ਮਨਜੀਤ ਜੀਕੇ ਵਿਰੁੱਧ ਕਾਰਵਾਈ ਲਈ ਸਰਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਸ਼ਿਕਾਇਤ : ਮਾਮਲਾ ਗੋਲਕ ਦੀ ਲੁੱਟ ਦਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ ਦੀ ਗੋਲਕ ਦੀ ਲੁੱਟ ਖਸੁੱਟ ਦੇ ਦੋਸ਼ਾਂ ਵਿੱਚ ਘਿਰੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਵੀ ਪੁੱਜੀ ਹੈ।ਸ਼੍ਰੋਮਣੀ ਅਕਾਲੀ ਦਲ (ਦਿੱਲੀ ) ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਵਲੋਂ ਭੇਜੇ ਇੱਕ ਵਫਦ ਨੇ ਇਹ ਸ਼ਿਕਾਇਤ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਹੈ । ਪੱਤਰਿਕਾ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਉਤੇ ਪਿਛਲੇ 6 ਸਾਲਾਂ ਤੋਂ ਚੱਲਿਆ ਆ ਰਿਹਾ ਪ੍ਰਬੰਧ ਆਰਥਿਕ ਤੌਰ ਤੇ ਖਤਮ ਹੋ ਚੁੱਕਾ ਹੈ । ਦਿਲੀ ਕਮੇਟੀ ਘਾਟੇ ਵਿਚ ਚਲੀ ਗਈ ਕਿ ਕਈ ਕਈ ਮਹੀਨਿਆਂ ਤੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣ ਦੇ ਕਾਬਲ ਨਹੀ ਰਹਿ ਗਈ ।ਉਨ੍ਹਾਂ ਦੱਸਿਆ ਕਿ ਦਿੱਲੀ ਦੀਆਂ ਸੰਗਤਾਂ ਵਲੋਂ ਕੀਤੀ ਘੋਖ ਪੜਤਾਲ ਪਿੱਛੋਂ ਇਹ ਤੱਥ ਸਾਹਮਣੇ ਆਏ ਹਨ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ੍ਰ : ਮਨਜੀਤ ਸਿੰਘ ਜੀਕੇ , ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਜਨਰਲ ਮੈਨੇਜਰ ਹਰਜੀਤ ਸਿੰਘ “ ਸੁਬੇਦਾਰ ‘ ,ਕਾਰਜਕਾਰਣੀ ਕਮੇਟੀ ਦੇ ਬਾਕੀ ਮੈਂਬਰਾਂ ਤੇ ਅਹੁੱਦੇਦਾਰਾਂ ਦੀ ਮਿਲੀਭੁਗਤ ਨਾਲ ਅਹੁੱਦਿਆਂ ਦੀ ਘੋਰ ਦੁਰਵਰਤੋਂ ਕਰਦੇ ਹੋਏ ਜਾਅਲੀ ਬਿੱਲਾਂ ਦੇ ਗੋਰਖ-ਧੰਧੇ ਨਾਲ , ਪਿਛਲੇ ਸਮੇਂ ਤੋਂ ਆਪ ਹੀ ਗੁਰੂ ਘਰ ਦੀ ਗੋਲਕ ਦੇ ਕਰੋੜਾਂ ਰੁਪਏ ਦਾ ਗਬਨ ਕਰਦੇ ਆ ਰਹੇ ਹਨ ।
