ਚੰਡੀਗੜ, 11 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 54 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ
ਪਾਜੇਟਿਵ ਆਉਣ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1877 ਹੋ ਗਈ ਹੈ, ਜਦਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 31 ਹੈ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 1678 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 168 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਪੰਜਾਬ ‘ਚ ਹੁਣ ਤਕ 42306 ਸੈਂਪਲ ਲਏ, ਜਿਹਨਾਂ ‘ਚੋਂ 37993 ਸੈਂਪਲ ਨੈਗੇਟਿਵ ਆਏ ਹਨ, ਜਦਕਿ 2436 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 1877 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 1678 ਐਕਟਿਵ ਕੇਸ ਹਨ ਅਤੇ ਇੱਕ ਮਰੀਜ ਆਕਸੀਜਨ ਉਪਰ ਅਤੇ 2 ਮਰੀਜ ਵੈਂਟੀਲੇਟਰ ‘ਤੇ ਹਨ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 31 ਮੌਤਾਂ ਹੋ ਚੁੱਕੀਆਂ ਅਤੇ 168 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਜ ਨਵੇਂ ਆਏ ਕੇਸਾਂ ਵਿੱਚ ਸਭ ਤੋਂ ਵੱਧ ਜਲੰਧਰ ਜਿਲੇ ਤੋਂ 13 ਨਵੇਂ ਮਰੀਜ ਕੋਰਨਾ ਪਾਜੇਟਿਵ ਪਾਏ ਹਨ, ਇਸੇ ਤਰਾਂ ਮਾਨਸਾ ਜ਼ਿਲੇ ਵਿੱਚ 12 ਨਵੇਂ ਮਰੀਜ, ਫਤਹਿਗੜ ਸਾਹਿਬ ਜ਼ਿਲੇ ਵਿੱਚ 11 ਨਵੇਂ ਮਰੀਜ਼, ਗੁਰਦਾਸਪੁਰ ਜ਼ਿਲੇ ਵਿੱਚ 6 ਨਵੇਂ ਮਰੀਜ਼, ਮੋਗਾ ਅਤੇ ਲੁਧਿਆਣਾ ਵਿੱਚ ਦੋ-ਦੋ ਨਵੇਂ ਮਰੀਜ਼ ਅਤੇ ਤਰਨਤਾਰਨ, ਫਾਜਿਲਕਾ, ਪਟਿਆਲਾ, ਫਰੀਦਕੋਟ, ਰੋਪੜ, ਹੁਸਿਆਰਪੁਰ, ਅੰਮ੍ਰਿਤਸਰ ਸਾਹਿਬ ਅਤੇ ਫਿਰੋਜ਼ਪੁਰ ਜਿਲਿਆਂ ਵਿੱਚ ਇੱਕ-ਇੱਕ ਨਵਾਂ ਮਰੀਜ਼ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ।
ਜਿਲੇਵਾਰ ਸਥਿਤੀ
ਜਿਲੇ ਪਾਜ਼ੇਟਿਵ ਐਕਟਿਵ ਕੇਸ ਠੀਕ ਹੋਏ ਮੌਤਾਂ
1. ਅੰਮ੍ਰਿਤਸਰ 296 285 8 3
2. ਜਲੰਧਰ 188 161 22 5
3. ਤਰਨਤਾਰਨ 158 158 0 0
4. ਲੁਧਿਆਣਾ 127 113 8 6
5. ਗੁਰਦਾਸਪੁਰ 122 121 0 1
6. ਐਸ.ਬੀ.ਐਸ ਨਗਰ 103 84 18 1
7. ਐਸ.ਏ.ਐਸ ਨਗਰ 102 45 54 3
8. ਪਟਿਆਲਾ 98 80 16 2
9. ਹੁਸ਼ਿਆਰਪੁਰ 91 81 6 4
10. ਸੰਗਰੂਰ 88 85 3 0
11. ਮੁਕਤਸਰ 65 64 1 0
12. ਮੋਗਾ 59 55 4 0
13. ਰੋਪੜ 56 53 2 1
14. ਫਤਹਿਗੜ ਸਾਹਿਬ 47 45 2 0
15. ਫਰੀਦਕੋਟ 46 43 3 0
16. ਫਿਰੋਜ਼ਪੁਰ 44 42 1 1
17. ਬਠਿੰਡਾ 40 40 0 0
8. ਫਾਜਿਲਕਾ 40 40 0 0
19. ਮਾਨਸਾ 32 26 6 0
20. ਪਠਾਨਕੋਟ 29 17 11 1
21. ਕਪੂਰਥਲਾ 25 21 2 2
22. ਬਰਨਾਲਾ 21 19 1 1
ਕੁੱਲ 1877 1678 168 31


















