ਪੰਜਾਬ ‘ਚ ਅੱਜ ਕੋਰੋਨਾ ਨਾਲ ਹੋਈਆਂ 34 ਮੌਤਾਂ ਤੇ 1513 ਆਏ ਨਵੇਂ ਮਰੀਜ਼

ਚੰਡੀਗੜ, 21  ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 34 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 991 ਹੋ ਗਈ ਹੈ। ਉਧਰ ਪੰਜਾਬ ‘ਚ 1513 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 39327 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 242, ਪਟਿਆਲਾ ਜ਼ਿਲੇ ਵਿੱਚ 201, ਜਲੰਧਰ ਜ਼ਿਲੇ ਵਿੱਚ 169, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 143, ਸੰਗਰੂਰ ਜ਼ਿਲੇ ਵਿੱਚ 102, ਬਠਿੰਡਾ ਜ਼ਿਲੇ ਵਿੱਚ 90, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 80,  ਕਪੂਰਥਲਾ ਜਿਲੇ ਵਿੱਚ 70, ਫਿਰੋਜਪੁਰ ਜ਼ਿਲੇ 69, ਗੁਰਦਾਸਪੁਰ ਜਿਲੇ ਵਿੱਚ 49, ਮੋਗਾ ਜ਼ਿਲੇ ਵਿੱਚ 43, ਬਰਨਾਲਾ ਅਤੇ ਫਤਿਹਗੜ ਸਾਹਿਬ ਜ਼ਿਲਿਆਂ ਵਿੱਚ 39-39, ਮੁਕਤਸਰ ਸਾਹਿਬ ਜ਼ਿਲੇ ਵਿੱਚ 27, ਪਠਾਨਕੋਟ ਜ਼ਿਲੇ ਵਿੱਚ 26, ਐਸ.ਬੀ.ਐਸ ਨਗਰ ਨਵਾਂਸ਼ਹਿਰ ਜ਼ਿਲੇ ਵਿੱਚ 25, ਰੋਪੜ ਜ਼ਿਲੇ ਵਿੱਚ 20, ਫਾਜਿਲਕਾ ਜ਼ਿਲੇ ਵਿੱਚ 18, ਮਾਨਸਾ ਜ਼ਿਲੇ ਵਿੱਚ 16, ਹੁਸਿਆਰਪੁਰ ਜ਼ਿਲੇ ਵਿੱਚ 15, ਤਰਨਤਾਰਨ ਸਾਹਿਬ ਜ਼ਿਲੇ ਵਿੱਚ 11 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 863840 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 39327 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 23893 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਅੱਜ 23893 ਨਵੇਂ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਕੋਰੋਨਾ ਦੇ 14443 ਐਕਟਿਵ ਕੇਸ ਹਨ, ਜਿਹਨਾਂ ‘ਚੋਂ 418 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 42 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੰਜਾਬ ਵਿੱਚ ਹੁਣ ਤੱਕ 991 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਲੁਧਿਆਣਾ ਜ਼ਿਲੇ ਵਿੱਚ 8, ਪਟਿਆਲਾ ਜ਼ਿਲੇ ਵਿੱਚ 5, ਜਲੰਧਰ ਜਿਲੇ ਵਿੱਚ 5, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 1, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 3, ਬਰਨਾਲਾ ਜ਼ਿਲੇ ਵਿੱਚ 1, ਫਰੀਦਕੋਟ ਜਿਲੇ ਵਿੱਚ 1, ਫਤਿਹਗੜ ਸਾਹਿਬ ਜ਼ਿਲੇ ਵਿੱਚ 1, ਫਿਰੋਜਪੁਰ ਜਿਲੇ ਵਿੱਚ 1, ਗੁਰਦਾਸਪੁਰ ਜ਼ਿਲੇ ਵਿੱਚ 1, ਕਪੂਰਥਲਾ ਜ਼ਿਲੇ ਵਿੱਚ 4, ਮਾਨਸਾ ਜ਼ਿਲੇ ਵਿੱਚ 1, ਮੋਗਾ ਜ਼ਿਲੇ ਵਿੱਚ 2  ਹੋਰ ਮੌਤ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 991 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 856 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Total Views: 140 ,
Real Estate