ਉਨ੍ਹਾਂ ਲਿਖਿਆ ਹੈ ਕਿ ਇਹ ਸਭ ਬਾਦਲ ਦਲ ਦੀ ਹਾਈਕਮਾਨ ਵੱਲੋਂ ਆਪਣੇ ਕੁਰੱਪਟ ਨੇਤਾਵਾਂ ਦੀ ਪੁਸ਼ਤ-ਪਨਾਹੀ ਕਾਰਣ ਵਾਪਰਿਆ ਹੈ ਜਿਸਨੇ ਸਿੱਖ ਪੰਥ ਦੀਆਂ ਮਹਾਨ ਰਵਾਇਤਾਂ ਨੂੰ ਮਲੀਆਮੇਟ ਕਰਨ ਦੀ ਰੀਤ ਅਪਣਾਈ ਹੈ । ਹਰਵਿੰਦਰ ਸਿੰਘ ਸਰਨਾ ਨੇ ਜਥੇਦਾਰ ਨੂੰ ਦੱਸਿਆ ਕਿ ਦਿੱਲੀ ਕਮੇਟੀ ਦੇ ਪਰਧਾਨ ਤੇ ਬਾਕੀ ਅਹੁਦੇਦਾਰਾਂ ਵਲੋਂ ਕੀਤੀ ਗੁਰੂ ਦੀ ਗੋਲਕ ਦੀ ਲੁੱਟ ਖਸੁੱਟ ਦਾ ਅਦਾਲਤ ਨੇ ਵੀ ਸਖਤ ਰੁਖ ਅਪਣਾਉਂਦੇ ਹੋਏ ਦਿੱਲੀ ਪੁਲਿਸ ਨੂੰ ਕਮੇਟੀ ਦੇ ਉਪਰੋਕਤ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਅਤੇ ਹੁਣ ਇਹਨਾ ਨੂੰ ਜੇਲ੍ਹ ਜਾਣ ਤੋਂ ਕੋਈ ਨਹੀਂ ਰੋਕ ਸਕਦਾ । ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਅਜਿਹੀ ਸ਼ਰਮਨਾਕ ਸਥਿੱਤੀ ਪਹਿਲੇ ਕਦੇ ਵੀ ਨਹੀਂ ਬਣੀ ਕਿ ਜਦੋਂ ਗੁਰੂ ਕੀ ਗੋਲਕ ਦੇ ਰਾਖੇ ਹੀ ਗੋਲਕ ਦੇ ਲੁਟੇਰੇ ਬਣੇ ਹੋਣ । ਉਨ੍ਹਾਂ ਮੰਗ ਕੀਤੀ ਹੈ ਕਿ ਜਦ ਦੁਨਿਆਵੀ ਕੋਰਟ ਨੇ ਦਿੱਲੀ ਕਮੇਟੀ ਦੀ ਲੁੱਟ ਘਸੁੱਟ ਦਾ ਨੋਟਿਸ ਲੈਂਦੇ ਹੋਏ ਸਖਤ ਕਾਰਵਾਈ ਕੀਤੀ ਹੈ ਤਾਂ ਸਿੱਖ ਜਗਤ ਦੀ ਆਪਣੀ ਰੂਹਾਨੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਹਨਾ ਵਿਰੁੱਧ ਯੋਗ ਕਾਰਵਾਈ ਹੋਣੀ ਜਰੂਰੀ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ ਦੀ ਗੋਲਕ ਦੀ ਲੁੱਟ ਖਸੁੱਟ ਦੇ ਦੋਸ਼ਾਂ ਵਿੱਚ ਘਿਰੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਵੀ ਪੁੱਜੀ ਹੈ।ਸ਼੍ਰੋਮਣੀ ਅਕਾਲੀ ਦਲ (ਦਿੱਲੀ ) ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਵਲੋਂ ਭੇਜੇ ਇੱਕ ਵਫਦ ਨੇ ਇਹ ਸ਼ਿਕਾਇਤ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਹੈ । ਪੱਤਰਿਕਾ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਉਤੇ ਪਿਛਲੇ 6 ਸਾਲਾਂ ਤੋਂ ਚੱਲਿਆ ਆ ਰਿਹਾ ਪ੍ਰਬੰਧ ਆਰਥਿਕ ਤੌਰ ਤੇ ਖਤਮ ਹੋ ਚੁੱਕਾ ਹੈ । ਦਿਲੀ ਕਮੇਟੀ ਘਾਟੇ ਵਿਚ ਚਲੀ ਗਈ ਕਿ ਕਈ ਕਈ ਮਹੀਨਿਆਂ ਤੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣ ਦੇ ਕਾਬਲ ਨਹੀ ਰਹਿ ਗਈ ।