ਹੁਣ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟਣ ਲੱਗੇ ?

ਮਿਸੀਸਾਗਾ ( ਬਲਜਿੰਦਰ ਸੇਖਾ) ਟੋਰਾਂਟੋ ਦੇ ਨਾਲ ਦੇ ਵੱਡੇ ਸ਼ਹਿਰ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਹੁਣ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟਣ ਲੱਗੇ ਹਨ ।ਸਰਕਾਰਾਂ ਵੱਲੋਂ ਸਭ ਕੁੱਝ ਫੇਰ ਤੋਂ ਪੱਟੜੀ ‘ਤੇ ਲਿਆਉਣ ਦੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਨੂੰ ਕਰੋਨਾ ਵਾਇਰਸ ਕਾਰਨ ਆਰਥਿਕ ਤੌਰ ‘ਤੇ ਕਾਫੀ ਨੁਕਸਾਨ ਹੋਇਆ ਹੈ। ਇਸ ਸਮੇ ਸਿਟੀ ਨੂੰ ਟ੍ਰਾਂਜਿਟ ਅਤੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਬੰਦ ਹੈ। ਇਸ ਲਈ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਸ਼ਹਿਰਾਂ ਨੂੰ ਐਮਰਜੈਂਸੀ ਅਪਰੇਟਿੰਗ ਫਡਿੰਗ ਦੇਣ ਤਾਂ ਜੋ ਮਿਊਸੀਪਲਟੀਜ਼ ਆਪਣਾ ਕੰਮ ਚਲਾ ਸਕਣ। ਉਹਨਾਂ ਆਖਿਆ ਕਿ ਸ਼ਹਿਰ ਸਾਡੇ ਮੁਲਕ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹਿੱਸਾ ਹਨ ਅਤੇ ਪਹਿਲਾਂ ਦੀ ਤਰਾਂ ਮੱਦਦ ਮੁਹੱਈਆ ਕਰਵਾਉਣੀ ਜ਼ਰੂਰੀ ਹੈ।

Total Views: 193 ,
Real Estate