ਮੋਟੇ ਲੋਕਾਂ ਨੂੰ ਲਈ ਕਰੋਨਾ ਜਿ਼ਆਦਾ ਜਾਨਲੇਵਾ ?

ਮੋਟੇ ਲੋਕਾਂ ਵਿੱਚ ਦਿਲ ਦੀ ਬਿਮਾਰੀ , ਕੈਂਸਰ ਅਤੇ ਟਾਈਪ -2 ਡਾਇਬਟੀਜ ਵਰਗੀਆਂ ਬਿਮਾਰੀਆਂ ਦਾ ਖਤਰਾ ਜਿ਼ਆਦਾ ਹੈ। ਪਰ ਹੁਣ ਸੁਰੂਆਤੀ ਖੋਜ਼ ਵਿੱਚ ਇਹ ਵੀ ਪਤਾ ਲੱਗਿਆ ਕਿ ਮੋਟੇ ਲੋਕਾਂ ਨੂੰ ਕੋਵਿਡ-19 ਦੀ ਲਾਗ ਦਾ ਖ਼ਤਰਾ ਵੀ ਜਿ਼ਆਦਾ ਹੋ ਸਕਦਾ ਹੈ।
ਇਸ ਸਵਾਲ ਦਾ ਜਵਾਬ ਕਈ ਪ੍ਰਕਾਰ ਦੇ ਅਧਿਐਨਾਂ ਤੋਂ ਬਾਅਦ ਹੀ ਪੱਕੇ ਤੌਰ ‘ਤੇ ਮਿਲ ਸਕਦਾ ਹੈ ਪਰ ਮਾਹਿਰਾਂ ਨੇ ਕੁਝ ਅੰਕੜਿਆਂ ਦੇ ਆਧਾਰ ‘ਤੇ ਇਸਦਾ ਜਵਾਬ ਲੱਭਣ ਦੀ ਕੋਸਿ਼ਸ਼ ਕੀਤੀ ਹੈ।
ਬ੍ਰਿਟੇਨ ਵਿੱਚ 17 ਲੋਕਾਂ ਦੇ ਉਪਰ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਕਿ ਜੋ ਲੋਕ ਮੋਟਾਪੇ ਦਾ ਸਿ਼ਕਾਰ ਸਨ ਅਤੇ ਜਿੰਨ੍ਹਾਂ ਦਾ ਬਾਡੀ-ਮਾਸ ਇੰਡੈਕਸ 30 ਤੋਂ ਜਿ਼ਆਦਾ ਸੀ , ਉਹਨਾ ਵਿੱਚ 33 ਫੀਸਦੀ ਮੌਤ ਦਰ ਜਿ਼ਆਦਾ ਹੈ।
ਇੱਕ ਹੋਰ ਅਧਿਐਨ ਵਿੱਚ ਅਜਿਹੇ ਲੋਕਾਂ ਵਿੱਚ ਮੌਤ ਦਰ ਦੁਗਣੀ ਪਾਈ ਗਈ ਹੈ । ਖੋਜੀਆਂ ਦਾ ਕਹਿਣਾ ਹੈ ਕਿ ਜੇ ਇਹਨਾਂ ਵਿੱਚ ਦਿਲ ਦੀ ਬਿਮਾਰੀ ਅਤੇ ਸੂਗਰ ਵਰਗੇ ਦੂਜੇ ਕਾਰਨ ਸ਼ਾਮਿਲ ਕਰ ਲਏ ਜਾਣ ਤਾਂ ਇਹ ਅੰਕੜਾ ਹੋਰ ਵੱਧ ਹੋ ਜਾਂਦਾ ਹੈ।
-ਬ੍ਰਿਟੇਨ ਵਿੱਚ ਆਈਸੀਯੂ ਵਿੱਚ ਭਰਤੀ ਹੋਏ ਲੋਕਾਂ ਉਪਰ ਕੀਤੇ ਗਏ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉੱਥੇ ਭਰਤੀ ਕਰੀਬ 34.5 ਫੀਸਦੀ ਲੋਕ ਵੱਧ ਭਾਰ ਦੇ ਸਨ ਅਤੇ 31.5 ਪ੍ਰਤੀਸ਼ਤ ਮੋਟੇ ਸਨ ਅਤੇ ਸੱਤ ਪ੍ਰਤੀਸ਼ਤ ਮੋਟੇ ਅਤੇ ਬਿਮਾਰ ਦੋਵੇ ਸੀ ਜਦਕਿ 26 ਫੀਸਦੀ ਲੋਕਾਂ ਦੀ ਬੀਐਸਆਈ ਸਧਾਰਨ ਸੀ ।
ਸਰੀਰ ਦੇ ਵਜ਼ਨ ਅਤੇ ਉਸਦੀ ਲੰਬਾਈ ਦਾ ਅਨੁਪਾਤ ਬੀਐਮਆਈ ਅਖ਼ਵਾਉਂਦਾ ਹੈ। ਬੀਐਮਆਈ ਤੋਂ ਸਾਨੂੰ ਕਿਸੇ ਵਿਅਕਤੀ ਦੇ ਓਵਰਵੇਟ, ਮੋਟੇ ਅਤੇ ਸਿਹਤਮੰਦ ਹੋਣ ਦਾ ਪਤਾ ਲੱਗਦਾ ਹੈ।
ਵਰਲਡ ਓਬੇਸਿਟੀ ਫੈਡਰੇਸ਼ਨ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਵਿੱਚ ਕਰੋਨਾ ਵਾਇਰਸ ਦੀ ਲਾਗ ਲੱਗ ਰਹੀ ਹੈ , ਉਹਨਾਂ ਵਿੱਚ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹਨਾਂ ਦੀ ‘ਬੀਐਮਆਈ-25 ਤੋਂ ਵੱਧ’ ਹੈ। ਅਮਰੀਕਾ , ਇਟਲੀ ਅਤੇ ਚੀਨ ਵਿੱਚ ਹੋਏ ਸੁਰੂਆਤੀ ਅਧਿਐਨਾਂ ਵਿੱਚ ਵੀ ਇਹ ਪਤਾ ਲੱਗਿਆ ਕਿ ਜਿ਼ਆਦਾ ਬੀਐਮਆਈ ਇੱਕ ਅਹਿਮ ਕਾਰਨ ਹੈ।
ਇਸ ਤੋਂ ਬਿਨਾ ਜਿ਼ਆਦਾ ਉਮਰ ਦੇ ਲੋਕ ਵੀ ਕਰੋਨਾ ਲਾਗ ਨਾਲ ਵੱਧ ਪ੍ਰਭਾਵਿਤ ਹੋ ਸਕਦੇ ਹਨ।
