
ਕੈਨੇਡੀਅਨ ਸੂਬੇ ਨੋਵਾ ਸਕੋਸ਼ੀਆਂ ‘ਚ ਸਥਿਤ ਸ਼ਹਿਰ ਹੈਲੀਫੈਕਸ ਵਿਖੇ ਇੱਕ 23 ਸਾਲਾ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਕੱਤਰੀ ਵਜੋਂ ਹੋਈ ਹੈ। ਕੁਝ ਨੌਜਵਾਨਾਂ ਦੀ ਪਾਰਕਿੰਗ ਨੂੰ ਲੈ ਕੇ ਲੜਾਈ ਹੋ ਗਈ, ਜਿਸ ਦੌਰਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਸਦਾ ਕਾਫੀ ਖੂਨ ਨਿਕਲ ਗਿਆ ਉੱਥੇ ਹੀ ਐਂਬੂਲੈਂਸ ਆਉਣ ਵਿੱਚ ਦੇਰੀ ਹੋਣ ਕਾਰਨ ਪ੍ਰਭਜੋਤ ਦੀ ਮੌਤ ਹੋ ਗਈ। 23 ਸਾਲਾਂ ਪ੍ਰਭਜੋਤ ਸਿੰਘ ਚਾਰ ਸਾਲ ਪਹਿਲਾਂ ਹੀ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਉਸ ਨੇ ਪੀਆਰ ਅਪਲਾਈ ਕੀਤੀ ਹੋਈ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਦੇ ਭਾਲ ਕੀਤੀ ਜਾ ਰਹੀ ਹੈ।
Total Views: 177 ,
Real Estate



















