ਮਿਰਜ਼ਾ ਗਾਲਿਬ ਦੇ 150ਵੇਂ ਜਨਮ ਦਿਹਾੜੇ ਤੇ ਮਜਲਿਸ ਹੋਈ

ਬਠਿੰਡਾ/ 24 ਦਸੰਬਰ/ ਬਲਵਿੰਦਰ ਸਿੰਘ ਭੁੱਲਰ

ਉਰਦੂ ਦੇ ਉੱਘੇ ਸ਼ਾਇਰ ਜਨਾਬ ਮਿਰਜਾ ਗਾਲਿਬ ਦੇ 150 ਵੇਂ ਜਨਮ ਦਿਹਾੜੇ ਦੇ ਮੌਕੇ ਤੇ ਪੰਜਾਬ ਸਾਂਝੀਵਾਲ ਜਥਾ ਤੇ ਅਦਾਰਾ 23 ਮਾਰਚ ਵੱਲੋਂ ਇੱਕ ਮਜਲਿਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਐੱਮ ਪੀ ਐੱਸ ਈਸਰ ਅਤੇ ਚੰਡੀਗੜ੍ਹ ਤੋਂ ਪ੍ਰੋ: ਹਰਪਾਲ ਸਿੰਘ ਵਿਸੇਸ਼ ਤੌਰ ਤੇ ਪਹੁੰਚੇ। ਮਜਲਿਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮਹਾਂਕਵੀ ਮਿਰਜਾ ਗਾਲਿਬ ਦੇ ਜੀਵਨ ਅਤੇ ਸ਼ਇਰੀ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸੁਮੇਲ ਸਿੰਘ ਨੇ ਜਨਾਬ ਗਾਲਿਬ ਦੀ ਉਸਤਤ ਵਿੱਚ ਮੁਹੰਮਦ ਇਕਬਾਲ ਸਾਹਿਬ, ਫੈਜ਼ ਅਹਿਮਦ ਫੈਜ਼, ਸ਼ਾਇਰ ਲੁਧਿਆਣਵੀ ਦੀਆਂ ਰਚਨਾਵਾਂ ਸੁਣਾ ਕੇ ਗਾਲਿਬ ਦੀ ਵਡਿਆਈ ਬਖਾਣੀ। ਉਹਨਾਂ ਗਾਲਿਬ ਸਾਹਿਬ ਦੇ ਸੇਅਰਾਂ ਦੇ ਹਵਾਲੇ ਦੇ ਕੇ ਮੌਜੂਦਾ ਦੌਰ ਵਿੱਚ ਉਹਨਾਂ ਦੀ ਪ੍ਰਸੰਗਤਾ ਬਾਰੇ ਬਾਖੂਬੀ ਰੌਸ਼ਨੀ ਪਾਈ। ਜਨਾਬ ਤਬੱਸਮ ਹੋਰਾਂ ਵੱਲੋਂ ਗਾਲਿਬ ਸਾਹਿਬ ਦੀ ਪੰਜਾਬੀ ਅਨੁਵਾਦੀ ਫ਼ਾਰਸੀ ਦੀ ਇੱਕ ਗ਼ਜਲ ‘‘ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ’’ ਗੁਲਾਮ ਅਲੀ ਦੀ ਅਵਾਜ਼ ’ਚ ਸੁਣਕੇ ਸਰੋਤੇ ਝੂਮਣ ਲੱਗ ਪਏ। ਗਾਲਿਬ ਦੀ ਬਹੁਤ ਚਰਚਿਤ ਗ਼ਜਲ ‘‘ਬਾਜੀ ਚਾ ਏ ਇਤਫਾ ਹੈ ਦੁਨੀਆ ਮੇਰੇ ਆਗੇ’’ ਤੋਂ ਇਲਾਵਾ ਹੋਰ ਗ਼ਜਲਾਂ ਤੇ ਫੈਜ਼ ਸਾਹਿਬ ਦੇ ਕਲਾਮ ਦੀਆਂ ਕੈਸਿਟਾਂ ਵੀ ਸੁਣਾਈਆਂ ਗਈਆਂ। ਗਜਲਗੋ ਸੁਰਿੰਦਰਪ੍ਰੀਤ ਘਣੀਆ ਨੇ ਦੱਸਿਆ ਕਿ ਇਸ ਮਜਲਿਸ ਦੀ ਵਿਚਾਰ ਚਰਚਾ ਤੇ ਰਚਨਾਵਾਂ ਐਨੀਆਂ ਗੰਭੀਰ ਤੇ ਡੂੰਘੀਆਂ ਸਨ ਕਿ ਗਾਲਿਸ ਸਾਹਿਬ ਨੂੰ ਜਾਣਨ, ਸਮਝਣ ਵਿੱਚ ਨਵੀਂ ਦਿਸਾ ਤੇ ਸੇਧ ਦੇ ਗਈਆਂ।

Total Views: 14 ,
Real Estate