ਮੋਟੇ ਲੋਕਾਂ ਨੂੰ ਕਿਉਂ ਹੈ ਵੱਧ ਖ਼ਤਰਾ ? ਜਿੰਨ੍ਹਾਂ ਜਿ਼ਆਦਾ ਵਜ਼ਨ ਤੁਹਾਡਾ ਹੋਵੇਗਾ ਓਨੀ ਹੀ ਜਿ਼ਆਦਾ ਚਰਬੀ ਸ਼ਰੀਰ ਵਿੱਚ ਹੋਵੇਗੀ ਅਤੇ ਓਨੇ ਹੀ ਤੁਸੀ ਫਿੱਟ ਨਹੀਂ ਹੋਵੋਗੇ। ਇਸਦਾ ਅਸਰ ਤੁਹਾਡੇ ਫੇਫੜਿਆਂ ਦੀ ਸਮਰੱਥਾ ਉੱਤੇ ਪੈਂਦਾ ਹੈ । ਇਸ ਤੋਂ ਇਲਾਵਾ ਖੂਨ ਤੱਕ ਆਕਸੀਜਨ ਪਹੁੰਚ ਵਿੱਚ ਦਿੱਕਤ ਹੁੰਦੀ ਹੈ ਅਤੇ ਫਿਰ ਇਸ ਨਾਲ ਖੂਨ ਦੇ ਪ੍ਰਵਾਹ ‘ ਅਤੇ ਦਿਲ ‘ਤੇ ਅਸਰ ਪੈਂਦਾ ਹੈ।
ਯੂਨੀਵਰਸਿਟੀ ਆਫ ਗਲਾਸਗੋ ਦੇ ਪ੍ਰੋਫੈਸਰ ਨਵੀਦ ਸੱਤਾਰ ਕਹਿੰਦੇ ਹਨ , ‘ ਜਿ਼ਆਦਾ ਵਜਨ ਵਾਲੇ ਲੋਕਾਂ ਨੂੰ ਵੱਧ ਆਕਸੀਜਨ ਦੀ ਜਰੂਰਤ ਹੁੰਦੀ ਹੈ ਇਸ ਨਾਲ ਉਹਨਾ ਦੇ ਸਿਸਟਮ ‘ਤੇ ਵੱਧ ਜ਼ੋਰ ਪੈਂਦਾ ਹੈ।’
ਕਰੋਨਾ ਵਰਗੀ ਲਾਗ ਦੇ ਦੌਰਾਨ ਇਹ ਜਿ਼ਆਦਾ ਖ਼ਤਰਨਾਕ ਹੋ ਸਕਦਾ ਹੈ।
ਯੂਨੀਵਰਸਿਟੀ ਆਫ ਰਿਡਿੰਗ ਦੇ ਡਾਕਟਰ ਡੇਆਨ ਸੇਲਾਇਆ ਕਹਿੰਦੇ ਹਨ , ‘ ਵੱਧ ਵਜ਼ਨ ਵਾਲੇ ਸ਼ਰੀਰ ਵਿੱਚ ਮਹੱਤਵਪੂਰਨ ਅੰਗਾਂ ਨੂੰ ਆਕਸੀਜਨ ਦੀ ਕਮੀ ਨਾਲ ਜੂਝਣਾ ਪੈਂਦਾ ਹੈ।’
ਇਹ ਕਾਰਨ ਹੈ ਕਿ ਕਿਉਂ ਵੱਧ ਵਜ਼ਨ ਵਾਲੇ ਜਾਂ ਫਿਰ ਮੋਟੇ ਲੋਕਾਂ ਨੂੰ ਆਈਸੀਯੂ ਵਿੱਚ ਆਕਸੀਜਨ ਦੇਣ ਦੀ ਜਿ਼ਆਦਾ ਜਰੂਰਤ ਹੁੰਦਾ ਹੈ ਅਤੇ ਉਹਨਾਂ ਦੀ ਕਿਡਨੀ ਦਾ ਖਿਆਲ ਵੀ ਵਿਸ਼ੇਸ਼ ਰੂਪ ਵਿੱਚ ਰੱਖਣਾ ਪੈਦਾ ਹੈ।
ਵਿਗਿਆਨਿਕਾਂ ਨੇ ਪਤਾ ਲਗਾਇਆ ਹੈ ਕਿ ਕੋਸਿ਼ਕਾਵਾਂ ਵਿੱਚ ਮੋਜੂਦ ਏਸੀਈ-2 ਨਾਮ ਦਾ ਐਗਜਾਈਮ ਕਰੋਨਾ ਵਾਇਰਸ ਦੇ ਲਈ ਸਰੀਰ ਦਾ ਪ੍ਰਵੇਸ਼ ਦੁਆਰ ਹੈ । ਇਹ ਐਗਜਾਈਮ ਵੱਡੇ ਪੱਧਰ ‘ਤੇ ਫੈਟੀ ਕੋਸਿ਼ਕਾਵਾਂ ਵਿੱਚ ਪਾਇਆ ਜਾਂਦਾ ਹੈ। ਜੋ ਲੋਕ ਵੱਧ ਭਾਰ ਵਾਲੇ ਹੁੰਦੇ ਹਨ, ਉਹਨਾਂ ਵਿੱਚ ਫੈਟੀ ਕੋਸਿ਼ਕਾਵਾਂ ਜਿ਼ਆਦਾ ਹੁੰਦੀ ਹਨ ਇਸ ਲਈ ਉਹਨਾਂ ਦੇ ਕਰੋਨਾ ਪ੍ਰਭਾਵਿਤ ਹੋਣ ਦਾ ਜਿ਼ਆਦਾ ਖ਼ਤਰਾ ਹੁੰਦਾ ਹੈ।
ਲਾਗ ਤੋਂ ਅਸੀਂ ਕਿੰਨ੍ਹਾ ਪ੍ਰਭਾਵਿਤ ਹੋਵਾਂਗੇ ਇਸਦੀ ਸਭ ਤੋਂ ਮਹੱਤਵਪੂਰਨ ਵਜਾਹ ਹੈ ਸਾਡਾ ਇਮਊਨ ਸਿਸਟਮ । ਇਹ ਵਾਇਰਸ ਦੇ ਹਮਲੇ ਦੌਰਾਨ ਸਾਡੇ ਸ਼ਰੀਰ ਦੀ ਪ੍ਰਤੀਰੋਧੀ ਸਮਰੱਥਾ ਨੂੰ ਦੱਸਦਾ ਹੈ। ਮੋਟੇ ਵਿਅਕਤੀਆਂ ਵਿੱਚ ਨਿਸ਼ਚਿਤ ਤੌਰ ‘ਤੇ ਇਹ ਪ੍ਰਤੀਰੋਧੀ ਸਮਰੱਥਾ ਬਹੁਤ ਚੰਗੀ ਨਹੀਂ ਹੁੰਦੀ । ਇਹ ਇਨਫੈਕਸ਼ਨ ਦੇ ਦੌਰਾਨ ਮੈਕਰੋਫੇਜ ਫੈਟੀ ਕੋਸਿ਼ਕਾਵਾਂ ਨੂੰ ਨੁਕਸਾਨ ਹੁੰਦਾ ਹੈ।
ਵਿਗਿਆਨਿਕਾਂ ਦੇ ਮੁਤਾਬਿਕ ‘ਸਾਈਕੋਟੀਨ ਸਟ੍ਰੋਮ ’ ਸ਼ਰੀਰ ਵਿੱਚ ਪੈਦਾ ਹੁੰਦਾ ਹੈ । ਇਹ ਇੱਕ ਤਰ੍ਹਾਂ ਦਾ ਰਿਐਕਸ਼ਨ ਹੁੰਦਾ ਹੈ। ਜੋ ਜਾਨਲੇਵਾ ਵੀ ਹੋ ਸਕਦਾ ਹੈ। ਇਹ ਸਰੀਰ ਪ੍ਰਤੀਰੋਧਕ ਸਮਰੱਥਾ ਤੋਂ ਵੱਧ ਸਰਗਰਮ ਹੋਣ ਦੀ ਵਜਾਅ ਨਾਲ ਹੁੰਦਾ ਹੈ।
ਡਾਕਟਰ ਇਆਨ ਦੱਸਦੇ ਹਨ ਕਿ ਇੱਕ ਖਾਸ਼ ਤਰ੍ਹਾਂ ਦੀ ਫੈਟ ਕੋਸਿ਼ਕਾਵਾਂ ਵਿੱਚ ਮੈਕਰੋਫੇਜ ਆਸਾਨੀ ਨਾਲ ਆਪਣਾ ਸਿ਼ਕਾਰ ਬਣਾ ਲੈਂਦੀ ਹੈ। ਇਹ ਵਜਾਅ ਹੈ ਕਿ ਕਾਲੇ ਅਤੇ ਅਫਰੀਕੀ ਲੋਕਾਂ ਜਿੰਨ੍ਹਾਂ ਵਿੱਚ ਇਸ ਤਰ੍ਹਾਂ ਦੀ ਕੋਸਿ਼ਕਾਵਾਂ ਜਿ਼ਆਦਾ ਹੁੰਦੀਆਂ ਹਨ, ਉਹਨਾਂ ਵਿੱਚ ਜਿ਼ਆਦਾ ਸੂਗਰ ਦੇ ਮਰੀਜ਼ ਹੁੰਦੇ ਹਨ ਅਤੇ ਵਾਇਰਸ ਦਾ ਅਸਰ ਉਹਨਾਂ ‘ਤੇ ਅਸਾਨੀ ਨਾਲ ਹੋ ਜਾਂਦਾ ਹੈ।
ਮੋਟਾਪੇ ਨਾਲ ਦੂਸਰੀਆਂ ਸਿਹਤ ਸਮੱਸਿਆਵਾ ਵੀ ਆਉਂਦੀਆਂ ਹਨ। ਮਸਲਨ ਫੇਫੜਿਆਂ ਦਾ ਕਮਜ਼ੋਰ ਹੋ ਜਾਣਾ। ਕਿਡਨੀ ਪ੍ਰਭਾਵਿਤ ਹੋਣਾ ਅਤੇ ਟਾਈਪ -2 ਡਾਇਬਿਟੀਜ਼ ਦਾ ਸਿ਼ਕਾਰ ਹੋਣਾ ।
ਖੂਨ ਦੇ ਲੋਥੜੇ ਜੰਮ ਸਕਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਸ਼ਰੀਰ ‘ਤੇ ਵੱਧ ਜ਼ੋਰ ਪੈਂਦਾ ਹੈ।
ਕਰੋਨਾ ਤੋਂ ਪ੍ਰਭਾਵਿਤ ਹੋਣ ਮਗਰੋਂ ਇਹਨਾਂ ਸਾਰੀਆਂ ਵਜਾਹ ਕਰਕੇ ਅਜਿਹੇ ਮਰੀਜ਼ਾਂ ਲਈ ਖ਼ਤਰਾ ਵੱਧ ਜਾਂਦਾ ਹੈ।
ਮੋਟੇ ਲੋਕਾਂ ਨੂੰ ਹਸਪਤਾਲ ਵਿੱਚ ਕੇਅਰ ਕਰਨ ਵਿੱਚ ਦਿੱਕਤ ਆਉਂਦੀ ਹੈ। ਜਿ਼ਆਦਾ ਵਜ਼ਨ ਦੀ ਵਜਾਅ ਉਹਨਾਂ ਦੀ ਸਕੈਨਿੰਗ ਕਰਨ ਜਾਂ ਫਿਰ ਉਹਨਾਂ ਨੂੰ ਘੁੰਮਾਉਣ ਵਿੱਚ ਵੀ ਸਮੱਸਿਆ ਆਉਂਦੀ ਹੈ।
ਇਸ ਲਈ ਸਿਹਤਮੰਦ ਰਹਿਣ ਦੇ ਲਈ ਘੱਟ ਅਤੇ ਸੰਤੁਲਿਤ ਭੋਜਨ ਖਾਓ ਅਤੇ ਰੌਜ਼ਾਨਾ ਕਸਰਤ ਅਤੇ ਸੈਰ ਕਰੋ ।
ਤੇਜ਼ ਰਫ਼ਤਾਰ ਨਾਲ ਚੱਲਣਾ, ਜਾਗਿੰਗ ਅਤੇ ਸਾਈਕਲਿੰਗ ਬਿਹਤਰ ਵਿਕਲਪ ਹਨ। ਸੋਸ਼ਲ ਡਿਸਟੈਸਿੰਗ ਦਾ ਪਾਲਣ ਕਰਦੇ ਹੋਏ ਵੀ ਇਹ ਕੀਤਾ ਜਾ ਸਕਦਾ ਹੈ।

Total Views: 537 ,
Real Estate