ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਟੇ ਵਿੱਚ 10 ਭਾਰਤੀਆਂ ਵਿੱਚੋਂ ਇੱਕ ਨੂੰ ਆਪਣੇ ਜੀਵਨ ਵਿੱਚ ਕੈਂਸਰ ਹੋਣ ਅਤੇ ਹਰੇਕ 15 ਵਿੱਚੋਂ ਇੱਕ ਦੀ ਮੌਤ ਇਸ ਬਿਮਾਰੀ ਨਾਲ ਹੋਣ ਦਾ ਖ਼ਤਰਾ ਮਹਿਸੂਸ ਕੀਤਾ ਗਿਆ ।
ਡਬਲਿਊਐਚਓ ਨੇ ਗਰੀਬ ਦੇਸ਼ਾਂ ਵਿੱਚ 2040 ਤੱਕ ਕੈਂਸਰ ਦੇ ਮਾਮਲੇ 81 ਫੀਸਦੀ ਵੱਧਣ ਦਾ ਸ਼ੱਕ ਜ਼ਾਹਿਰ ਕੀਤਾ ਹੈ।
ਰਿਪੋਰਟ ਮੁਤਾਬਿਕ 2018 ‘ਚ ਭਾਰਤ ਵਿੱਚ ਕੈਂਸਰ ਦੇ 11.6 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਕੈਂਸਰ ਕਰਕੇ 7,84,800 ਮੌਤਾਂ ਹੋ ਗਈਆਂ ਹਨ।
ਵਿਸ਼ਵ ਕੈਂਸਰ ਦਿਵਸ 4 ਫਰਵਰੀ ਤੋਂ ਪਹਿਲਾਂ ਡਬਲਿਊਐਚਓ ਨੇ ਆਪਣੇ ਨਾਲ ਕੰਮ ਕਰਨ ਵਾਲੀ ‘ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ’ ਨਾਲ ਮਿਲ ਕੇ ਇਹ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ ਬਿਮਾਰੀ ‘ਤੇ ਆਲਮੀ ਏਜੰਡਾ ਤਹਿ ਕਰਨ ‘ਤੇ ਅਧਾਰਿਤ ਹੈ ਅਤੇ ਕੈਂਸਰ ਦੀ ਖੋਜ ਅਤੇ ਰੋਕਥਾਮ ‘ਤੇ ਕੇਂਦਰਿਤ ਹੈ।
Total Views: 323 ,
Real Estate


















