‘ਸੱਤਵੇਂ ਅਸਮਾਨ’ ਤੋਂ ਆਈ ਸ਼ਰਾਬ ਨਿਲਾਮੀ ਲਈ ਤਿਆਰ, ਕਿੰਨੀ ਹੈ ਮਹਿੰਗੀ ?

ਹੁਣ ਧਰਤੀ ‘ਤੇ ਵਿਕਰੀ ਲਈ ਉਪਲਬੱਧ ਹੈ ਪੁਲਾੜ ਤੋਂ ਲਿਆਂਦੀ ਗਈ ਸ਼ਰਾਬ। ਮਸ਼ਹੂਰ ਨੀਲਾਮੀ ਘਰ ਕ੍ਰਿਸਟੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਫ੍ਰੇਂਚ ਵਾਈਨ ਦੀ ਇਕ ਬੋਤਲ ਦੀ ਨੀਲਾਮੀ ਕਰ ਰਿਹਾ ਹੈ ਜੋ ਇਕ ਸਾਲ ਤੋਂ ਵੀ ਵਧੇਰੇ ਸਮੇਂ ਤੱਕ ਧਰਤੀ ਤੋਂ ਬਾਹਰ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਰੱਖੀ ਗਈ ਸੀ। ਨੀਲਾਮੀ ਘਰ ਨੂੰ ਉਮੀਦ ਹੈ ਕਿ ਸ਼ਰਾਬ ਨੂੰ ਖਰੀਦਣ ਵਾਲੇ ਇਸ ਦੀ ਲੱਖਾਂ ਡਾਲਰ ਦੀ ਕੀਮਤ ਚੁਕਾ ਸਕਦੇ ਹਨ , ਇਸ ਦੀ ਸ਼ੁਰੂਆਤੀ ਕੀਮਤ 1 ਮਿਲੀਅਨ ਡਾਲਰ ਰੱਖੀ ਗਈ ਹੈ । । ਪੁਲਾੜ ‘ਚ ਖੇਤੀਬਾੜੀ ਦੀ ਸੰਭਾਵਨਾ ਨੂੰ ਲੱਭ ਰਹੇ ਖੋਜਕਰਤਾਵਾਂ ਵੱਲੋਂ ਨਵੰਬਰ 2019 ‘ਚ ਸ਼ਰਾਬ ਦੀਆਂ 12 ਬੋਤਲਾਂ ISC ‘ਚ ਭੇਜੀਆਂ ਸਨ ਜਿਨ੍ਹਾਂ ‘ਚੋਂ ਇਕ ‘ਦਿ ਪੇਟ੍ਰਸ 2000’ ਵੀ ਹੈ। ਫਰਾਂਸ ‘ਚ ਇਸ ਦਾ ਸਵਾਦ ਲੈਣ ਵਾਲੇ ਮਦਿਰਾ ਮਾਹਰ ਮੁਤਾਬਕ 14 ਮਹੀਨਿਆਂ ਬਾਅਦ ਧਰਤੀ ‘ਤੇ ਪਰਤੀ ਇਸ ਸ਼ਰਾਬ ਦੇ ਸਵਾਦ ‘ਚ ਹਲਕਾ ਬਦਲਾਅ ਆਇਆ ਹੈ।

Total Views: 233 ,
Real Estate