ਤਪੋਵਨ ਸੁਰੰਗ ਵਿਚੋਂ ਤਿੰਨ ਹੋਰ ਲਾਸ਼ਾਂ ਬਰਾਮਦ

ਤਪੋਵਨ, 15 ਫਰਵਰੀ

ਉੱਤਰਾਖੰਡ ਦੇ ਤ੍ਰਾਸਦੀ ਪ੍ਰਭਾਵਿਤ ਤਪੋਵਨ ਸੁਰੰੰਗ ਵਿੱਚੋ ਸੋਮਵਾਰ ਨੂੰ ਤਿੰਨ ਹੋਰ ਲਾਸ਼ਾਂ ਮਿਲੀਆਂ ਹਨ। ਪਿਛਲੇ ਕਈ ਦਿਨਾਂ ਤੋਂ ਸੁਰੰਗ ਵਿੱਚ ਫਸੇ 25-35 ਲੋਕਾਂ ਨੂੰ ਬਾਹਰ ਕੱਢਣ ਲਈ ਸੁਰੰਗ ਵਿੱਚ ਫੌਜ ਅਤੇ ਹੋਰਨਾਂ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਬਚਾਅ ਅਤੇ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲੀਸ ਅਨੁਸਾਰ ਮਲਬੇ ਅਤੇ ਗਾਰ ਨਾਲ ਭਰੀ ਤੋਪਵਨ ਸੁਰੰਗ ਵਿਚੋਂ ਹੁਣ ਤਕ 9 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਐਤਵਾਰ ਨੂੰ ਸੁਰੰਗ ਵਿਚੋਂ ਛੇ ਲਾਸ਼ਾਂ ਮਿਲੀਆਂ ਸਨ। ਹੁਣ ਤਕ ਚਮੋਲੀ ਜ਼ਿਲ੍ਹੇ ਦੇ ਤ੍ਰਾਸਦੀ ਪ੍ਰਭਾਵਿਤ ਖੇਤਰ ਵਿਚੋਂ ਕੁਲ 54 ਲਾਸ਼ਾਂ ਬਰਾਮਦ ਹੋਈਆਂ ਹਨ, ਜਦੋਂ ਕਿ 150 ਹੋਰ ਹਾਲੇ ਲਾਪਤਾ ਹਨ।

Total Views: 163 ,
Real Estate