
ਓਟਵਾ (ਬਲਜਿੰਦਰ ਸੇਖਾ ) ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੱਲ ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਵੱਲੋਂ ਉਨ੍ਹਾਂ ਦੀ ਪਤਨੀ ਉੱਤੇ ਕੀਤੀਗਲਤ ਟਿੱਪਣੀ ਕਾਰਨ ਹੀ ਉਨ੍ਹਾਂ ਨੂੰ ਉਸ ਗੱਲ ਦਾ ਜਵਾਬ ਦੇਣਾ ਪਿਆ । ਰਿਚਮੰਡ, ਬੀਸੀ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਨੂੰ ਲੱਗਦਾ ਹੈ ਕਿ ਸ਼ਾਇਦ ਮੇਰੀ ਮੋਟੀ ਚਮੜੀ ਹੈ ਤੇ ਕਿਸੇ ਚੀਜ਼ ਦਾ ਕੋਈ ਅਸਰ ਹੀ ਨਹੀਂ ਹੁੰਦਾ। ਪਰ ਸ੍ਰੀ ਟਰੂਡੋ ਨੇ ਆਖਿਆ “ ਉਸ ਵਿਅਕਤੀ ਨੇ ਹੱਦ ਪਾਰ ਕਰਦਿਆਂ ਹੋਇਆਂ ਮੇਰੇ ਪਰਿਵਾਰ ਨੂੰ ਹੀ ਨਿਸ਼ਾਨਾ ਬਣਾ ਕੇ ਮੇਰੀ ਪਤਨੀ ਬਾਰੇ ਨਫਰਤ ਭਰੀਆਂ ਟਿੱਪਣੀਆਂ ਕੀਤੀਆਂ ਜੋ ਮੇਰੀ ਬਰਦਾਸ਼ਤ ਤੋਂ ਬਾਹਰ ਸਨ।”
ਇਸ ਮੌਕੇ ਉਸ ਮੁਜ਼ਾਹਰਾਕਾਰੀ ਦੀਆਂ ਟਿੱਪਣੀਆਂ ਤੋਂ ਔਖੇ ਹੋ ਟਰੂਡੋ ਨੇ ਆਪਣਾ ਮਾਸਕ ਹੇਠਾਂ ਲਾਹ ਕੇ ਆਖਿਆ ਕਿ ਕੋਈ ਅਜਿਹਾ ਹਸਪਤਾਲ ਹੈ ਜਿੱਥੇ ਉਹ ਇਸ ਵਕਤ ਜਾਣਾ ਚਾਹੁੰਦਾ ਹੈ? ਪਤਾ ਲੱਗਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਮੌਕੇ ਉੱਤੇ ਮੌਜੂਦ ਨਹੀਂ ਸੀ।



















