ਡੇਰਾ ਬਾਬਾ ਨਾਨਕ ’ਚ ਭਾਰਤ–ਪਾਕਿਸਤਾਨ ਸਰਹੱਦ ਉੱਤੇ ਬਣਿਆ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿੱਚ ਬਣੇ ਗੁਰਦੁਆਰਾ ਸਾਹਿਬ ਨੂੰ ਵੇਖਣ ਲਈ ਵਿਸ਼ੇਸ਼ ਅਸਥਾਨ ਉੱਤੇ ਪੁੱਜਣ ਵਾਲੀ ਸੰਗਤ ਹੁਣ ਨਿਰਾਸ਼ ਹੋ ਕੇ ਪਰਤ ਰਹੀ ਹੈ ਕਿਉਂਕਿ ਇੱਥੇ ਲੱਗੀਆਂ ਤਿੰਨ ਦੂਰਬੀਨਾਂ ਹੁਣ ਹਟਾ ਦਿੱਤੀਆਂ ਗਈਆਂ ਹਨ। ਇਨ੍ਹਾਂ ਦੂਰਬੀਨਾਂ ਦੀ ਮਦਦ ਨਾਲ ਹੀ ਸੰਗਤ ਹੁਣ ਤੱਕ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰਦੀ ਰਹੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੂਰਬੀਨਾਂ ਹਟਾ ਦਿੱਤੀਆਂ ਗਈਆਂ ਹਨ। ਕੋਈ ਅਧਿਕਾਰੀ ਇਹ ਦੱਸਣ ਲਈ ਤਿਆਰ ਹੀ ਨਹੀਂ ਹੈ ਕਿ ਇਹ ਦੂਰਬੀਨਾਂ ਕਿਸ ਨੇ ਤੇ ਕਿਉਂ ਹਟਾਈਆਂ ਹਨ।
Total Views: 402 ,
Real Estate



















