ਗੁਣਕਾਰੀ ਹੈ ਬਿੱਲ ਦਾ ਦਰੱਖਤ

ਵੈਦ ਬੀ ਕੇ ਸਿੰਘ 9872610005
ਗਰਮੀ ਦਾ ਮੌਸਮ ਹਰ ਸਮੇਂ ਆਪਣਾ ਕਹਿਰ ਦਿਖਾਉਂਦਾ ਹੈ। ਗਰਮੀਆਂ ਵਿੱਚ ਬੁਖਾਰ , ਮਲੇਰੀਆਂ , ਲੂ ਲੱਗਣਾ, ਟੱਟੀਆਂ ਨਾਲ਼ ਪੇਟ ਖਰਾਬ ਰਹਿਣਾ ਆਦਿ ਰੋਗ ਹਮੇਸ਼ਾ ਵੱਧਦੇ ਹਨ। ਤੱਪਦੀ ਤੇ ਕੱੜਕਦੀ ਧੁੱਪ ਵਿੱਚ ਆਪਾਂ ਬਾਹਰ ਨਿਕਲਣ ਤੋਂ ਗੁਰੇਜ ਕਰਦੇ ਹਾਂ। ਹਰ ਇੱਕ ਬੀਮਾਰ ਹੋਣ ਤੋਂ ਡਰਦਾ ਹੈ। ਜੋ ਕਿ ਸਹੀ ਵੀ ਹੈ। ਪਿਆਸ ਮਿਟਾਉਣ ਲਈ ਆਪਾਂ ਹਮੇਸ਼ਾ ਗਲਤ ਚੀਜ਼ਾਂ ਦਾ ਉਪਯੋਗ ਕਰਦੇ ਹਾਂ। ਜਿਵੇਂ ਕੋਲਡ – ਡਰਿੰਕ , ਠੰਡੀ ਬੀਅਰ , ਕੁਲਫੀ , ਆਈਸ ਕਰੀਮ , ਬਰਫ ਵਾਲਾ ਠੰਡਾ ਪਾਣੀ ਆਦਿ। ਇਹ ਚੀਜ਼ਾਂ ਜਦੋ ਗਲੇ ਤੋਂ ਉੱਤਰਕੇ ਜੋ ਨੁਕਸਾਨ ਕਰਦੀਆਂ ਹਨ ਉਹ ਆਪਾਂ ਨਹੀਂ ਜਾਣਦੇ। ਇੰਨਾਂ ਦੇ ਅਨੇਕਾਂ ਸਰੀਰਕ ਨੁਕਸਾਨ ਹੁੰਦੇ ਹਨ। ਜੋ ਕਿ ਬੀਮਾਰੀਆਂ ‘ਚ ਵਾਧਾ ਕਰਦੇ ਹਨ। ਇਨ੍ਹਾਂ ਚੀਜ਼ਾਂ ਨਾਲ਼ੋਂ ਬੇਹਤਰ ਹੱਲ਼ ਕੁਦਰਤੀ ਚੀਜ਼ਾਂ ਹਨ। ਜਿਵੇਂ ਲੱਸੀ,ਫਰੂਟ ਜੂਸ, ਸਿਕੰਜ਼ਵੀ, ਆਦਿ। ਇਹ ਕੁਦਰਤੀ ਚੀਜ਼ਾਂ ਅਸਲ ‘ਚ ਪੇਟ ‘ਚ ਜਾਕੇ ਠੰਢ ਪਾਉਂਦੀਆਂ ਹਨ। ਇਹ ਠੰਡਕ ਅਸਲ ਸਰੀਰ ਨੂੰ ਚਾਹੀਦੀ ਹੈ। ਗਰਮੀ ਦੇ ਮੌਸਮ ‘ਚ ਆਪਾਂ ਅੱਜ ਇੱਕ ਕੁਦਰਤ ਦੀ ਦੇਣ ਬਿੱਲ ਰੁੱਖ ਦੀ ਗੱਲ ਕਰਾਂਗੇ। ਗਰਮੀਆਂ ‘ਚ ਇਸ ਦਾ ਠੰਡਾ ਮਿੱਠਾ ਜੂਸ ਸਰੀਰ ਦੀ ਗਰਮੀ ਨੂੰ ਠੱਲ ਪਾਉਂਦਾ ਹੈ। ਖਾਸ ਕਰਕੇ ਉਨ੍ਹਾਂ ਨੂੰ ਜਿੰਨ੍ਹਾਂ ਦੀ ਗਰਮੀ ਜਿਆਦਾ ਵਧੀ ਹੋ ਕੇ ਵਾਰ-2 ਪੇਟ ਖਰਾਬ ਰਹਿ ਕੇ ਵਾਰ-2 ਪਖਾਨੇ ਜਾਣ ਦੀ ਭੈੜੀ ਬੀਮਾਰੀ ਦਾ ਸਾਹਮਣਾ ਕਰਨਾ ਪੈਦਾ ਹੋਵੇ। ਉਨ੍ਹਾਂ ਲਈ ਇਹ ਬਿੱਲ ਅੰਮ੍ਰਿਤ ਹੈ। ਬਿੱਲ ਦਾ ਦਰੱਖਤ ਆਮ ਹੀ ਆਪਾਂ ਨੂੰ ਕਿਤੇ ਨਾ ਕਿਤੇ ਖੜਾ ਮਿਲ ਜਾਂਦਾ ਹੈ। ਇਹ ਦਰੱਖਤ 25-30 ਫੁੱਟ ਉੱਚਾ, 3-4 ਫੁੱਟ ਮੋਟਾ, ਫਲ ਸਖ਼ਤ ਤੇ ਅੰਦਰੋਂ ਗੂੰਦ ਵਾਂਗ ਤੇ ਬੀਜ਼ ਯੁਕਤ ਹੁੰਦਾ ਹੈ। ਫਲ ਮਿੱਠਾ ਤੇ ਖਾਣ ਨੂੰ ਸੁਆਦ ਹੁੰਦਾ ਹੈ। ਪੱਤੇ ਪਿਛੋਂ ਲਗਭਗ ਗੋਲ ਤੇ ਮੂਹਰੇ ਤੋਂ ਤਿੱਖੇ ਹੁੰਦੇ ਹਨ। ਆਪ ਸਭ ਇਸ ਦਰੱਖਤ ਤੋਂ ਲਗਭਗ ਜਾਣੂ ਹੀ ਹੋਵੇਗੇ। ਜਦੋਂ ਇਸ ਦਾ ਫਲ਼ ਪੂਰਾ ਨਾ ਪੱਕਿਆਂ ਹੋਵੇ ਉਸ ਵੇਲੇ ਇਸ ਨੂੰ ਭੁੰਨਕੇ ਇਸ ਦਾ ਗੂੱਦਾ ਗੋਲਾਈ ‘ਚ ਚਾਕੂ ਨਾਲ਼ ਕੱਢ ਲਵੋ। ਧੁੱਪ ‘ਚ ਸੁਕਾਕੇ ਰੱਖ ਲਵੋ। ਜਦੋਂ ਲੋੜ ਹੋਵੇ ਤਾਂ
ਕੁੱਟਕੇ ਪਾਊਡਰ ਬਣਾਕੇ ਰੱਖ ਲਵੋ। ਪਾਊਡਰ ਦੀ ਜਦੋਂ ਲੋੜ ਹੋਵੇ ਉਸ ਸਮੇਂ ਹੀ ਬਣਾਉ ਨਹੀਂ ਤਾਂ ਇਸ ਵਿੱਚ ਕੀੜੇ ਪੈ ਜਾਂਦੇ ਹਨ। ਇਹ ਤੁਹਾਡੇ ਕਈ ਰੋਗਾਂ ‘ਚ ਕੰਮ ਆਵੇਗਾ। ਆਉ ਆਪਾਂ ਪੁਰਾਤਨ ਚੀਜ਼ਾਂ ਨੂੰ ਅੱਜ ਦੀ ਬੀਮਾਰੀਆਂ ਭਰੀ ਜਿੰਦਗੀ ‘ਚ ਸ਼ਾਮਿਲ ਕਰੀਏ।
1।ਦਿਲ ‘ਚ ਦਰਦ ਮਹਿਸੂਸ ਹੋਵੇ ਤਾਂ ਇਸ ਦੇ ਪੱਤਿਆਂ ਦਾ ਰਸ 2 ਗ੍ਰਾਮ ਦੇਸੀ ਘੀ ਮਿਲਾਕੇ ਖਾਉ ।
