ਪੰਜਾਬ ‘ਚ ਅੱਜ ਕੋਰੋਨਾ ਦੇ 38 ਨਵੇਂ ਮਰੀਜ਼ ਆਏ

ਚੰਡੀਗੜ, 1 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 38 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2301 ਹੋ ਗਈ ਹੈ। ਅੱਜ ਅੰਮ੍ਰਿਤਸਰ ਜ਼ਿਲੇ ਵਿੱਚ 9, ਹੁਸਿਆਰਪੁਰ ਜ਼ਿਲੇ ਵਿੱਚ 8, ਫਤਿਹਗੜ ਸਾਹਿਬ ਜ਼ਿਲੇ ਵਿੱਚ 5, ਪਟਿਆਲਾ ਜ਼ਿਲੇ ਵਿੱਚ 4, ਲੁਧਿਆਣਾ ਜ਼ਿਲੇ ਵਿੱਚ 4, ਐਸ.ਏ.ਐਸ ਨਗਰ ਮੋਹਾਲੀ ਵਿੱਚ 2, ਬਠਿੰਡਾ ਜ਼ਿਲੇ ਵਿੱਚ 2, ਐਸ.ਬੀ.ਐਸ ਨਗਰ ਨਵਾਂਸਹਿਰ, ਪਠਾਨਕੋਟ, ਗੁਰਦਾਸਪੁਰ ਅਤੇ ਜਲੰਧਰ ਜ਼ਿਲਿਆਂ ਵਿੱਚ 1-1 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 2301 ਹੋ ਗਈ ਹੈ, ਜਦੋਂਕਿ ਹੁਣ ਤਕ ਕੋਰੋਨਾ ਨਾਲ ਸੂਬੇ ਵਿੱਚ 44 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 257 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 2000 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 91113 ਵਿਅਕਤੀਆਂ ਸੈਂਪਲ ਲਏ ਗਏ, ਜਿਹਨਾਂ ਵਿੱਚੋਂ ਹੁਣ ਤੱਕ 2301 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 257 ਐਕਟਿਵ ਕੇਸ ਹਨ, ਜਿਹਨਾਂ ਵਿੱਚੋਂ 3 ਗੰਭੀਰ ਮਰੀਜ਼ ਆਕਸੀਜਨ ‘ਤੇ ਹਨ ਅਤੇ 2 ਜਿਆਦਾ ਗੰਭੀਰ ਮਰੀਜ ਵੈਂਟੀਲੇਟਰ ‘ਤੇ ਹਨ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 44 ਮੌਤਾਂ ਹੋ ਚੁੱਕੀਆਂ ਅਤੇ 2000 ਮਰੀਜ਼ ਠੀਕ ਵੀ ਹੋ ਚੁੱਕੇ ਹਨ।

Total Views: 214 ,
Real Estate