ਅਮਰੀਕਾ ਨੇ ਨਸ਼ਾ ਤਸਕਰਾਂ ਵਿਰੁੱਧ ਆਪਣੀ ਫੌਜੀ ਕਾਰਵਾਈ ਨੂੰ ਬਹੁਤ ਹਮਲਾਵਰ ਬਣਾ ਦਿੱਤਾ ਹੈ। ਅਮਰੀਕੀ ਫੌਜ ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ‘ਚ ਇਕ ਸ਼ੱਕੀ ਕਿਸ਼ਤੀ ‘ਤੇ ਵੱਡਾ ਹਵਾਈ ਹਮਲਾ ਕੀਤਾ ਹੈ। ਇਸ ਜਾਨਲੇਵਾ ਹਮਲੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਅਮਰੀਕਾ ਨੇ ਸਮੁੰਦਰ ਵਿੱਚ ਅਜਿਹੀ ਕਿਸ਼ਤੀ ਨੂੰ ਨਿਸ਼ਾਨਾ ਬਣਾਇਆ ਹੈ।ਅਮਰੀਕੀ ਫੌਜ ਨੇ ਜਿਸ ਕਿਸ਼ਤੀ ‘ਤੇ ਬੰਬ ਸੁੱਟਿਆ ਸੀ, ਉਸ ਤੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋਣ ਦਾ ਸ਼ੱਕ ਸੀ। ਇਸ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਅਮਰੀਕੀ ਫੌਜ ਨੇ ਕੈਰੇਬੀਅਨ ਸਾਗਰ ਵਿਚ ਡਰੱਗਜ਼ ਦੀ ਇਕ ਹੋਰ ਸ਼ੱਕੀ ਕਿਸ਼ਤੀ ‘ਤੇ ਹਮਲਾ ਕੀਤਾ ਸੀ, ਜਿਸ ਵਿਚ ਦੋ ਲੋਕ ਮਾਰੇ ਗਏ ਸਨ।
Total Views: 1 ,
Real Estate





















