
ਚੱਲ ਰਹੀਆਂ ਟੋਕੀਓ ਓਲੰਪਿਕ ਦੇ ਸੈਮੀਫਾਇਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ 2-1 ਨਾਲ ਹਾਰ ਗਈ ਹੈ। ਭਾਰਤੀ ਟੀਮ ਨੇ ਸ਼ੁਰੂਆਤ ਵਿਚ ਇੱਕ ਗੋਲ ਕਰਕੇ ਅਰਜਨਟੀਨਾ ਉੱਤੇ ਦਬਾਅ ਬਣਾਇਆ ਅਤੇ ਚੰਗੀ ਖੇਡ ਦੇ ਬਾਵਜੂਦ ਟੀਮ ਨੂੰ ਹੁਣ ਕਾਂਸੇ ਦੇ ਤਮਗੇ ਲਈ ਖੇਡਣਾ ਪਵੇਗਾ। ਅਰਜਨਟੀਨਾ ਨੇ ਦੂਜੇ ਅਤੇ ਤੀਜੇ ਕੁਆਟਰਜ਼ ਵਿਚ ਦੋ ਗੋਲ ਕਰਕੇ ਮੈਚ ਉੱਤੇ ਜੇਤੂ ਪਕੜ ਬਣਾ ਲਈ ਅਤੇ ਚੌਥੇ ਕੁਆਟਰਜ਼ ਵਿਚ ਜ਼ੋਰਦਾਰ ਭਾਰਤੀ ਹੱਲੇ ਜਿੱਤ ਦਾ ਰਾਹ ਪੱਧਰਾ ਨਹੀਂ ਕਰ ਸਕੇ। ਭਾਰਤੀ ਟੀਮ ਨੂੰ ਦੂਜੇ ਤੇ ਤੀਜੇ ਕੁਆਟਰਜ਼ ਦੌਰਾਨ ਤਿੰਨ ਪਲੈਨਟੀ ਕਾਰਨਰ ਮਿਲੇ ਪਰ ਟੀਮ ਇਸ ਨੂੰ ਗੋਲਾਂ ਵਿਚ ਨਹੀਂ ਬਦਲ ਸਕੀ। ਇਹੀ ਟੀਮ ਲਈ ਸਭ ਤੋਂ ਵੱਡੀ ਨੁਕਸਾਨ ਸਾਬਿਤ ਹੋਈ।
ਭਾਰਤ ਦੀ ਤਰਫ਼ੋ ਇੱਕੋ ਇੱਕ ਗੋਲ ਟੀਮ ਦੀ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਕੀਤਾ।
Total Views: 660 ,
Real Estate



















