ਮੋਦੀ ਦੇ ਦੋ ਰੂਪ ਇਕ ਸਮੇਂ ਉਹ ਚੋਰ ਤੇ ਉਸੇ ਵੇਲੇ ਉਹ ਚੌਕੀਦਾਰ ਬਣ ਜਾਂਦੇ – ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ’ਚ ਕਾਂਗਰਸ ਉਪਰ ਦੋਸ਼ ਲਾਇਆ ਸੀ ਕਿ ਉਹ ਭਾਰਤੀ ਹਵਾਈ ਸੈਨਾ ਨੂੰ ਤਾਕਤਵਰ ਨਹੀਂ ਹੋਣ ਦੇਣਾ ਚਾਹੁੰਦੀ। ਇਸ ਦੇ ਜਵਾਬ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਹੈ ਉਹ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ’ਚ ਕਾਂਗਰਸ ਉਪਰ ਦੋਸ਼ ਲਾਇਆ ਸੀ ਕਿ ਉਹ ਭਾਰਤੀ ਹਵਾਈ ਸੈਨਾ ਨੂੰ ਤਾਕਤਵਰ ਨਹੀਂ ਹੋਣ ਦੇਣਾ ਚਾਹੁੰਦੀ। ਇਸ ਦੇ ਜਵਾਬ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਹੈ ਉਹ ਹਥਿਆਰਬੰਦ ਬਲਾਂ ਦੇ ਹਰੇਕ ਜਵਾਨ ਦੀ ਮੁਸ਼ਕਲ ਹੱਲ ਕਰਨਾ ਚਾਹੁੰਦੇ ਹਨ। ਹਥਿਆਰਬੰਦ ਬਲਾਂ ਦੇ ਹਰੇਕ ਜਵਾਨ ਦੀ ਮੁਸ਼ਕਲ ਹੱਲ ਕਰਨਾ ਚਾਹੁੰਦੇ ਹਨ। ‘ਹੁਣ ਬਿਲਕੁਲ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਨੇ ਤੁਹਾਡੇ 30 ਹਜ਼ਾਰ ਕਰੋੜ ਰੁਪਏ ਚੋਰੀ ਕੀਤੇ ਹਨ ਅਤੇ ਪ੍ਰਕਿਰਿਆ ਨੂੰ ਉਲੰਘ ਕੇ ਇਹ ਪੈਸਾ ਆਪਣੇ ਦੋਸਤ ਅਨਿਲ ਅੰਬਾਨੀ ਨੂੰ ਦੇ ਦਿੱਤਾ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪਿਛਲੇ ਇਕ ਸਾਲ ਤੋਂ ਇਹ ਗੱਲ ਆਖ ਰਹੇ ਹਨ ਕਿ ਪ੍ਰਧਾਨ ਮੰਤਰੀ ਦੀ ਰਾਫ਼ਾਲ ਘੁਟਾਲੇ ’ਚ ਸਿੱਧੀ ਸ਼ਮੂਲੀਅਤ ਹੈ। ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ਲਈ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਮੁਹਾਵਰਾ ਵਰਤੇ ਜਾਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਗਾਂਧੀ ਨੇ ਕਿਹਾ,‘‘ਪ੍ਰਧਾਨ ਮੰਤਰੀ ਦੀਆਂ ਦੋ ਸ਼ਖ਼ਸੀਅਤਾਂ ਹਨ, ਇਕ ਸਮੇਂ ਉਹ ਚੋਰ ਤੇ ਉਸੇ ਵੇਲੇ ਉਹ ਚੌਕੀਦਾਰ ਬਣ ਜਾਂਦੇ ਹਨ।’’ ਉਨ੍ਹਾਂ ਮੰਗ ਦੁਹਰਾਈ ਕਿ ਰਾਫ਼ਾਲ ਸੌਦੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਈ ਜਾਵੇ। ਉਨ੍ਹਾਂ ਇਸ ਸੌਦੇ ਨੂੰ ਕਾਰਪੋਰੇਟ ਖੇਤਰ ਦੀ ਲੜਾਈ ਦੱਸਿਆ ਅਤੇ ਕਿਹਾ ਕਿ ਨਰਿੰਦਰ ਮੋਦੀ ਨੇ ਅਨਿਲ ਅੰਬਾਨੀ ਲਈ ਗੱਲਬਾਤ ਕੀਤੀ। ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਪ੍ਰਧਾਨ ਮੰਤਰੀ ਨੇ ਸੰਸਦ ’ਚ ਝੂਠ ਬੋਲਿਆ। ਉਨ੍ਹਾਂ ਮੁਤਾਬਕ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਨੇ ਅਨਿਲ ਅੰਬਾਨੀ ਨੂੰ ਠੇਕਾ ਦੇਣ ਦੀ ਸਿੱਧੀ ਵਕਾਲਤ ਕੀਤੀ ਸੀ।
ਉਧਰ ਰਾਫ਼ਾਲ ਸੌਦੇ ਸਮੇਂ ਰੱਖਿਆ ਸਕੱਤਰ ਰਹੇ ਜੀ ਮੋਹਨ ਕੁਮਾਰ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਜੋ ਵੀ ਮੀਡੀਆ ’ਚ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਉਸ ਦਾ ਰਾਫ਼ਾਲ ਸੌਦੇ ਦੀਆਂ ਕੀਮਤਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਸੀ।

Total Views: 294 ,
Real Estate