ਬਾਦਲਾਂ ਦੇ ਘਰ ਕੋਲ ਜ਼ਹਿਰ ਖਾਣ ਵਾਲੇ ਕਿਸਾਨ ਦੀ ਮੌਤ

ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਬਾਦਲ ਵਿੱਚ ਚੱਲ ਰਹੇ ਮੋਰਚੇ ਵਿੱਚ ਸ਼ਾਂਮਿਲ ਇੱਕ ਕਿਸਾਨ ਪ੍ਰੀਤਮ ਸਿੰਘ ਅੱਕਾਂਵਾਲੀ ਨੇ ਅੱਜ ਸਵੇਰੇ ਜ਼ਹਿਰੀਲੀ ਵਸਤੂ ਖਾ ਕੇ ਖੁਦਕਸ਼ੀ ਦੀ ਕੋਸਿ਼ਸ਼ ਕੀਤੀ । ਗੰਭੀਰ ਹਾਲਤ ਵਿੱਚ ਉਸਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਾਇਆ ਗਿਆ , ਜਿੱਥੇ ਅੱਜ ਸ਼ਾਮ ਉਸਦੀ ਮੌਤ ਹੋ ਗਈ ।
ਪਤਾ ਲੱਗਿਆ ਕਿ ਛੋਟੀ ਕਿਸਾਨੀ ਸਬੰਧਤ ਇਹ ਕਿਸਾਨ ਵੱਡੇ ਕਰਜ਼ੇ ਦੀ ਮਾਰ ਹੇਠ ਸੀ ।

ਉਸਨੇ ਮੋਰਚੇ ’ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ। ਜਿਸ ’ਤੇ ਕਿਸਾਨ ਮੋਰਚੇ ’ਚ ਮੌਜੂਦ ਕਿਸਾਨਾਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ ਗਿਆ ਸੀ।

Total Views: 414 ,
Real Estate