2।ਪੇਟ ਦਰਦ ‘ਚ ਇਸਦੇ 10ਗ੍ਰਾਮ ਪੱਤੇ, ਕਾਲੀ ਮਿਰਚ 7 ਨਗ, ਮਿਸ਼ਰੀ 10 ਗ੍ਰਾਮ ਮਿਲਾਕੇ ਸ਼ਰਬਤ ਤਿਆਰ ਕਰੋਂ ਦਿਨ ‘ਚ ਤਿੰਨ ਵਾਰ ਵਰਤੋਂ।
3ਜਿ਼ਆਦਾ ਪਿਆਸ ਲੱਗਦੀ ਹੋਵੇ ਪੇਟ ‘ਚ ਜਲਣ ਹੋਵੇ 20 ਗ੍ਰਾਮ ਪੱਤੇ ਅੱਧਾ ਕਿਲੋ ਪਾਣੀ ‘ਚ 3 ਘੰਟੇ ਡਬੋਕੇ ਰੱਖੋ। ਹਰੇਕ 3 ਘੰਟੇ ਬਾਅਦ ਇਹ ਪਾਣੀ 20-20 ਗ੍ਰਾਮ ਪੀਂਦੇ ਰਹੋ। ਅੰਦਰਲੀ ਗਰਮੀ ਸ਼ਾਂਤ ਹੋਕੇ ਜਿਆਦਾ ਪਿਆਸ ਲੱਗਣੀ ਹਟੇਗੀ ਜਾਂ 10 ਗ੍ਰਾਮ ਪੱਤਿਆਂ ਦਾ ਰਸ , ਕਾਲੀ ਮਿਰਚ, ਸੇਂਧਾ ਨਮਕ ਦੋਵੇ 1-1 ਗ੍ਰਾਂਮ ਮਿਲਾਕੇ 2 ਵਾਰ ਵਰਤੋਂ।
4।ਬੇਲਗਿਰੀ ਸੁੱਕਾ ਚੂਰਨ 100 ਗ੍ਰਾਮ ਸੁੰਢ 20 ਗ੍ਰਾਮ ਪਹਿਲਾ ਇੰਨਾ ਨੂੰ ਪੀਸ ਲਵੋ। ਫੇਰ ਇਸ ਵਿੱਚ ਸ਼ੱਕਰ 50 ਗ੍ਰਾਮ , ਇਲਾਚੀ 20ਗ੍ਰਾਮ ਪਾਊਡਰ ਕਰਕੇ ਮਿਲਾ ਲਵੋ। ਅੱਧਾ ਚਮਚ ਸਵੇਰੇ ਸ਼ਾਮ ਪਾਣੀ ਨਾਲ਼ ।
5।ਬੇਲਗਿਰੀ ਚੂਰਣ 10 ਗ੍ਰਾਮ , 6 ਗ੍ਰਾਮ ਸੁੰਢ ,6 ਗ੍ਰਾਮ ਗੁੜ ਮਿਲਾਕੇ ਦਿਨ ‘ਚ 3 ਵਾਰ ਲੱਸੀ ਨਾਲ਼ ਵਰਤੋਂ ਜਾਂ ਕੱਚੇ ਬਿੱਲ ਨੂੰ ਅੱਗ ‘ਚ ਭੁੰਨਕੇ 10 ਤੋਂ 20 ਗ੍ਰਾਮ ਸ਼ੱਕਰ , ਸ਼ਹਿਦ ਮਿਲਾਕੇ ਖਾਉ ਵਾਰ-2 ਪਖਾਨਾ ਜਾਣ ਦੀ ਆਦਤ ਹਟੇਗੀ । ਗਰਭਵਤੀ ਨੂੰ ਜਦ ਟੱਟੀਆਂ ਲੱਗ ਜਾਣ ਤਾਂ ਹੋਰ ਦਵਾਈ ਦੇਣ ਤੋਂ ਪਹਿਲਾ 10 ਗ੍ਰਾਂਮ ਬੇਲਗਿਰੀ ਚੂਰਨ ਚਾਵਲਾਂ ਦੇ ਪਾਣੀ ਨਾਲ਼ ਮਿਸ਼ਰੀ ਮਿਲਾਕੇ 2-3 ਵਾਰ ਦਿਉ।
