ਪੰਜਾਬ ‘ਚ ਅੱਜ ਕੋਰੋਨਾ ਨਾਲ ਹੋਈਆਂ 50 ਮੌਤਾਂ ਅਤੇ 1147 ਨਵੇਂ ਮਰੀਜ ਆਏ

ਚੰਡੀਗੜ, 23  ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 50  ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1086 ਹੋ ਗਈ ਹੈ। ਉਧਰ ਪੰਜਾਬ ‘ਚ 1147 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 41790 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 242, ਪਟਿਆਲਾ ਜ਼ਿਲੇ ਵਿੱਚ 188, ਜਲੰਧਰ 107, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 34, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 68, ਸੰਗਰੂਰ ਅਤੇ ਹੁਸਿਆਰਪੁਰ ਜ਼ਿਲਿਆਂ ਵਿੱਚ 51-51, ਗੁਰਦਾਸਪੁਰ ਜ਼ਿਲੇ ਵਿੱਚ 20, ਫਿਰੋਜ਼ਪੁਰ ਜ਼ਿਲੇ ਵਿੱਚ 37, ਪਠਾਨਕੋਟ ਜ਼ਿਲੇ ਵਿੱਚ 35, ਤਰਨਤਾਰਨ ਜ਼ਿਲੇ ਵਿੱਚ 16, ਬਠਿੰਡਾ ਅਤੇ ਫਤਿਹਗੜ ਸਾਹਿਬ ਜ਼ਿਲਿਆਂ ਵਿੱਚ 21-21, ਮੋਗਾ ਜ਼ਿਲੇ ਵਿੱਚ 60, ਫਰੀਦਕੋਟ ਜ਼ਿਲੇ ਵਿੱਚ 41, ਐਸ.ਬੀ.ਐਸ ਨਗਰ ਨਵਾਂ ਸ਼ਹਿਰ 32, ਫਾਜਿਲਕਾ ਜ਼ਿਲੇ ਵਿੱਚ 19, ਕਪੂਰਥਲਾ ਜ਼ਿਲੇ ਵਿੱਚ 58, ਰੋਪੜ ਜ਼ਿਲੇ ਵਿੱਚ 17, ਮੁਕਤਸਰ ਸਾਹਿਬ ਜ਼ਿਲੇ ਵਿੱਚ 4, ਬਰਨਾਲਾ ਜ਼ਿਲੇ ਵਿੱਚ 11, ਮਾਨਸਾ ਜ਼ਿਲੇ ਵਿੱਚ ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 907160 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 41779 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 26528 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਅੱਜ 22110 ਨਵੇਂ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਕੋਰੋਨਾ ਦੇ 14165 ਐਕਟਿਵ ਕੇਸ ਹਨ, ਜਿਹਨਾਂ ‘ਚੋਂ 374 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 46 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੰਜਾਬ ਵਿੱਚ ਹੁਣ ਤੱਕ 1086 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਪਟਿਆਲਾ ਜ਼ਿਲੇ ਵਿੱਚ 19, ਲੁਧਿਆਣਾ ਜ਼ਿਲੇ ਵਿੱਚ 9, ਜਲੰਧਰ ਜਿਲੇ ਵਿੱਚ 7, ਗੁਰਦਾਸਪੁਰ ਜ਼ਿਲੇ ਵਿੱਚ 6, ਫਿਰੋਜਪੁਰ ਜ਼ਿਲੇ ਵਿੱਚ 2, ਹੁਸਿਲਾਰਪੁਰ ਜ਼ਿਲੇ ਵਿੱਚ 2, ਫਾਜਿਲਕਾ ਜ਼ਿਲੇ ਵਿੱਚ 1, ਕਪੂਰਥਲਾ ਜ਼ਿਲੇ ਵਿੱਚ 1, ਮੁਕਤਸਰ ਸਾਹਿਬ ਜਿਲੇ ਵਿੱਚ 1, ਸੰਗਰੂਰ ਜ਼ਿਲੇ ਵਿੱਚ 1 ਅਤੇ ਤਰਨਤਾਰਨ ਸਾਹਿਬ ਜ਼ਿਲੇ ਵਿੱਚ 1 ਹੋਰ ਮੌਤ ਹੋਣ ਨਾਲ ਅੱਜ 50 ਮੌਤਾਂ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1086 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 2226 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Total Views: 178 ,
Real Estate