ਫਰੀਦਕੋਟ : ਕਰੋਨਾ ਵਾਇਰਸ ਦੇ 60 ਸੈਂਪਲ ਆਏ ਨੈਗੇਟਿਵ , ਇੱਕ ਪਾਜਿ਼ਟਿਵ

BREAKINGਫਰੀਦਕੋਟ ਵਿੱਚ ਕਰੋਨਾ ਵਾਇਰਸ ਦਾ ਇੱਕ ਮਰੀਜ਼ ਸਾਹਮਣੇ ਆਉਣ ਮਗਰੋਂ ਸ਼ੱਕ ਦੇ ਆਧਾਰ ‘ਤੇ 61 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ , ਜਿੰਨ੍ਹਾਂ ਵਿੱਚੋਂ 60 ਸੈਂਪਲ ਨੈਗੇਟਿਵ ਆਏ ਹਨ। ਇੱਕ 53 ਸਾਲਾ ਵਿਅਕਤੀ, ਜਿਸ ਦਾ ਸੈਂਪਲ ਪਾਜ਼ੀਟਿਵ ਆਇਆ ਹੈ, ਉਸ ਦਾ ਸੰਬੰਧ ਵੀ ਪਹਿਲਾ ਪਾਜ਼ੀਟਿਵ ਆਏ ਮਰੀਜ਼ ਨਾਲ ਦੱਸਿਆ ਜਾਂਦਾ ਹੈ। ਸਿਵਲ ਸਰਜਨ ਡਾ: ਰਾਜਿੰਦਰ ਕੁਮਾਰ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਦੂਜੇ ਪਾਜ਼ੀਟਿਵ ਆਏ ਮਰੀਜ਼ ਨਾਲ ਪਿਛਲੇ ਦਿਨਾਂ ਦੌਰਾਨ ਸੰਪਰਕ ‘ਚ ਰਹਿਣ ਵਾਲੇ ਵਿਅਕਤੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਮਿਲੇ ਮਰੀਜ਼ ਨਾਲ ਸੰਪਰਕ ‘ਚ ਰਹਿਣ ਵਾਲੇ ਸ਼ੱਕੀ ਵਿਅਕਤੀਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੇ ਮਰੀਜ਼ ਦੀ ਹਾਲਤ ਠੀਕ ਹੈ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਪੈਸ਼ਲ ਵਾਰਡ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨੈਗਟਿਵ ਆਏ ਸੈਂਪਲਾਂ ਚੋਂ 11 ਉਹ ਸ਼ੱਕੀ ਵਿਅਕਤੀ ਸਨ ਜਿਨ੍ਹਾਂ ਦਾ ਸੰਪਰਕ ਤਬਲੀਗੀ ਜਮਾਤ ਤੋਂ ਆਏ ਵਿਅਕਤੀਆਂ ਨਾਲ ਸੀ।

Total Views: 36 ,
Real Estate