ਗੁਰਦੁਆਰਾ ਸ੍ਰੀ ਰੀਠਾ ਸਾਹਿਬ ਚੰਪਾਵਤ ਉਤਰਾਖੰਡ ਵਿਖੇ ਲੱਗਣ ਵਾਲਾ ਸਾਲਾਨਾ ਜੋੜਮੇਲਾ ਰੱਦ

ਚੰਡੀਗੜ, 1 ਜੂਨ (ਜਗਸੀਰ ਸਿੰਘ ਸੰਧੂ) : ਹਰ ਸਾਲ ਦੀ ਤਰਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਚੰਪਾਵਤ ਉਤਰਾਖੰਡ ਵਿਖੇ ਮਨਾਇਆ ਜਾ ਵਾਲਾ 3, 4 ਅਤੇ 5 ਜੂਨ 2020 ਨੂੰ ਸਲਾਨਾ ਧਾਰਮਿਕ ਜੋੜ ਮੇਲਾ ਭਾਰਤ ਵਿੱਚ ਕਰੋਨਾ ਵਾਇਰਸ ਕਰਕੇ ਰੱਦ ਕਰ ਦਿੱਤਾ ਗਿਆ ਹੈ । ਲਾਕ ਡਾਊਨ ਲਗੇ ਹੋਣ ਕਾਰਨ ਇਸ ਸਾਲ ਇਹ ਸਲਾਨਾ ਧਾਰਮਿਕ ਜੋੜ ਮੇਲਾ ਨਹੀ ਮਨਾਇਆ ਜਾਵੇਗਾ। ਇਸ ਸਬੰਧ ਗੁਰਦੁਆਰਾ ਸਾਹਿਬ ਮੱਖ ਸੇਵਾਦਾਰ ਬਾਬਾ ਸਾਮ ਸਿੰਘ ਨੇ ਪੱਤਰਾ ਰਾਹੀ ਸੰਗਤਾ ਨੂੰ ਸੂਚਿਤ ਕਰ ਦਿਤਾ ਹੈ। ਇਸ ਮੋਕੇ ਸ੍ਰੀ ਰੀਠਾ ਸਾਹਿਬ ਵੈਲਫੇਅਰ ਕਲੱਬ ਰਜਿ ਬਰਨਾਲਾ ਦੇ ਪ੍ਧਾਨ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਲਾਕ ਡਾਊਨ ਖਤਮ ਹੋਣ ਤੋ ਬਾਅਦ ਜੋੜ ਮੇਲੇ ਦੀ ਅਗਲੀ ਤਰੀਕ ਨਿਯਤ ਕਰ ਕੇ ਬਾਬਾ ਸਾਮ ਸਿੰਘ ਵੱਲੋ ਦੱਸ ਦਿੱਤੀ ਜਾਵੇਗੀ।

Total Views: 195 ,
Real Estate