ਪੰਜਾਬ ‘ਚ ਕੋਰੋਨਾ ਦੇ ਮਰੀਜ਼ ਤੇਜ਼ੀ ਵਧਣ ਲੱਗੇ, ਅੱਜ ਆਏ 1063 ਨਵੇਂ ਮਰੀਜ਼ ਤੇ ਹੋਈਆਂ 23 ਮੌਤਾਂ

ਚੰਡੀਗੜ, 7 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 23 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 539 ਹੋ ਗਈ ਹੈ। ਉਧਰ ਪੰਜਾਬ ‘ਚ 1063 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 21930 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 296, ਪਟਿਆਲਾ ਜ਼ਿਲੇ ਵਿੱਚ 122, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 77, ਜਲੰਧਰ ਜ਼ਿਲੇ ਵਿੱਚ 70, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 67 ਅਤੇ ਗੁਰਦਾਸਪੁਰ ਜ਼ਿਲੇ ਵਿੱਚ 53 ਨਵੇਂ ਮਰੀਜ ਕੋਰੋਨਾ ਪਾਜੇਟਿਵ ਆਏ ਗਏ ਹਨ। ਇਸੇ ਤਰਾਂ ਬਠਿੰਡਾ ਜ਼ਿਲੇ ਵਿੱਚ 49, ਪਠਾਨਕੋਟ ਜ਼ਿਲੇ ਵਿੱਚ 41, ਬਰਨਾਲਾ ਜ਼ਿਲੇ ਵਿੱਚ 37, ਰੋਪੜ ਅਤੇ ਸੰਗਰੂਰ ਜਿਲਿਆਂ ਵਿੱਚ 32-32, ਤਰਨਤਾਰਨ ਜ਼ਿਲੇ ਵਿੱਚ 29, ਫਤਿਹਗੜ ਸਾਹਿਬ ਅਤੇ ਕਪੂਰਥਲਾ ਜ਼ਿਲਿਆਂ ਵਿੱਚ 26-26, ਫਰੀਦਕੋਟ ਜ਼ਿਲੇ ਵਿੱਚ 19, ਫਾਜਿਲਕਾ ਜ਼ਿਲੇ ਵਿੱਚ 16, ਮਾਨਸਾ ਜ਼ਿਲੇ ਵਿੱਚ 15, ਮੋਗਾ ਜ਼ਿਲੇ ਵਿੱਚ 14, ਮੁਕਤਸਰ ਸਾਹਿਬ ਜ਼ਿਲੇ ਵਿੱਚ 13, ਹੁਸਿਆਰਪੁਰ ਅਤੇ ਐਸ.ਬੀ.ਐਸ ਨਗਰ ਨਵਾਂਸ਼ਹਿਰ ਜ਼ਿਲੇ ਵਿੱਚ 11-11, ਫਿਰੋਜਪੁਰ ਜ਼ਿਲੇ ਵਿੱਚ 7 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 646439 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 21930 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 14040 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 7351 ਐਕਟਿਵ ਕੇਸ ਹਨ, ਜਿਹਨਾਂ ‘ਚੋਂ 117 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 29ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਅੱਜ ਲੁਧਿਆਣਾ ਜ਼ਿਲੇ ਵਿੱਚ 9, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 3, ਜਲੰਧਰ ਜ਼ਿਲੇ ਵਿੱਚ 3, ਫਤਿਹਗੜ ਸਾਹਿਬ ਜ਼ਿਲੇ ਵਿੱਚ 2, ਐਸ.ਬੀ.ਐਸ ਨਗਰ ਨਵਾਂ ਸ਼ਹਿਰ ਜ਼ਿਲੇ ਵਿੱਚ 2, ਪਟਿਆਲਾ ਜ਼ਿਲੇ ਵਿੱਚ 1, ਸੰਗਰੂਰ ਜ਼ਿਲੇ ਵਿੱਚ 1, ਕਪੂਰਥਲਾ ਜ਼ਿਲੇ ਵਿੱਚ 1 ਅਤੇ ਫਾਜਿਲਕਾ ਜ਼ਿਲੇ ਵਿੱਚ 1 ਮੌਤਾਂ ਭਾਵ ਕੁੱਲ 23 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 529 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 381 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।
Total Views: 254 ,
Real Estate