ਕੀ ਜਲਦੀ ਸੀ ਕਿ 24 ਘੰਟਿਆ ‘ਚ ਹੀ CBI ਮੁਖੀ ਨੂੰ ਹਟਾ ਦਿੱਤਾ ਗਿਆ – ਕਾਂਗਰਸ

ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉੱਚ ਤਾਕਤੀ ਚੋਣ ਕਮੇਟੀ ਦੀ ਹੋਈ ਲੰਮੀ-ਚੌੜੀ ਮੀਟਿੰਗ ਦੌਰਾਨ ਕਾਂਗਰਸ ਆਗੂ ਤੇ ਲੋਕ ਸਭਾ ਮੈਂਬਰ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਰਮਾ ਨੂੰ ਜ਼ਬਰਦਸਤੀ ਛੁੱਟੀ ’ਤੇ ਭੇਜਿਆ ਗਿਆ ਸੀ। ਵਰਮਾ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ, ਬਲਕਿ ਉਨ੍ਹਾਂ 77 ਦਿਨਾਂ ਦਾ ਵਾਧੂ ਕਾਰਜਕਾਲ ਦੇਣਾ ਚਾਹੀਦਾ ਹੈ, ਜਿਨ੍ਹਾਂ ਦੌਰਾਨ ਉਨ੍ਹਾਂ ਨੂੰ ਦਫ਼ਤਰ ਆਉਣ ਤੋਂ ਵਾਂਝੇ ਰੱਖਿਆ ਗਿਆ। ਇਹ ਦੂਜੀ ਵਾਰ ਸੀ ਜਦੋਂ ਸ੍ਰੀ ਖੜਗੇ ਨੇ ਵਰਮਾ ਨੂੰ ਹਟਾਏ ਜਾਣ ਦਾ ਵਿਰੋਧ ਕੀਤਾ। ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਜਸਟਿਸ ਸੀਕਰੀ ਨੇ ਕਿਹਾ ਵਰਮਾ ਖ਼ਿਲਾਫ਼ ਦੋਸ਼ ਲੱਗੇ ਹਨ ਤਾਂ ਖੜਗੇ ਨੇ ਪੁੱਛਿਆ ,‘ਕਿੱਥੇ ਹਨ ਇਹ ਦੋਸ਼’।
ਕਾਂਗਰਸ ਪਾਰਟੀ ਨੇ ਸੀ ਬੀ ਸਾਈ ਮੁਖੀ ਨੂੰ ਹਟਾਉਣ ਤੇ ਸਵਾਲ ਉਠਾਏ ਹਨ ਕਿ ਆਖਰ ਪ੍ਰਧਾਨ ਮੰਤਰੀ ਮੋਦੀ ਅਲੋਕ ਵਰਮਾ ਨੂੰ ਹਟਾਉਣ ਲਈ ਇਮਨੀ ਜਲਦੀ ਵਿੱਚ ਕਿਅੁਂ ਸਨ। ਕਾਂਗਰਸ ਨੇਤਾ ਆਨੰਦ ਸਰਮਾਂ ਨੇ ਦੇਰ ਰਾਤ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੀ ਬੀ ਆਈ ਮੁਖੀ ਤੇ ਜੋ ਦੋਸ਼ ਲਗਾਏ ਗਏ ਉਨ੍ਹਾਂ ਵਿੱਚੋਂ 6 ਗਲਤ ਪਾਏ ਗਏ ਤੇ 4 ਨਿਰਅਧਾਰ ਮਿਲੇ। 77 ਦਿਨ ਬਾਅਦ ਸੁਪਰੀਮ ਕੋਰਟ ਨੇ ਵਰਮਾ ਨੂੰ ਬਹਾਲ ਕੀਤਾ ,ਪਰ ਕੀ ਜਲਦੀ ਸੀ ਕਿ 24 ਘੰਟਿਆ ਦੇ ਅੰਦਰ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।

Total Views: 166 ,
Real Estate