ਅਮਰੀਕਾ ਵਿੱਚ ਕੋਰੋਨਾ ਕਾਰਨ ਹਰ 33 ਸੈਕਿੰਡ ਵਿੱਚ ਗਈ ਇੱਕ ਜਾਨ

ਵਾਸ਼ਿੰਗਟਨ-ਅਮਰੀਕਾ ’ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। 20 ਦਸੰਬਰ ਤੱਕ ਦੇ ਅੰਕੜਿਆਂ ਮੁਤਾਬਕ ਬੀਤੇ ਹਫਤੇ ਕੋਰੋਨਾ ਵਾਇਰਸ ਨੇ ਹਰ 33 ਸੈਕਿੰਡ ’ਚ ਕਿਸੇ ਨਾ ਕਿਸੇ ਦੀ ਜਾਨ ਲਈ ਹੈ। ਸਿਰਫ 7 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਕਾਰਣ ਅਮਰੀਕਾ ’ਚ 18 ਹਜ਼ਾਰ ਤੋਂ ਜ਼ਿਆਦਾ ਜਾਨਾਂ ਗਈਆਂ ਹਨ। ਰਾਈਟਰਸ ਦੇ ਇਕ ਅਧਿਐਨ ਮੁਤਾਬਕ ਇਹ ਅੰਕੜੇ ਪਿਛਲੇ ਹਫਤੇ ਦੀ ਤੁਲਨਾ ’ਚ 6.7 ਫੀਸਦੀ ਵਧੇਰੇ ਹਨ। ਸਿਹਤ ਅਧਿਕਾਰੀਆਂ ਵੱਲੋਂ ਸਾਲ ਦੇ ਆਖਿਰ ’ਚ ਛੁੱਟੀਆਂ ’ਤੇ ਨਾ ਜਾਣ ਦੀ ਅਪੀਲ ਦੇ ਬਾਵਜੂਦ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਅਮਰੀਕਾ ਦੇ ਏਅਰਪੋਰਟਾਂ ’ਤੇ 32 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਗਈ।
ਸਿਹਤ ਅਧਿਕਾਰੀਆਂ ਨੂੰ ਇਹ ਡਰ ਹੈ ਕਿ ਛੁੱਟੀਆਂ ’ਚ ਯਾਤਰਾ ਕਰਨ ਕਾਰਣ ਵਧਣ ਵਾਲੇ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਹਸਪਤਾਲਾਂ ’ਚ ਮਰੀਜ਼ਾਂ ਦਾ ਹੜ੍ਹ ਆ ਸਕਦਾ ਹੈ। ਅਮਰੀਕਾ ’ਚ ਕੋਰੋਨਾ ਵਾਇਰਸ ਦੇ ਦੋ ਟੀਕਿਆਂ ਦਾ ਇਸਤੇਮਾਲ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ’ਚ ਤੇਜ਼ੀ ਨਾਲ ਵਧਣ ਵਾਲੇ ਨਵੇਂ ਮਾਮਲੇ ਇਕ ਹੋਰ ਸੰਕਟ ਖੜ੍ਹਾ ਕਰ ਸਕਦੇ ਹਨ। ਰਾਇਟਰਸ ਦੇ ਅਧਿਐਨ ਮੁਤਾਬਕ ‘ਬੀਤੇ ਹਫਤੇ ਅਮਰੀਕਾ ’ਚ ਕੋਰੋਨਾ ਦੇ ਨਵੇਂ ਮਾਮਲੇ 1 ਫੀਸਦੀ ਘੱਟ ਹੋਏ ਹਨ। ਕੈਲੀਫੋਰਨੀਆ, ਰੋਡ ਆਈਲੈਂਡ ਅਤੇ ਟੇਨੇਸੀ ’ਚ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਪ੍ਰਤੀ ਵਿਅਕਤੀ ਮੌਤ ਦੇ ਮਾਮਲੇ ’ਚ ਆਯੋਵਾ, ਸਾਊਥ ਡਕੋਟਾ ਅਤੇ ਰੋਡ ਆਈਲੈਂਡ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।
ਅਮਰੀਕਾ ਦੇ 50 ’ਚ 31 ਸੂਬੇ ਅਜਿਹੇ ਹਨ ਜਿਥੇ ਇਨਫੈਕਸ਼ਨ ਦਰ 10 ਫੀਸਦੀ ਜਾਂ ਉਸ ਤੋਂ ਜ਼ਿਆਦਾ ਹੈ। ਆਯੋਵਾ ਅਤੇ ਆਈਡੇਹੋ ਵਰਗੇ ਇਲਾਕਿਆਂ ’ਚ ਇਹ 40 ਫੀਸਦੀ ਤੋਂ ਵੀ ਜ਼ਿਆਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ 5 ਫੀਸਦੀ ਤੋਂ ਜ਼ਿਆਦਾ ਇਨਫੈਕਸ਼ਨ ਦਰ ਚਿੰਤਾ ਦੀ ਗੱਲ ਹੈ ਕਿਉਂਕਿ ਇਸ ਦਾ ਮਤਲਬ ਹੈ ਕਿ ਇਨ੍ਹਾਂ ਥਾਵਾਂ ’ਤੇ ਕੋਰੋਨਾ ਦੇ ਅਜਿਹੇ ਕਈ ਮਾਮਲੇ ਹੋਣਗੇ ਜਿਨ੍ਹਾਂ ਦਾ ਪਤਾ ਨਹੀਂ ਲੱਗਿਆ ਹੈ।.

Total Views: 63 ,
Real Estate