ਗੱਲ ਕਰਦਿਆਂ ਡਾ ਸਵੈਮਾਨ ਸਿੰਘ ਅਤੇ ਅਮੋਲਕ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਸਥਾਨਿਕ ਆਗੂ ਅਮੋਲਕ ਸਿੰਘ ਨੇ ਸਰਕਾਰੀ ਤੰਤਰ ਵਲੋਂ ਮੋਰਚੇ ਨੂੰ ਫੇਲ ਕਰਨ ਲਈ ਕੀਤੇ ਰਹੇ ਭੰਡੀ ਪਰਚਾਰ ਦਾ ਜਵਾਬ ਵੀ ਪੂਰੇ ਤਰਕ ਨਾਲ ਦਿਤਾ ਹੈ ਅਤੇ ਪੰਜਾਬੀ ਭਾਈਚਾਰੇ ਦੀ ਮੋਰਚੇ ਪ੍ਰਤੀ ਸਮਝ ਨੂੰ ਸਾਫ ਕਰਨ ਲਈ ਆਪਣਾ ਯੋਗਦਾਨ ਪਾਇਆ ਹੈ। ਬਜ਼ੁਰਗ ਆਗੂ ਸ. ਗੁਰਦੀਪ ਸਿੰਘ ਅਣਖੀ ਨੇ ਗਦਰੀ ਸ਼ਹੀਦਾ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਲਈ ਉਨਾਂ ਨੂੰ ਸਲਾਮ ਕਰਦਿਆਂ ਕਿਸਾਨ ਮੋਰਚੇ ਵਿਚ ਲੋਕਾਂ ਵਲੋਂ ਵਿਖਾਏ ਸਿਰੜ, ਸਿਦਕ, ਏਕਤਾ ਅਤੇ ਸਮਝਦਾਰੀ ਦੀ ਗੱਲ ਕੀਤੀ। ਹੋਰ ਬੁਲਾਰਿਆਂ ਵਿਚ ਸ੍ਰ ਮਲਕੀਤ ਸਿੰਘ ਕਿੰਗਰਾ, ਪ੍ਰਿਸੀਪਲ ਬਲਵਿੰਦਰ ਸਿੰਘ ਬੁਟਰ, ਮਾਸਟਰ ਸੁਰਜੀਤ ਸਿੰਘ, ਸ੍ਰ ਕੁੰਦਨ ਸਿੰਘ ਧਾਮੀ, ਸਾਧੂ ਸਿੰਘ ਸੰਘਾ, ਡਾ ਅਰਜਨ ਸਿੰਘ ਜੋਸ਼ਨ, ਇੰਦਰਜੀਤ ਸਿੰਘ ਚੋਗਾਵਾਂ, ਪਰਗਟ ਸਿੰਘ, ਹਰਜਿੰਦਰ ਢੇਸੀ, ਸ਼ਰਨਜੀਤ ਕੌਰ ਧਾਲੀਵਾਲ, ਅਤੇ ਹੈਰੀ ਮਾਨ ਸ਼ਾਮਲ ਸਨ। ਗੀਤ ਕਵਿਤਾਵਾਂ ਪੇਸ਼ ਕਰਨ ਵਾਲਿਆ ਵਿਚ ਰਾਜ ਬਰਾੜ, ਹਰਜੀਤ ਸ਼ੇਰਗਿਲ, ਸ਼ਰਨਜੀਤ ਧਾਲੀਵਾਲ ਅਤੇ ਸ਼ਿੰਦਰ ਸਿੰਘ ਰਾਠੌਰ ਸ਼ਾਮਲ ਸਨ।
ਡਾ ਗੁਰਮੇਲ ਸਿੰਘ ਸਿੱਧੂ ਦੀ ਲਿਖੀ ਕਿਤਾਬ ‘ਭਾਰਤ ਦੇ ਅਜਾਦੀ ਸੰਗਰਮ ਵਿਚ ਗਦਰੀ ਲਹਿਰਾਂ ਦੀ ਹਿੱਸੇਦਾਰੀ‘ ਵੀ ਲੋਕ ਅਰਪਨ ਕੀਤੀ ਗਈ। ਸਟੇਜ਼ ਸੰਚਾਲਨ ਲੇਖਕ ਅਤੇ ਕਵੀ ਦਲਜੀਤ ਸਿੰਘ ਰਿਆੜ ਨੇ ਬਾਖੂਬੀ ਆਪਣੇ ਸ਼ੇਅਰਾ ਅਤੇ ਕਵਿਤਾਵਾ ਨਾਲ ਕੀਤਾ। ਫਰਿਜਨੋ ਇਲਾਕੇ ਚੋਂ ਪਿਛਲੇ ਦਿਨੀ ਵਿਛੋੜਾ ਦੇ ਗਏ ਸ੍ਰ ਜਗਜੀਤ ਸਿੰਘ ਥਿੰਦ ਅਤੇ ਮਾਸਟਰ ਲਛਮਣ ਸਿੰਘ ਰਾਠੌਰ ਹੋਣਾ ਨੂੰ ੳਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਯਾਦ ਕੀਤਾ ਗਿਆ। ਅੰਤ ਪ੍ਰੋਗਰਾਮ ਦੇਸ਼ ਪ੍ਰੇਮ ਦੀਆਂ ਬਾਤਾਂ ਪਾਉਂਦਾ ਯਾਦਗਾਰੀ ਹੋ ਨਿਬੜਿਆ।
ਫੋਟੋ: ਯਾਦਗਾਰੀ ਫੋਟੋ ਕਰਵਾਉਣ ਸਮੇਂ ਮੁੱਖ ਪ੍ਰਬੰਧਕ ਅਤੇ ਸਹਿਯੋਗੀ।

Total Views: 142 ,
Real Estate