ਉਨ੍ਹਾਂ ਦੱਸਿਆ ਕਿ ਦਿੱਲੀ ਦੀਆਂ ਸੰਗਤਾਂ ਵਲੋਂ ਕੀਤੀ ਘੋਖ ਪੜਤਾਲ ਪਿੱਛੋਂ ਇਹ ਤੱਥ ਸਾਹਮਣੇ ਆਏ ਹਨ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ੍ਰ : ਮਨਜੀਤ ਸਿੰਘ ਜੀਕੇ , ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਜਨਰਲ ਮੈਨੇਜਰ ਹਰਜੀਤ ਸਿੰਘ “ ਸੁਬੇਦਾਰ ‘ ,ਕਾਰਜਕਾਰਣੀ ਕਮੇਟੀ ਦੇ ਬਾਕੀ ਮੈਂਬਰਾਂ ਤੇ ਅਹੁੱਦੇਦਾਰਾਂ ਦੀ ਮਿਲੀਭੁਗਤ ਨਾਲ ਅਹੁੱਦਿਆਂ ਦੀ ਘੋਰ ਦੁਰਵਰਤੋਂ ਕਰਦੇ ਹੋਏ ਜਾਅਲੀ ਬਿੱਲਾਂ ਦੇ ਗੋਰਖ-ਧੰਧੇ ਨਾਲ , ਪਿਛਲੇ ਸਮੇਂ ਤੋਂ ਆਪ ਹੀ ਗੁਰੂ ਘਰ ਦੀ ਗੋਲਕ ਦੇ ਕਰੋੜਾਂ ਰੁਪਏ ਦਾ ਗਬਨ ਕਰਦੇ ਆ ਰਹੇ ਹਨ ।
ਉਨ੍ਹਾਂ ਲਿਖਿਆ ਹੈ ਕਿ ਇਹ ਸਭ ਬਾਦਲ ਦਲ ਦੀ ਹਾਈਕਮਾਨ ਵੱਲੋਂ ਆਪਣੇ ਕੁਰੱਪਟ ਨੇਤਾਵਾਂ ਦੀ ਪੁਸ਼ਤ-ਪਨਾਹੀ ਕਾਰਣ ਵਾਪਰਿਆ ਹੈ ਜਿਸਨੇ ਸਿੱਖ ਪੰਥ ਦੀਆਂ ਮਹਾਨ ਰਵਾਇਤਾਂ ਨੂੰ ਮਲੀਆਮੇਟ ਕਰਨ ਦੀ ਰੀਤ ਅਪਣਾਈ ਹੈ । ਹਰਵਿੰਦਰ ਸਿੰਘ ਸਰਨਾ ਨੇ ਜਥੇਦਾਰ ਨੂੰ ਦੱਸਿਆ ਕਿ ਦਿੱਲੀ ਕਮੇਟੀ ਦੇ ਪਰਧਾਨ ਤੇ ਬਾਕੀ ਅਹੁਦੇਦਾਰਾਂ ਵਲੋਂ ਕੀਤੀ ਗੁਰੂ ਦੀ ਗੋਲਕ ਦੀ ਲੁੱਟ ਖਸੁੱਟ ਦਾ ਅਦਾਲਤ ਨੇ ਵੀ ਸਖਤ ਰੁਖ ਅਪਣਾਉਂਦੇ ਹੋਏ ਦਿੱਲੀ ਪੁਲਿਸ ਨੂੰ ਕਮੇਟੀ ਦੇ ਉਪਰੋਕਤ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਅਤੇ ਹੁਣ ਇਹਨਾ ਨੂੰ ਜੇਲ੍ਹ ਜਾਣ ਤੋਂ ਕੋਈ ਨਹੀਂ ਰੋਕ ਸਕਦਾ । ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਅਜਿਹੀ ਸ਼ਰਮਨਾਕ ਸਥਿੱਤੀ ਪਹਿਲੇ ਕਦੇ ਵੀ ਨਹੀਂ ਬਣੀ ਕਿ ਜਦੋਂ ਗੁਰੂ ਕੀ ਗੋਲਕ ਦੇ ਰਾਖੇ ਹੀ ਗੋਲਕ ਦੇ ਲੁਟੇਰੇ ਬਣੇ ਹੋਣ । ਉਨ੍ਹਾਂ ਮੰਗ ਕੀਤੀ ਹੈ ਕਿ ਜਦ ਦੁਨਿਆਵੀ ਕੋਰਟ ਨੇ ਦਿੱਲੀ ਕਮੇਟੀ ਦੀ ਲੁੱਟ ਘਸੁੱਟ ਦਾ ਨੋਟਿਸ ਲੈਂਦੇ ਹੋਏ ਸਖਤ ਕਾਰਵਾਈ ਕੀਤੀ ਹੈ ਤਾਂ ਸਿੱਖ ਜਗਤ ਦੀ ਆਪਣੀ ਰੂਹਾਨੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਹਨਾ ਵਿਰੁੱਧ ਯੋਗ ਕਾਰਵਾਈ ਹੋਣੀ ਜਰੂਰੀ ਹੈ।

Total Views: 128 ,
Real Estate