ਕੇਂਦਰ ਸਰਕਾਰ ਨੇ ਲਾਕਡਾਊਨ-5 ਲਾਗੂ ਕਰਕੇ 1 ਜੂਨ ਤੋਂ 30 ਜੂਨ ਤੱਕ ਮਿਆਦ ਵਧਾਈ

ਕੇਂਦਰ ਸਰਕਾਰ ਨੇ ਲਾਕਡਾਊਨ-5 ਲਾਗੂ ਕਰਕੇ 1 ਜੂਨ ਤੋਂ 30 ਜੂਨ ਤੱਕ ਮਿਆਦ ਵਧਾਈ
   ਧਾਰਮਿਕ ਸਥਾਨ, ਹੋਟਲ, ਸੈਲੂਨ ਅਤੇ ਰੈਸਟੋਰੈਂਟ ਖੋਲਣ ਦੀ ਸ਼ਰਤਾਂ ਤਹਿਤ ਇਜਾਜ਼ਤ
ਚੰਡੀਗੜ, 30 ਮਈ (ਜਗਸੀਰ ਸਿੰਘ ਸੰਧੂ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਕੇਂਦਰ ਸਰਕਾਰ ਨੇ ਲਾਕਡਾਊਨ-5 ਲਾਗੂ ਕਰਕੇ ਇਸ ਦੀ ਮਿਆਦ 1 ਜੂਨ ਤੋਂ 30 ਜੂਨ ਤੱਕ ਵਧਾ ਦਿੱਤੀ ਹੈ। ਲਾਕਡਾਊਨ-5 ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕੰਟੇਨਮੈਂਟ ਜ਼ੋਨ ‘ਚ ਨਾ ਆਉਣ ਵਾਲੇ ਖੇਤਰਾਂ ਵਿੱਚ ਪੜਾਅਵਾਰ ਛੋਟ ਦਿੱਤੀ ਗਈ ਹੈ ਅਤੇ ਸਰਕਾਰ ਨੇ ਧਾਰਮਿਕ ਥਾਵਾਂ, ਹੋਟਲ, ਸੈਲੂਨ, ਰੈਸਟੋਰੈਂਟ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ। ਜਿਕਰਯੋਗ ਹੈ ਕਿ ਲਾਕਡਾਊਨ-4 ਦੀ ਮਿਆਦ 31 ਮਈ ਨੂੰ ਖ਼ਤਮ ਹੋ ਰਹੀ ਹੈ, ਜਿਸ ਦੇ ਚਲਦਿਆਂ ਹੀ ਕੇਂਦਰ ਸਰਕਾਰ ਨੇ ਲਾਕਡਾਊਨ-5 ਲਾਗੂ ਕਰਦਿਆਂ ਇਸ ਦੀ ਮਿਆਦ 1 ਜੂਨ ਤੋਂ 30 ਜੂਨ ਤਕ ਵਧਾਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਸਕੂਲ-ਕਾਲਜ ਖੋਲਣ ਦਾ ਫ਼ੈਸਲਾ ਸੂਬਾ ਸਰਕਾਰਾਂ ‘ਤੇ ਛੱਡ ਦਿੱਤਾ ਹੈ, ਜਿਸ ਬਾਰੇ ਸੂਬਾ ਸਰਕਾਰਾਂ ਜੁਲਾਈ ‘ਚ ਫ਼ੈਸਲਾ ਲੈ ਸਕਣਗੀਆਂ। ਲਾਕਡਾਊਨ-5 ਦੌਰਾਨ ਕੁਝ ਸ਼ਰਤਾਂ ਨਾਲ ਹੋਟਲ, ਧਾਰਮਕ ਥਾਵਾਂ, ਰੈਸਟੋਰੈਂਟ 8 ਜੂਨ ਤੋਂ ਖੋਲ• ਦਿੱਤੇ ਜਾਣਗੇ ਅਤੇ ਸ਼ਾਪਿੰਗ ਮਾਲ ਨੂੰ ਵੀ ਖੋਲਣ ਦੀ ਮਨਜੂਰੀ ਦੇ ਦਿੱਤੀ ਗਈ ਹੈ। ਇਸ ਦੌਰਾਨ ਦੇਸ਼ ‘ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ। ਹੁਣ ਲੋਕ ਬਿਨਾ ਪਾਸ ਦਿਖਾਏ ਇੱਕ ਸੂਬੇ ਤੋਂ ਦੂਜੇ ਸੂਬੇ ‘ਚ ਜਾ ਸਕਣਗੇ।
ਇਹ ਲਾਕਡਾਊਨ ਤਿੰਨ ਗੇੜਾਂ ਵਿੱਚ ਖੁੱਲੇਗਾ। ਜਿਸ ਦੇ ਪਹਿਲੇ ਗੇੜ ਤਹਿਤ 8 ਜੂਨ ਤੋਂ ਧਾਰਮਿਕ ਥਾਵਾਂ, ਸ਼ੌਪਿੰਗ ਮਾਲ, ਹੋਟਲ-ਰੈਸਟੋਰੈਂਟ ਖੁੱਲਣਗੇ। ਦੂਸਰੇ ਗੇੜ ਵਿੱਚ ਜੁਲਾਈ ਵਿੱਚ ਸਕੂਲ, ਕਾਲਜ ਖੋਲਣ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਤੀਜੇ ਗੇੜ ‘ਚ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਅੰਤਰਰਾਸ਼ਟਰੀ ਹਵਾਈ ਯਾਤਰਾ, ਮੈਟਰੋ, ਸਿਨੇਮਾ ਹਾਲ ਤੇ ਜਿੰਮ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

Total Views: 137 ,
Real Estate