ਐਡਵੋਕੇਟ ਸੰਧੂ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਬਾਰੇ ਤਿਆਰ ਕੀਤਾ ਵਿਸ਼ੇਸ਼ ਕੈਲੰਡਰ ਗੁਰਦੁਆਰਾ ਸਾਹਿਬ ਵਿਖੇ ਭੇਟ

ਸੁਲਤਾਨਪੁਰ ਲੋਧੀ /ਕਪੂਰਥਲਾ, 18 ਜਨਵਰੀ(ਕੌੜਾ)- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸ੍ਰੀ ਹਰਪ੍ਰੀਤ ਸਿੰਘ ਸੰਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਬੰਧੀ ਤਿਆਰ ਕੀਤਾ ਗਿਆ ਵਿਸ਼ੇਸ਼ ਕੈਲੰਡਰ ‘ਵਿਜ਼ੂਅਲਜ਼ ਆਫ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ’ ਅੱਜ ਗੁਰਦੁਆਰਾ ਸਾਹਿਬ ਵਿਖੇ ਭੇਟ ਕੀਤਾ ਗਿਆ। ਇਸ ਕੈਲੰਡਰ ਵਿਚ ਸਿੱਖ ਸੰਗਤਾਂ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਮਹੱਤਤਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਰੰਗਦਾਰ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ। ਇਸ ਵਿਚ ਪਾਲਕੀ ਸਾਹਿਬ, ਚੰਦੋਆ ਸਾਹਿਬ, ਚੌਰ ਸਾਹਿਬ, ਨਿਸ਼ਾਨ ਸਾਹਿਬ, ਸੁੱਖਆਸਣ ਅਸਥਾਨ, ਗੁੰਬਦ, ਪਵਿੱਤਰ ਸਰੋਵਰ, ਪਵਿੱਤਰ ਬੇਰੀ ਅਤੇ ਪਵਿੱਤਰ ਬੇਈਂ ਦੀਆਂ ਮਨਮੋਹਕ ਤਸਵੀਰਾਂ ਤੋਂ ਇਲਾਵਾ ਕੁਦਰਤ ਦੇ ਮਹੱਤਵ ਨੂੰ ਦਰਸਾਉਂਦੀਆਂ ਗੁਰਬਾਣੀ ਦੀਆਂ ਤੁਕਾਂ ਅੰਕਿਤ ਕੀਤੀਆਂ ਗਈਆਂ ਹਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਐਡਵੋਕੇਟ ਸੰਧੂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ। ਐਡਵੋਕੇਟ ਸੰਧੂ ਨੇ ਇਸ ਮੌਕੇ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ, ਜਿਨਾਂ ਨੇ ਉਨਾਂ ਨੂੰ ਇਹ ਕਾਰਜ ਕਰਨ ਦਾ ਬਲ ਬਖਸ਼ਿਆ ਹੈ।

Total Views: 135 ,
Real Estate