6।ਬੱਚੇ ਨੂੰ ਟੱਟੀਆਂ ਲੱਗੀਆਂ ਹੋਣ ਥੋੜੀ ਜਿਹੀ ਬੇਲਗਿਰੀ ਸੌਂਫ ਦੇ ਅਰਕ ‘ਚ ਘਿਸਾਕੇ ਦਿਨ 3-4 ਵਾਰ ਦੇਣ ਨਾਲ਼ ਬੱਚੇ ਦੀਆਂ ਟੱਟੀਆਂ ਹੱਟ ਜਾਂਦੀਆਂ ਹਨ।
7। ਬਿੱਲ ਦਾ ਮੁਰੱਬਾ ਪੇਟ ਲਈ ਬਹੁਤ ਚੰਗਾ ਹੁੰਦਾ ਹੈ। ਵਾਰ-2 ਪੇਟ ਖਰਾਬ ਨਹੀਂ ਹੁੰਦਾ।
8। ਸ਼ੂਗਰ ਦੇ ਮਰੀਜ਼ ਵੀ ਇਸ ਤੋਂ ਫਾਇਦਾ ਲੈ ਸਕਦੇ ਹਨ। ਤਾਜ਼ੇ ਨਰਮ -2 ਪੱਤੇ 10 ਤੋਂ 20ਗ੍ਰਾਮ ਪੀਸਕੇ 5-7 ਕਾਲੀ ਮਿਰਚ ਪਾਣੀ ‘ਚ ਘੋਟਕੇ ਖਾਲੀ ਪੇਟ ਲਵੋ। ਇਸ ਦਾ ਪੱਤਿਆ ਦਾ ਰਸ ਵੀ ਫਾਇਦਾ ਕਰਦਾ ਹੈ ਬਿੱਲ ਦੇ ਪੱਤੇ ਨਿੰਮ ਦੇ ਪੱਤੇ , ਤੁਲਸੀ ਦੇ ਪੱਤੇ 5-5 ਪੀਸਕੇ ਖਾਲੀ ਪੇਟ ਲਵੋ 1 ਘੰਟਾ ਕੁਝ ਨਾ ਖਾਉ । ਇੰਨਾਂ ‘ਚ ਕੋਈ ਵੀ ਨੁਸਖਾ ਸ਼ੂਗਰ ‘ਚ ਬਹੁਤ ਫਾਇਦਾ ਕਰਦਾ ਹੈ।
9।ਤਾਜ਼ੇ ਫਲ਼ ਦਾ ਗੂਦਾ ਪੀਸਕੇ ਦੁੱਧ ‘ਚ ਮਿਸ਼ਰੀ ਮਿਲਾਕੇ ਦੁੱਧ ਛਾਣਕੇ ਪੀ ਲਵੋ ਪੇਸ਼ਾਬ ਰੁੱਕ-2 ਆਉਣਾ ਠੀਕ ਹੁੰਦਾ ਹੈ।
10। ਤਾਜ਼ੇ ਨਰਮ-2 ਪੱਤੇ 6 ਗ੍ਰਾਮ , ਸਫੈਦ ਜ਼ੀਰਾ, 3 ਗ੍ਰਾਮ, ਮਿਸ਼ਰੀ 6 ਗ੍ਰਾਮ ਸਭ ਨੂੰ ਇੱਕਠੇ ਪੀਸ ਲਵੋ , ਚੱਟਣੀ ਵਾਂਗ ਬਣ ਜਾਵੇਗਾ । ਇਹ ਚੱਟਣੀ ਖਾਕੇ ਉਪਰੋਂ ਪਾਣੀ ਪੀ ਲਵੋ। ਹਫਤੇ ‘ਚ ਰੁੱਕ -2 ਕੇ ਪੇਸ਼ਾਬ ਆਉਣਾ ਠੀਕ ਹੋਵੇਗਾ । ਪੇਸ਼ਾਬ ਦੇ ਹੋਰ ਰੋਗਾਂ ਵਿੱਚ ਇਹ ਫਾਇਦਾ ਕਰਦਾ ਹੈ।
11।ਬੇਲਗਿਰੀ ,ਅਸਗੰਧ , ਮਿਸ਼ਰੀ ਬਰਾਬਰ ਮਿਲਾਕੇ ਰੱਖ ਲਵੋ। ਅੱਧਾ ਚਮਚ ਸਵੇਰੇ ਸ਼ਾਮ ਦੁੱਧ ਨਾਲ਼ , ਕਮਜ਼ੋਰੀ ਠੀਕ ਹੁੰਦੀ ਹੈ । ਲਗਾਤਾਰ ਖਾਣ ਨਾਲ਼ ਤਾਕਤ ਮਿਲਦੀ ਹੈ ।
