ਟਰੰਪ ਦੀ ਜਿੱਤ ਵਿੱਚ ਰੂਸ ਵੱਲੋਂ ਮੱਦਦ ਦੇ ਸਬੂਤਾਂ ਦਾ ਦਾਅਵਾ ਕਰਨ ਵਾਲੀ ਮਾਡਲ ਹਿਰਾਸਤ ਵਿੱਚ

ਮਾਸਕੋ : ਬੇਲਾਰੂਸ ਦੀ ਉਸ ਮਾਡਲ ਨੂੰ ਵੀਰਵਾਰ ਨੂੰ ਮਾਸਕੋ ਿਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ , ਜਿਸਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਵਿੱਚ ਰੂਸ ਵੱਲੋਂ ਮੱਦਦ ਕਰਨ ਦੇ ਸਬੂਤ ਹੋਣ ਦਾ ਦਾਅਵਾ ਕੀਤਾ ਸੀ । ਥਾਈਲੈਂਡ ਤੋਂ ਵਾਪਸ ਰੂਸ ਭੇਜੇ ਉਪਰ ਅਨਾਸਤਾਸਿਆ ਵੈਸੂਕੇਵਿਚ ਅਤੇ ਉਸ ਨਾਲ ਆਏ ਗਰੁੱਪ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ । ਉਸਨੂੰ ਵੇਸ਼ਵਾਪੁਣੇ ਦੇ ਲਈ ਨੌਕਰੀ ਦੇਣ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ । ਰੂਸ ਵਿੱਚ ਇਸ ਅਪਰਾਧ ਲਈ 6 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ।
21 ਸਾਲ ਦੀ ਅਨਾਸਤਾਸਿਆ ਅਤੇ ਅਲੈਕਜੈਂਡਰ ਕਿਰਿਲੋਵ ਨੂੰ ਪਿਛਲੇ ਸਾਲ ਪਤਾਇਆ ਵਿੱਚ ਟੂਰਸਿਟਾਂ ਦੇ ਲਈ ਇੱਕ ਸੈਕਸ ਵਰਕਸਾਪ ਚਲਾਉਣ ਦੇ ਦੋਸ਼ ਵਿੱਚ ਥਾਈਲੈਂਡ ਦੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ । ਅਨਾਸਤਾਸਿਆ ਦਾ ਦਾਅਵਾ ਹੈ ਕਿ ਉਸਦੇ ਕੋਲ ਇੱਕ ਰੂਸੀ ਅਰਬਪਤੀ ਬਿਜਨਸਮੈਨ ਦੀ ਆਡਿਓ ਰਿਕਾਰਡਿੰਗ ਹੈ ਜਿਸ ਵਿੱਚ ਟਰੰਪ ਦੀ ਕੈਂਪੇਨ ਬਾਰੇ ਜਾਣਕਾਰੀ ਮਿਲ ਸਕਦੀ ਹੈ।
ਹਵਾਈ ਅੱਡੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਖੁਦ ‘ਲਵ ਗੁਰੂ’ ਬਣੇ ਕਿਰਿਲੋਵ ਸਮੇਤ ਲਈ ਹੋਰ ਲੋਕਾਂ ਨਾਲ ਅਨਾਸਤਾਸਿਆ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਸਾਦਾ ਕੱਪੜਿਆਂ ਵਾਲੇ ਅਧਿਕਾਰੀ ਉਹਨਾਂ ਨੂੰ ਏਅਰਪੋਰਟ ਤੋਂ ਆਪਣੇ ਨਾਲ ਲੈ ਗਏ।
ਕਿਰਿਲੋਵ , ਅਨਾਸਤਾਸਿਆ ਅਤੇ ਕਈ ਹੋਰ ਲੋਕਾਂ ਨੂੰ ਪਿਛਲੇ ਸਾਲ ਥਾਈਲੈਂਡ ਦੇ ਪਤਾਇਆ ਵਿੱਚ ਸਮੁੰਦਰ ਕਿਨਾਰੇ ਇੱਕ ਰਿਜਾਰਟ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ । ਇਹਨਾਂ ਦੋਵਾਂ ਨੂੰ ਉਹਨਾਂ ਦੇ ‘ਲਵ ਸੈਮੀਨਾਰ’ ਵਿੱਚ ਪੁਲੀਸ ਨੇ ਰੇਡ ਦੌਰਾਨ ਗ੍ਰਿਫ਼ਤਾਰ ਕੀਤਾ ਸੀ । ਜੇਲ੍ਹ ਵਿੱਚੋਂ ਹੀ ਉਹਨਾਂ ਨੂੰ ਰੂਸ ਭੇਜਿਆ ਗਿਆ ਸੀ ।
ਦੋਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਦੀ ਗ੍ਰਿਫ਼ਤਾਰੀ ਹੁਕਮ ਦਿੱਤੇ ਤਾਂ ਕੇ ਉਹ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਸਾਹਮਣੇ ਨਾ ਲਿਆ ਸਕਣ । ਉਹ ਦਾਅਵਾ ਕਰਦੀ ਹੈ ਕਿ ਉਹ ਸਰਕਾਰ ਦੇ ਨਜ਼ਦੀਕੀ ਅਰਬਪਤੀ ਔਲੇਗ ਦੇਰਿਪਾਸਕਾ ਦੀ ਸਾਬਕਾ ਪ੍ਰੇਮਿਕਾ ਹੈ।
ਟਰੰਪ ਦੇ ਸਾਬਕਾ ਕੈਪੇਂਨ ਸਲਾਹਕਾਰ ਪਾਲ ਮੈਨਫੋਰਟ ਜੋ ਹਾਲੇ ਵੀ ਦੇਰਿਪਾਸਕਾ ਦਾ ਸਹਿਯੋਗੀ ਅਤੇ ਪੁਤਿਨ ਦੇ ਨਿੱਜੀ ਸੈੱਫ ਅਤੇ 13 ਹੋਰ ਲੋਕਾਂ ਨੂੰ ਰਾਬਰਟ ਮੂਲਰ ਦੀ ਹਾਲੀਆ ਮੁਹਿੰਮ ਵਿੱਚ ਚਾਰਜ ਕੀਤਾ ਗਿਆ ।
ਮੈਨਫੋਰਟ ਨੇ ਕਥਿਤ ਤੌਰ ‘ਤੇ ਚੋਣ ਮੁਹਿੰਮ ਦੇ ਦੌਰਾਨ ਟਰੰਪ ਦੀ ਪ੍ਰਗਤੀ ਦੇ ਬਾਰੇ ਜਾਣਕਾਰੀ ਦੇਣ ਦੀ ਆਫਰ ਦਿੱਤੀ ਸੀ ।

Total Views: 340 ,
Real Estate