12।ਜੇਕਰ ਕਦੇ ਪੈਰ ਵਿੱਚ ਜਾਂ ਕਿਸੇ ਵੀ ਅੰਗ ‘ਚ ਕੰਡਾ ਚੁੱਭ ਜਾਵੇ ਅਤੇ ਨਿਕਲੇ ਨਾ ਤਾਂ ਇਸ ਦੇ ਪੱਤਿਆਂ ਨੂੰ ਪੀਸਕੇ ਬੰਨ ਲਵੋ। ਕੰਡਾ ਪੱਕ ਕੇ ਨਿਕਲ ਜਾਵੇਗਾ । ਆਪ ਸਭ ਪਾਠਕਾਂ ਨੂੰ ਬੇਨਤੀ ਹੈ ਕਿ ਧਰਤੀ ਤੇ ਬਹੁਤ ਕੀਮਤੀ ਤੇ ਰੋਗਾਂ ਨੂੰ ਖਤਮ ਕਰਨ ਵਾਲੇ ਰੁੱਖ , ਬੂਟੀਆਂ ਪੈਦਾਂ ਹਨ ਜਿੰਨ੍ਹਾਂ ਨੂੰ ਆਪਾਂ ਸਾਧਾਰਨ ਸਮਝਕੇ ਭੁੱਲ ਕਰ ਰਹੇ ਹਾਂ । ਜਦ ਕਿ ਇਹ ਰੋਗਾਂ ‘ਚ ਬਹੁਤ ਫਾਇਦਾ ਕਰਦੇ ਹਨ। ਅਸੀ ਸਿਰਫ ਮਿਹਨਤ ਕਰਨ ਤੋਂ ਡਰਦੇ ਹਾਂ। ਖੇਚਲ ਕਰਕੇ ਬਣਾਉਣ ‘ਚ ਮਿਹਨਤ ਨਹੀਂ ਕਰਦੇ ਤੇ ਆਮ ਬਿਮਾਰੀ ਨੂੰ ਪਹਿਲਾਂ-2 ਕੰਟਰੋਲ ਨਹੀਂ ਕਰਦੇ , ਉਸਨੂੰ ਵੱਡਾ ਹੋਣ ਤੱਕ ਇੰਤਜ਼ਾਰ ਕਰਦੇ ਹਾਂ। ਜਦ ਬਿਮਾਰੀ ਵਿਗੜ ਜਾਂਦੀ ਹੈ ਤਾਂ ਡਾਕਟਰ ਬਦਲਦੇ ਰਹਿੰਦੇ ਹਾਂ। ਡਾਕਟਰ ਨੂੰ ਵੀ ਵਿਗੜੀ ਬੀਮਾਰੀ ਦਾ ਸਹੀ ਇਲਾਜ਼ ਕਰਨ ‘ਚ ਮਦਦ ਨਹੀਂ ਕਰਦੇ। ਆਪਣਾ ਇਲਾਜ਼ ਕੁਦਰਤੀ ਚੀਜ਼ਾਂ ਨਾਲ਼ ਕਰਕੇ ਆਪਣੇ ਸਰੀਰ ਨੂੰ ਨਿਰੋਗ ਰੱਖੋ। ਸਭ ਜਾਣਦੇ ਹਨ ਪੁਰਾਤਨ ਵੈਦ ,ਹਕੀਮ ਜੜ੍ਹੀ ਬੂਟੀਆਂ ਨਾਲ਼ ਹੀ ਅਸੰਭਵ ਰੋਗਾਂ ਨੂੰ ਕਾਬੂ ਕਰ ਲੈਦੇ ਸੀ। ਕੀਮਤੀ ਰੁੱਖਾਂ ਨੂੰ ਆਮ ਸਮਝਕੇ ਅਣਦੇਖਿਆ ਕਰਨ ਦੀ ਭੁੱਲ ਨਾ ਕਰੋ।

Total Views: 473 ,
Real Estate